ਪਾਕਿ ਸੈਨਾ ਮੁਖੀ ਨੇ ਦਿਤੀ ਜੰਗ ਦੀ ਧਮਕੀ
Published : Sep 9, 2020, 12:20 am IST
Updated : Sep 9, 2020, 12:20 am IST
SHARE ARTICLE
image
image

ਪਾਕਿ ਸੈਨਾ ਮੁਖੀ ਨੇ ਦਿਤੀ ਜੰਗ ਦੀ ਧਮਕੀ

ਨਵੀਂ ਦਿੱਲੀ, 8 ਸਤੰਬਰ : ਚੀਨ ਤੋਂ ਬਾਅਦ ਹੁਣ ਪਾਕਿਸਤਾਨ ਨੇ ਭਾਰਤ ਨੂੰ ਧਮਕੀ ਦਿਤੀ ਹੈ। ਪਾਕਿਸਤਾਨ ਦੇ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ 'ਪੰਜਵੀਂ ਪੀੜ੍ਹੀ ਜਾਂ ਹਾਈਬ੍ਰਿਡ ਯੁੱਧ' ਜਿੱਤਣ 'ਚ ਸਫਲ ਹੋਵੇਗਾ। ਬਾਜਵਾ ਨੇ ਕਿਹਾ, ''ਅਸੀਂ ਚੁਣੌਤੀ ਦਾ ਸਾਹਮਣਾ ਕਰ ਰਹੇ ਹਾਂ, ਜੋ ਸਾਡੇ 'ਤੇ ਪੰਜਵੀਂ ਪੀੜ੍ਹੀ ਜਾਂ ਹਾਈਬ੍ਰਿਡ ਯੁੱਧ ਦੇ ਰੂਪ 'ਚ ਥੋਪੀ ਗਈ ਹੈ। ਇਸ ਦਾ ਉਦੇਸ਼ ਦੇਸ਼ ਤੇ ਇਸ ਦੇ ਹਥਿਆਰਬੰਦ ਲੜਾਕਿਆਂ ਨੂੰ ਬਦਨਾਮ ਕਰਨਾ ਅਤੇ ਅਰਾਜਕਤਾ ਫੈਲਾਉਣਾ ਹੈ।'' ਜਨਰਲ ਬਾਜਵਾ ਨੇ ਕਿਹਾ, ''ਮੈਂ ਆਪਣੇ ਦੇਸ਼ ਤੇ ਦੁਨੀਆ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਪਾਕਿਸਤਾਨ ਸ਼ਾਂਤੀ ਪਸੰਦ ਦੇਸ਼ ਹੈ, ਪਰ ਜੇ ਸਾਡੇ 'ਤੇ ਜੰਗ ਥੋਪੀ ਗਈ ਤਾਂ ਅਸੀਂ ਹਰ ਹਮਲੇ ਦਾ ਜਵਾਬ ਦੇਵਾਂਗੇ। ਅਸੀਂ ਇਸ ਖ਼ਤਰੇ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਅਸੀਂ ਰਾਸ਼ਟਰ ਦੇ ਸਮਰਥਨ ਨਾਲ ਇਹ ਯੁੱਧ ਜ਼ਰੂਰ ਜਿੱਤ ਸਕਾਂਗੇ।'' ਧਾਰਾ 370 ਨੂੰ ਕਸ਼ਮੀਰ 'ਚੋਂ ਹimageimageਟਾਏ ਇਕ ਸਾਲ ਹੋ ਗਿਆ ਹੈ, ਪਰ ਹੁਣ ਤਕ ਪਾਕਿਸਤਾਨ ਅਜੇ ਵੀ ਇਹ ਹੀ ਰਾਗ ਅਲਾਪ ਰਿਹਾ ਹੈ।      (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement