ਹਿੰਦੂ ਸ਼ਬਦ ਬਾਰੇ ਦਿਤਾ ਸੀ ਵਿਵਾਦਤ ਬਿਆਨ
Published : Nov 9, 2022, 6:43 am IST
Updated : Nov 9, 2022, 6:43 am IST
SHARE ARTICLE
IMAGE
IMAGE

ਹਿੰਦੂ ਸ਼ਬਦ ਬਾਰੇ ਦਿਤਾ ਸੀ ਵਿਵਾਦਤ ਬਿਆਨ


'ਜੇ ਮੈਂ ਗ਼ਲਤ ਸਾਬਤ ਹੋਇਆ ਤਾਂ ਅਸਤੀਫ਼ਾ ਦੇ ਦੇਵਾਂਗਾ', ਪਰ ਅਪਣੇ ਬਿਆਨ 'ਤੇ ਮਾਫ਼ੀ ਨਹੀਂ ਮੰਗਾਂਗਾ

 

ਕਰਨਾਟਕ, 8 ਨਵੰਬਰ : ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸਤੀਸ਼ ਜਾਰਕੀਹੋਲੀ ਦੇ ਬਿਆਨ ਨੂੰ  ਲੈ ਕੇ ਵਿਵਾਦ ਖੜਾ ਹੋ ਗਿਆ ਹੈ | ਸਤੀਸ਼ ਜਾਰਕੀਹੋਲੀ ਨੇ ਐਤਵਾਰ ਨੂੰ  ਇਕ ਸਮਾਗਮ ਦੌਰਾਨ ਦਾਅਵਾ ਕੀਤਾ ਸੀ ਕਿ 'ਹਿੰਦੂ' ਫਾਰਸੀ ਸ਼ਬਦ ਹੈ ਅਤੇ ਇਸ ਦਾ ਅਰਥ ਬਹੁਤ ਗੰਦਾ ਹੈ | ਪਾਰਟੀ ਨੇ ਜਿਥੇ ਉਨ੍ਹਾਂ ਦੇ ਬਿਆਨ ਤੋਂ ਦੂਰੀ ਬਣਾ ਲਈ ਹੈ, ਉਥੇ ਹੀ ਭਾਜਪਾ ਨੇ ਕਾਂਗਰਸ ਨੂੰ  ਘੇਰ ਲਿਆ ਹੈ |
ਇਸ ਦੌਰਾਨ ਸਤੀਸ਼ ਜਾਰਕੀਹੋਲੀ ਅਜੇ ਵੀ ਅਪਣੇ ਬਿਆਨ 'ਤੇ ਕਾਇਮ ਹਨ | ਉਸ ਨੇ ਮੰਗਲਵਾਰ ਨੂੰ  ਕਿਹਾ ਕਿ ਸਾਰਿਆਂ ਨੂੰ  ਇਹ ਸਾਬਤ ਕਰਨ ਦਿਉ ਕਿ ਮੈਂ ਗ਼ਲਤ ਹਾਂ | ਜੇ ਮੈਂ ਗ਼ਲਤ ਹਾਂ ਤਾਂ ਮੈਂ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਆਂਗਾ ਪਰ ਅਪਣੇ ਬਿਆਨ ਲਈ ਮੁਆਫ਼ੀ ਨਹੀਂ ਮੰਗਾਂਗਾ |
ਸਤੀਸ਼ ਜਾਰਕੀਹੋਲੀ ਦੇ ਬਿਆਨ ਬਾਰੇ ਭਾਜਪਾ ਨੇਤਾ ਅਤੇ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਮੰਗਲਵਾਰ ਨੂੰ  ਕਿਹਾ ਕਿ ਉਹ ਅੱਧੀ ਜਾਣਕਾਰੀ ਵਾਲੇ ਭਾਈਚਾਰੇ ਦੇ ਵੋਟਰਾਂ ਨੂੰ  ਖ਼ੁਸ਼ ਕਰਨ ਲਈ ਬਿਆਨਬਾਜ਼ੀ ਕਰਦੇ ਹਨ ਅਤੇ ਘੱਟ
ਗਿਣਤੀ ਦੀਆਂ ਵੋਟਾਂ ਹਾਸਲ ਕਰਨ ਦੇ ਸੁਪਨੇ ਦੇਖਦੇ ਹਨ | ਇਹ ਦੇਸ਼ ਵਿਰੋਧੀ ਹੈ ਅਤੇ ਸਾਰਿਆਂ ਨੂੰ  ਇਸ ਦੀ ਨਿੰਦਾ ਕਰਨੀ ਚਾਹੀਦੀ ਹੈ | ਕੀ ਰਾਹੁਲ ਗਾਂਧੀ ਅਤੇ ਸਿੱਧਰਮਈਆ ਦੀ ਚੁੱਪੀ ਸਤੀਸ਼ ਦੇ ਬਿਆਨਾਂ ਦਾ ਸਮਰਥਨ ਕਰ ਰਹੀ ਹੈ?
ਕਾਂਗਰਸ ਦੀ ਕਰਨਾਟਕ ਇਕਾਈ ਨੇ ਸਤੀਸ਼ ਜਰਕੀਹੋਲੀ ਦੇ ਬਿਆਨ ਨੂੰ  ਵੱਖਰਾ ਦਸਿਆ ਹੈ | ਕਰਨਾਟਕ ਕਾਂਗਰਸ ਦੇ ਮੁਖੀ ਡੀਕੇ ਸ਼ਿਵਕੁਮਾਰ ਨੇ ਕਿਹਾ ਕਿ ਸਤੀਸ਼ ਜਾਰਕੀਹੋਲੀ ਦਾ ਬਿਆਨ ਉਨ੍ਹਾਂ ਦੀ ਨਿਜੀ ਰਾਏ ਹੈ ਨਾ ਕਿ ਕਾਂਗਰਸ ਪਾਰਟੀ ਦੀ ਰਾਏ, ਅਸੀਂ ਇਸ 'ਤੇ ਉਨ੍ਹਾਂ ਤੋਂ ਸਪੱਸ਼ਟੀਕਰਨ ਮੰਗਾਂਗੇ | ਕਾਂਗਰਸ ਪਾਰਟੀ ਸਾਰੇ ਧਰਮਾਂ ਦਾ ਸਮਰਥਨ ਕਰਦੀ ਹੈ ਅਤੇ ਉਨ੍ਹਾਂ ਦੇ ਬਿਆਨ ਨਾਲ ਸਹਿਮਤ ਨਹੀਂ ਹੈ |        (ਏਜੰਸੀ)

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement