ਜੇ ਕਿਸਾਨ ਅੱਗਾਂ ਲਾਉਣ ਵਾਲੇ ਹੁੰਦੇ ਤਾਂ ਹੁਣ ਤੱਕ ਲਾ ਵੀ ਦਿੰਦੇ- ਕਿਸਾਨ ਆਗੂ
Published : Dec 9, 2020, 1:22 pm IST
Updated : Dec 9, 2020, 1:22 pm IST
SHARE ARTICLE
Farmer Protest
Farmer Protest

ਦਿੱਲੀ ਮੋਰਚੇ ਦੀ ਸਟੇਜ ਤੋਂ ਕਿਸਾਨ ਆਗੂ ਦੀ ਕੇਂਦਰ ਸਰਕਾਰ ਨੂੰ ਦਹਾੜ

ਨਵੀਂ ਦਿੱਲੀ: ਕਿਸਾਨੀ ਸੰਘਰਸ਼ ਦੌਰਾਨ ਵੱਖ-ਵੱਖ ਆਗੂਆਂ ਜਾ ਸਖਸ਼ੀਅਤਾਂ ਵੱਲ਼ੋਂ ਮੋਰਚੇ ਵਿਚ ਬੈਠੇ ਕਿਸਾਨਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਇਸ ਦੇ ਚਲਦਿਆਂ ਕਿਸਾਨ ਆਗੂ ਨੇ  ਕਿਹਾ ਕਿ ਹੁਣ ਤੱਕ ਇਹ ਲੜਾਈ ਦੋ ਪੱਧਰਾਂ 'ਤੇ ਲੜੀ ਗਈ ਹੈ। ਇਕ ਲੜਾਈ ਸੜਕਾਂ 'ਤੇ ਲੜੀ ਗਈ ਤੇ ਦੂਜੀ ਵਿਗਿਆਨ ਭਵਨ ਵਿਚ ਲੜੀ ਗਈ।

Farmer LeaderFarmer Leader

ਉਹਨਾਂ ਕਿ ਜੇਕਰ 11-12 ਦਿਨਾਂ ਦੇ ਸੰਘਰਸ਼ ਦਾ ਨਿਚੋੜ ਕੱਢਿਆ ਜਾਵੇ ਤਾਂ ਸਰਕਾਰ ਕਿਸਾਨੀ ਮੋਰਚੇ ਤੋਂ ਬਹੁਤ ਪ੍ਰਭਾਵਿਤ ਹੋਈ ਹੈ ਤੇ ਕਿਸਾਨਾਂ ਦਾ ਸੰਘਰਸ਼ ਦੇਖ ਕੇ ਕੇਂਦਰ ਸਰਕਾਰ ਸੋਚਣ ਲਈ ਮਜਬੂਰ ਹੋ ਗਈ ਹੈ। ਉਹਨਾਂ ਕਿਹਾ ਕਿ ਮੋਰਚੇ ਦੀ ਅਗਲੀ ਰਣਨੀਤੀ ਹੁਣ ਕੋਈ ਨਹੀਂ ਹੈ ਕਿਉਂਕਿ ਇਹ ਮੋਰਚਾ ਜਿੱਤ ਲਿਆ ਹੈ ਤੇ ਹੁਣ ਸਿਰਫ਼ ਜਿੱਤ ਦਾ ਐਲਾਨ ਹੋਣਾ ਬਾਕੀ ਹੈ।

farmer protestFarmer protest

ਕਿਸਾਨ ਆਗੂ ਨੇ ਕਿਹਾ ਕਿ ਇਹ ਮੋਰਚਾ ਨਹੀਂ ਸੀ ਬਲਕਿ ਦੋ ਧੜਿਆਂ ਵਿਚਾਲੇ ਮੈਚ ਸੀ। ਕਿਸਾਨ ਆਗੂ ਨੇ ਦੱਸਿਆ ਕਿ ਇਸ ਲੜਾਈ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਕਈ ਕਿਲੋਮੀਟਰ ਸਫ਼ਰ ਤੈਅ ਕਰਕੇ ਕਿਸਾਨਾਂ ਦਾ ਸਾਥ ਦੇਣ ਪਹੁੰਚੇ । ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਦਿੱਤੇ ਗਏ 'ਭਾਰਤ ਬੰਦ' ਦੇ ਸੱਦੇ ਨੂੰ ਪੂਰੇ ਦੇਸ਼ ਨੇ ਮਿਲ ਕੇ ਸਫ਼ਲ ਬਣਾਇਆ ਹੈ ਤੇ 'ਭਾਰਤ ਬੰਦ' ਦੀਆਂ ਖ਼ਬਰਾਂ ਸੁਣ ਕੇ ਦੇਸ਼ ਦੀ ਸਰਕਾਰ ਦਾ ਹੰਕਾਰ ਜ਼ਰੂਰ ਟੁੱਟੇਗਾ।

Farmer LeaderFarmer Leader

ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਤਿੰਨ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਨਹੀਂ ਸਵਿਕਾਰ ਕੀਤਾ ਤਾਂ ਪੂਰੇ ਦੇਸ਼ ਦੀਆਂ 472 ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਤੋਂ ਪਹਿਲਾਂ ਕੀਤਾ ਗਿਆ ਐਲਾਨ ਪੂਰਾ ਕੀਤਾ ਜਾਵੇਗਾ। ਇਸ ਐਲਾਨ ਵਿਚ ਕਿਹਾ ਗਿਆ ਸੀ ਕਿ ਦਿੱਲੀ ਚਲੋ, ਪਹਿਲਾਂ ਡੇਰਾ ਪਾਓ, ਫਿਰ ਘੇਰਾ ਪਾਓ।  ਕਿਸਾਨ ਆਗੂ ਨੇ ਕਿਹਾ ਕਿ ਜੇਕਰ ਕਿਸਾਨ ਅੱਗਾਂ ਲਾਉਣ ਵਾਲੇ ਹੁੰਦੇ ਤਾਂ 11-12 ਦਿਨ ਘੱਟ ਨਹੀਂ ਸੀ, ਹੁਣ ਤੱਕ ਅੱਗਾਂ ਲੱਗ ਜਾਣੀਆਂ ਸੀ।

farmerFarmer protest

ਕਿਸਾਨ ਮੋਰਚੇ ਦੌਰਾਨ ਸਰਕਾਰੀ ਜਾਇਦਾਦ ਦੇ ਨਹੀਂ ਹੋਏ ਨੁਕਸਾਨ ਨੇ ਇਹ ਸਾਬਿਤ ਕਰ ਦਿੱਤਾ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਬੈਠੇ ਹਨ। ਇਸ ਦੇ ਬਾਵਜੂਦ ਜੇਕਰ ਸਰਕਾਰ ਵੱਲੋਂ ਸਾਂਤਮਈ ਮੋਰਚੇ 'ਤੇ ਬੈਠੇ ਕਿਸਾਨਾਂ 'ਤੇ ਲਾਠੀਚਾਰਜ ਜਾਂ ਕੋਈ ਹੋਰ ਕਾਰਵਾਈ ਕੀਤੀ ਗਈ ਤਾਂ ਉਹ ਸਰਕਾਰ ਦੇ ਖਾਤਮੇ ਦਾ ਐਲਾਨ ਹੋਵੇਗਾ।

Farmer LeaderFarmer Leader

ਉਹਨਾਂ ਨੇ ਅਖੀਰ ਵਿਚ ਕਿਹਾ ਕਿ ਜਿੱਥੇ ਇਸ ਮੋਰਚੇ ਨੇ ਕਿਸਾਨਾਂ ਦੀਆਂ ਮੰਗਾਂ ਮਨਵਾਈਆਂ ਹਨ ਤਾਂ ਉੱਥੇ ਹੀ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਇਕ ਲੜੀ ਵਿਚ ਪੁਰੋ ਦਿੱਤਾ। ਉਹਨਾਂ ਕਿਹਾ ਕਿ ਮੋਰਚੇ ਤੋਂ ਬਾਅਦ ਪੰਜਾਬ ਦੇ ਪਿੰਡਾਂ ਵਿਚ ਚੱਲ ਰਹੀ ਸਿਆਸਤ ਤੇ ਧੜੇਬੰਦੀ ਨੂੰ ਖਤਮ ਕੀਤਾ ਜਾਵੇਗਾ। ਹਰੇਕ ਪਿੰਡ ਵਿਚ ਸਾਂਝੀ ਲੋਕ ਪੰਚਾਇਤ ਬਣਾਈ ਜਾਵੇਗੀ, ਜਿਸ ਵਿਚ ਪਿੰਡ ਵਿਚੋਂ ਹਰ ਵਰਗ ਦੇ ਵਿਅਕਤੀ ਮੌਜੂਦ ਹੋਣਗੇ ਤੇ ਇੱਥੇ ਹਰ ਵਰਗ ਦੀਆਂ ਸਮੱਸਿਆਵਾਂ ਦਾ ਹੱਲ਼ ਕੀਤਾ ਜਾਵੇਗਾ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement