ਕੇਜਰੀਵਾਲ ਨੇ ਸ਼ਹੀਦ ਰਾਜੇਸ਼ ਕੁਮਾਰ ਦੇ ਪ੍ਰਵਾਰ ਨੂੰ ਸੌਂਪਿਆ ਇਕ ਕਰੋੜ ਰੁਪਏ ਦਾ ਚੈੱਕ
Published : Oct 9, 2021, 12:29 am IST
Updated : Oct 9, 2021, 12:29 am IST
SHARE ARTICLE
image
image

ਕੇਜਰੀਵਾਲ ਨੇ ਸ਼ਹੀਦ ਰਾਜੇਸ਼ ਕੁਮਾਰ ਦੇ ਪ੍ਰਵਾਰ ਨੂੰ ਸੌਂਪਿਆ ਇਕ ਕਰੋੜ ਰੁਪਏ ਦਾ ਚੈੱਕ

ਨਵੀਂ ਦਿੱਲੀ, 8 ਅਕਤੂਬਰ (ਅਮਨਦੀਪ ਸਿੰਘ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁਕਰਵਾਰ ਨੂੰ ਇੱਥੇ ਰੇਸ ਕੋਰਸ ਕਲੱਬ ’ਚ ਰਹਿ ਰਹੇ ਸ਼ਹੀਦ ਰਾਜੇਸ਼ ਕੁਮਾਰ ਦੇ ਪ੍ਰਵਾਰ ਨਾਲ ਮਿਲ ਕੇ ਇਕ ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦਾ ਚੈੱਕ ਸੌਂਪਿਆ। ਕੇਜਰੀਵਾਲ ਨੇ ਕਿਹਾ,‘‘ਸਵ. ਰਾਜੇਸ਼ ਕੁਮਾਰ ਭਾਰਤੀ ਹਵਾਈ ਫ਼ੌਜ ’ਚ ਤਾਇਨਾਤ ਸਨ ਅਤੇ ਦੇਸ਼ ਦੀ ਸੇਵਾ ਕਰਦੇ ਹੋਏ ਇਕ ਜਹਾਜ਼ ਹਾਦਸੇ ’ਚ ਸ਼ਹੀਦ ਹੋ ਗਏ ਸਨ। ਅੱਜ ਉਨ੍ਹਾਂ ਦੇ ਪ੍ਰਵਾਰ ਨੂੰ ਮਿਲਿਆ ਅਤੇ ਇਕ ਕਰੋੜ ਦੀ ਸਨਮਾਨ ਰਾਸ਼ੀ ਦਾ ਚੈੱਕ ਸੌਂਪਿਆ। ਰਾਜੇਸ਼ ਕੁਮਾਰ ਦੇ ਜਾਨ ਦੀ ਕੀਮਤ ਤਾਂ ਅਸੀਂ ਨਹੀਂ ਲਗਾ ਸਕਦੇ ਹਨ ਪਰ ਮੈਂ ਉਮੀਦ ਕਰਦਾ ਹਾਂ ਕਿ ਇਸ ਨਾਲ ਉਨ੍ਹਾਂ ਦੇ ਪ੍ਰਵਾਰ ਨੂੰ ਥੋੜ੍ਹੀ ਮਦਦ ਮਿਲੇਗੀ। ਅਸੀਂ ਸਵ. ਰਾਜੇਸ਼ ਕੁਮਾਰ ਦੀ ਇਕ ਭੈਣ ਨੂੰ ਪਹਿਲਾਂ ਹੀ ਸਿਵਲ ਡਿਫ਼ੈਂਸ ’ਚ ਸ਼ਾਮਲ ਕਰ ਲਿਆ ਹੈ, ਦੂਜੀ ਭੈਣ ਨੂੰ ਵੀ ਉਸ ’ਚ ਨੌਕਰੀ ਦੇਵਾਂਗੇ ਅਤੇ ਭਵਿਖ ’ਚ ਵੀ ਉਨ੍ਹਾਂ ਦੇ ਪ੍ਰਵਾਰ ਦਾ ਖ਼ਿਆਲ ਰੱਖਾਂਗੇ।’’
  ਉਨ੍ਹਾਂ ਕਿਹਾ ਕਿ ਸਵ. ਰਾਜੇਸ ਕੁਮਾਰ ਤਿੰਨ ਜੂਨ 2019 ਨੂੰ ਅਰੁਣਾਚਲ ਪ੍ਰਦੇਸ਼ ’ਚ ਏਅਰ ਮੇਂਟਨੇਂਸ ਦੌਰਾਨ ਏਅਰ ਕ੍ਰਾਫ਼ਟ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਸ਼ਹੀਦ ਹੋ ਗਏ। ਫ਼ੌਜ ’ਚ ਤਾਇਨਾਤ ਦਿੱਲੀ ਦੇ ਜੋ ਵੀ ਲੋਕ ਸ਼ਹੀਦ ਹੁੰਦੇ ਹਨ, ਉਨ੍ਹਾਂ ਲੋਕਾਂ ਨੂੰ ਦਿੱਲੀ ਸਰਕਾਰ ਇਕ ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦਿੰਦੀ ਹੈ। ਇਸ ਦੇ ਅਧੀਨ ਰਾਜੇਸ਼ ਕੁਮਾਰ ਦੇ ਪ੍ਰਵਾਰ ਨੂੰ ਵੀ ਮਦਦ ਦਿਤੀ ਗਈ ਹੈ। ਸਵ. ਰਾਜੇਸ਼ ਕੁਮਾਰ ਨੂੰ 5 ਫ਼ਰਵਰੀ 2015 ਨੂੰ ਭਾਰਤੀ ਹਵਾਈ ਫ਼ੌਜ ’ਚ ਗ਼ੈਰ-ਲੜਾਕੂ (ਕਰਮਚਾਰੀ) ‘ਕੁਕ’ ਦੇ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੀ ਪਹਿਲੀ ਪੋਸਟਿੰਗ ਰਾਜਸਥਾਨ ਦੇ ਉਤਰਲੀ ’ਚ ਹੋਈ ਸੀ। ਉਹ 29 ਸਾਲ ਦੀ ਉਮਰ ’ਚ ਸ਼ਹੀਦ ਹੋ ਗਏ। ਉਸ ਸਮੇਂ ਉਹ ਆਸਾਮ ਦੇ ਜੋਰਹਾਟ ’ਚ ਤਾਇਨਾਤ ਸਨ ਅਤੇ ਅਰੁਣਾਚਲ ਪ੍ਰਦੇਸ਼ ’ਚ ਐੱਲ.ਜੀ.-40 ਮੇਨਚੁਕਾ ਲਈ ਇਕ ਏਅਰ ਮੇਂਟਨੇਂਸ) ’ਤੇ ਸਨ। ਉਹ ਜਿਸ ਏਅਰ ਕ੍ਰਾਫ਼ਟ ’ਚ ਸਨ, ਉਹ ਅਰੁਣਾਚਲ ਪ੍ਰਦੇਸ਼ ਦੀ ਘਾਟੀ ’ਚ ਉਚਾਈ ਵਾਲੀ ਇਲਾਕੇ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। (ਏਜੰਸੀ)
nੋਟ: ਖ਼ਬਰ ਨਾਲ ਦਿੱਲੀ^ ਅਮਨਦੀਪ^ 8 ਅਕਤੂਬਰ^ ਫ਼ੋਟੋ ਫ਼ਾਈਲ ਨੰਬਰ 02 ਨੱਥੀ ਹੈ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement