ਅਨਾਜ ਮੰਡੀ 'ਚ ਹੰਗਾਮਾ, ਆੜ੍ਹਤੀਏ ਤੇ ਪੱਲੇਦਾਰ ਭਿੜੇ, ਕਈ ਜ਼ਖ਼ਮੀ
Published : Oct 9, 2020, 2:09 am IST
Updated : Oct 9, 2020, 2:09 am IST
SHARE ARTICLE
image
image

ਅਨਾਜ ਮੰਡੀ 'ਚ ਹੰਗਾਮਾ, ਆੜ੍ਹਤੀਏ ਤੇ ਪੱਲੇਦਾਰ ਭਿੜੇ, ਕਈ ਜ਼ਖ਼ਮੀ

ਗੁਰਦਾਸਪੁਰ, 8 ਅਕਤੂਬਰ (ਪਪ) : ਗੁਰਦਾਸਪੁਰ ਦੇ ਕਸਬਾ ਫ਼ਹਿਤਗੜ੍ਹ ਚੂੜੀਆਂ ਦੀ ਮੰਡੀ ਵਿਚ ਆੜ੍ਹਤੀਆਂ ਅਤੇ ਪੱਲੇਦਾਰਾਂ ਆਪਸ ਵਿਚ ਭਿੜ ਗਏ। ਮੰਡੀ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਆੜ੍ਹਤੀਆਂ ਨੇ ਉਨ੍ਹਾਂ ਨੂੰ ਜਾਤੀ ਸੂਚਕ ਗਾਲਾਂ ਕੱਢੀਆਂ ਅਤੇ ਝੋਨੇ ਦੀ ਚੋਰੀ ਕਰਨ ਦਾ ਦੋਸ਼ ਲਗਾਇਆ ਸੀ। ਉਧਰ ਆੜੱਤੀਆਂ ਦਾ ਕਹਿਣਾ ਹੈ ਕਿ ਮਜ਼ਦੂਰਾਂ ਨੇ ਟਰੱਕ ਵਿਚੋਂ ਝੋਨੇ ਦੀ ਚੋਰੀ ਕੀਤੀ ਸੀ ਅਤੇ ਮਜ਼ਦੂਰਾਂ ਨੇ ਅਪਣੇ ਸਾਥੀਆਂ ਨੂੰ ਬੁਲਾ ਕੇ ਕੁੱਟਮਾਰ ਕੀਤੀ ਹੈ। ਪੁਲਿਸ ਨੇ ਦੋਹਾਂ ਪੱਖਾਂ ਦਾ ਬਿਆਨ ਦਰਜ ਕਰ ਕੇ ਮੁਕੱਦਮਾ ਦਰਜ ਕਰ ਲਿਆ ਹੈ।  ਪੱਲੇਦਾਰਾਂ ਵਲੋਂ ਇਕ ਆੜ੍ਹਤੀਏ 'ਤੇ ਕੁੱਟਮਾਰ ਦੇ ਦੋਸ਼ ਲਗਾਉਂਦਿਆਂ ਉਸ ਦੀ ਦੁਕਾਨ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਉਕਤ ਆੜ੍ਹਤੀਏ ਵਲੋਂ ਪੁਲਿਸ ਨੂੰ ਬੁਲਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਮੰਡੀ ਵਿਚ ਵੱਡੀ ਗਿਣਤੀ 'ਚ ਇਕੱਠੇ ਹੋਏ ਪੱਲੇਦਾਰਾਂ ਅਤੇ ਮਜ਼ਦੂਰਾਂ ਦੇ ਇਕੱਠ 'ਚੋਂ ਬਚਾ ਕੇ ਕਢਿਆ ਗਿਆ। ਆੜ੍ਹਤੀ ਧਿਰ ਦੇ ਕੁਝ ਲੋਕਾਂ 'ਤੇ ਪੱਲੇਦਾਰਾਂ ਦੇ ਹਜੂਮ ਵਲੋਂ ਕੀਤਾ ਗਿਆ ਹਮਲਾ ਅਤੇ ਇਸ ਭੀੜ ਦੀ ਪੂਰੀ ਕੁੱਟਮਾਰ ਦੀ ਵੀਡੀਉ ਵਾਇਰਲ ਹੋਈ ਹੈ। ਆੜ੍ਹਤੀ ਨਰਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦੀ ਦੁਕਾਨ 'ਤੇ ਕੰਮ ਕਰਨ ਵਾਲਾ ਸੇਮ ਮਸੀਹ ਪਿਛਲੇ ਕੱਝ ਦਿਨਾਂ ਤੋਂ ਝੋਨੇ ਦੀ ਚੋਰੀ ਕਰ ਰਿਹਾ ਸੀ ਅਤੇ ਫੜੇ ਜਾਣ 'ਤੇ ਉਸ ਨੇ ਅਪਣੇ ਸਾਥੀਆਂ ਨਾਲ ਮਿਲ ਕੇ ਹਮਲਾ ਕੀਤਾ ਅਤੇ ਪੁਲਿਸ ਦੀ ਮਦਦ ਨਾਲ ਉਨ੍ਹਾਂ ਅਪਣੀ ਜਾਨ ਬਚਾਉਣੀ ਪਈ।   ਮੌਕੇ 'ਤੇ ਪਹੁੰਚੇ ਪੁਲਿਸ ਥਾਣਾ ਫ਼ਤਿਹਗੜ੍ਹ ਚੂੜੀਆਂ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦਸਿਆ ਕਿ ਦੋਵੇਂ ਧਿਰਾਂ ਵਿਚ ਹੱਥੋਪਾਈ ਹੋਈ ਹੈ ਅਤੇ ਦੋਵਾਂ ਧਿਰਾਂ ਦੇ ਲੋਕ ਜ਼ਖ਼ਮੀ ਹਨ ਜੋ ਹਸਪਤਾਲ ਵਿਚ ਦਾਖ਼ਲ ਹਨ।
imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement