ਸਾਵਧਾਨ! ਜ਼ਿਆਦਾ ਚਾਹ ਪੀਣ ਨਾਲ ਹੋ ਸਕਦੀ ਹੈ ਇਹ ਬਿਮਾਰੀ
Published : Sep 9, 2022, 8:42 am IST
Updated : Sep 9, 2022, 9:30 am IST
SHARE ARTICLE
Tea
Tea

ਖਾਲੀ ਪੇਟ ਚਾਹ ਪੀਣ ਨਾਲ ਸਕੇਲੇਟਲ ਫਲੋਰੋਸੀਸ ਦੀ ਬਿਮਾਰੀ ਹੋ ਜਾਂਦੀ ਹੈ, ਜਿਸ ‘ਚ ਤੁਹਾਡੀਆਂ ਹੱਡੀਆਂ ਅੰਦਰ ਹੀ ਅੰਦਰ ਖੋਖਲੀਆਂ ਹੋ ਜਾਂਦੀਆਂ ਹਨ।

 

ਤੁਹਾਡੇ ਦਿਨ ਦੀ ਸ਼ੁਰੂਆਤ ਜੇਕਰ ਚਾਹ ਨਾਲ ਹੁੰਦੀ ਹੈ ਤਾਂ ਸਾਵਧਾਨ ਹੋ ਜਾਓ। ਹਰ-ਰੋਜ਼ ਅਸੀਂ ਸਵੇਰੇ ਉੱਠਦਿਆਂ ਹੀ ਸਭ ਤੋਂ ਪਹਿਲਾਂ ਬੈੱਡ ਟੀ ਪੀਂਦੇ ਹਾਂ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਚਾਹ ਸਾਡੇ ਸਰੀਰ ਦੇ ਲਈ ਕਿੰਨੀ ਨੁਕਸਾਨਦਾਇਕ ਹੁੰਦੀ ਹੈ। ਸਾਡੇ ਦੇਸ਼ ਵਿਚ ਚਾਹ ਪੀਣਾ ਇਕ ਆਦਤ ਹੈ, ਜੇਕਰ ਚਾਹ ਦੀਆਂ ਚੁਸਕੀਆਂ ਨਾ ਲਈਆਂ ਜਾਣ ਤਾਂ ਕੁੱਝ ਅਧੂਰਾ ਜਿਹਾ ਲੱਗਦਾ ਹੈ, ਦੇਸ਼ ਦੀ ਕਰੀਬ 80 ਤੋਂ 90% ਜਨਸੰਖਿਆ ਉਠਣ ਦੇ ਬਾਅਦ ਹੀ ਚਾਹ ਪੀਣਾ ਪਸੰਦ ਕਰਦੀ ਹੈ, ਕੁੱਝ ਲੋਕਾਂ ਨੂੰ ਬਲੈਕ ਟੀ ਪੀਣਾ ਪਸੰਦ ਹੁੰਦਾ ਹੈ।

ਉਹਨਾਂ ਨੂੰ ਚਾਹ ਵਿਚ ਦੁੱਧ ਮਿਲਾ ਕੇ ਪੀਣਾ ਚੰਗਾ ਨਹੀਂ ਲੱਗਦਾ ਪਰ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਸਿਹਤ ਦੇ ਲਿਹਾਜ ਨਾਲ ਇਹ ਬਹੁਤ ਖਤਰਨਾਕ ਹੋ ਸਕਦੀ ਹੈ। ਜੇਕਰ ਤੁਸੀਂ ਵੀ ਥਕਾਨ ਉਤਾਰਨ ਦੇ ਲਈ ਚਾਹ ਦਾ ਸਹਾਰਾ ਲੈਂਦੇ ਹੋ ਤਾਂ ਤੁਸੀਂ ਸਾਵਧਾਨ ਹੋ ਜਾਓ। ਇਕ ਅਧਿਐਨ ਦੇ ਮੁਤਾਬਿਕ ਪਤਾ ਚੱਲਿਆ ਹੈ ਕਿ ਚਾਹ ਸਾਡੇ ਸਰੀਰ ਲਈ ਪੀਣਾ ਬਹੁਤ ਖਤਰਨਾਕ ਹੈ। ਚਾਹ ਪੀਣ ਦੀ ਆਦਤ ਕਈ ਵਾਰ ਲਤ ਬਣ ਜਾਂਦੀ ਹੈ ਅਤੇ ਇਹ ਲਤ ਹੀ ਤੁਹਾਨੂੰ ਬਿਮਾਰ ਕਰਨ ਲਈ ਕਾਫੀ ਹੈ। ਅਸਲ ‘ਚ ਜ਼ਿਆਦਾ ਚਾਹ ਪੀਣਾ ਸਿਹਤ ਲਈ ਬਹੁਤ ਹਾਨੀਕਾਰਕ ਹੈ।

ਖਾਲੀ ਪੇਟ ਚਾਹ ਪੀਣ ਨਾਲ ਸਕੇਲੇਟਲ ਫਲੋਰੋਸੀਸ ਦੀ ਬਿਮਾਰੀ ਹੋ ਜਾਂਦੀ ਹੈ, ਜਿਸ ‘ਚ ਤੁਹਾਡੀਆਂ ਹੱਡੀਆਂ ਅੰਦਰ ਹੀ ਅੰਦਰ ਖੋਖਲੀਆਂ ਹੋ ਜਾਂਦੀਆਂ ਹਨ। ਇਹ ਬਿਮਾਰੀ ਖਾਸ ਕਰ ਹੱਡੀਆਂ 'ਚ ਦਰਦ ਪੈਦਾ ਕਰਦੀ ਹੈ। ਇਸ ਤੋਂ ਇਲਾਵਾ ਪਿੱਠ, ਹੱਥਾਂ-ਪੈਰਾਂ ਅਤੇ ਜੋੜਾਂ ਦਾ ਦਰਦ ਵੀ ਸ਼ੁਰੂ ਹੋ ਜਾਂਦਾ ਹੈ। ਚਾਹ 'ਚ ਮੌਜੂਦ ਫਲੋਰਾਈਡ ਮਿਨਰਰਲ ਹੱਡੀਆਂ ਲਈ ਸੱਭ ਤੋਂ ਵੱਡਾ ਖ਼ਤਰਾ ਹੁੰਦਾ ਹੈ। ਫਲੋਰਾਈਡ ਦਾ ਜ਼ਿਆਦਾ ਸੇਵਨ ਹੱਡੀਆਂ 'ਚ ਸਕੇਲੇਟਲ ਫਲੋਰੋਸੀਸ ਦੇ ਖ਼ਤਰੇ ਨੂੰ ਬੜਾਵਾ ਦਿੰਦਾ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਚਾਹ ਸਰੀਰ ਨੂੰ ਕੈਲਸ਼ੀਅਮ ਸੋਕਣ ਤੋਂ ਵੀ ਰੋਕਦੀ ਹੈ

ਚਾਹ ਦਾ ਹੱਡੀਆਂ ਨੂੰ ਹੋਣ ਵਾਲਾ ਨੁਕਸਾਨ ਅਚਾਨਕ ਨਹੀਂ ਸਗੋਂ ਲੰਬੇ ਸਮੇਂ ਬਾਅਦ ਨਜ਼ਰ ਆਉਂਦਾ ਹੈ। ਚਾਹ ਪੀਣ ਦਾ ਅਸਰ ਚਾਹ ਦੀ ਕੁਆਲਟੀ, ਪੀਣ ਵਾਲੇ ਦੇ ਸਰੀਰ, ਚਾਹ ਦਾ ਸਮਾਂ ਅਤੇ ਚਾਹ ਬਣਾਉਨ ਦੇ ਤਰੀਕੇ ‘ਤੇ ਵੀ ਨਿਰਭਰ ਕਰਦਾ ਹੈ। ਚਾਹ ਦੇ ਸ਼ੌਕੀਨ ਲੋਕ ਇਕ ਦਿਨ 'ਚ ਚਾਹ ਦੇ 3 ਕੱਪ ਤੋਂ ਜ਼ਿਆਦਾ ਨਾ ਪੀਣ। ਹੋ ਸਕੇ ਤਾਂ ਆਮ ਚਾਹ ਨਾਲੋਂ ਹਰਬਲ ਟੀ ਜਾਂ ਗ੍ਰੀਨ ਟੀ ਦੀ ਵਰਤੋਂ ਕੀਤੀ ਜਾਵੇ। ਖਾਣਾ ਖਾਣ ਤੋਂ ਬਾਅਦ ਅਤੇ ਖਾਲੀ ਪੇਟ ਵੀ ਚਾਹ ਨਹੀਂ ਪੀਣੀ ਚਾਹੀਦੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement