ਐਨ.ਆਈ.ਏ. ਦਾ ਐਲਾਨ, ਗੁਰਪਤਵੰਤ ਪਨੂੰ ਅਤੇ ਨਿੱਜਰ ਦੀਆਂ ਜਾਇਦਾਦਾਂ ਕਰੇਗੀ ਕੁਰਕ
Published : Sep 9, 2020, 12:19 am IST
Updated : Sep 9, 2020, 12:19 am IST
SHARE ARTICLE
image
image

ਐਨ.ਆਈ.ਏ. ਦਾ ਐਲਾਨ, ਗੁਰਪਤਵੰਤ ਪਨੂੰ ਅਤੇ ਨਿੱਜਰ ਦੀਆਂ ਜਾਇਦਾਦਾਂ ਕਰੇਗੀ ਕੁਰਕ

ਨਵੀਂ ਦਿੱਲੀ, 8 ਸਤੰਬਰ : ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਐਲਾਨ ਕੀਤਾ ਹੈ ਕਿ ਗੁਰਪਤਵੰਤ ਸਿੰਘ ਪਨੂੰ ਅਤੇ ਹਰਦੀਪ ਸਿੰਘ ਨਿੱਜਰ ਦੀਆਂ ਅਚੱਲ ਜਾਇਦਾਦਾਂ ਕੁਰਕ ਕਰੇਗੀ।
ਗੁਰਪਤਵੰਤ ਸਿੰਘ ਪਨੂੰ ਅਮਰੀਕਾ ਸਥਿਤ ਪਾਬੰਦੀਸ਼ੁਦਾ 'ਸਿੱਖਜ਼ ਫ਼ਾਰ ਜਸਟਿਸ' (ਐਸ.ਐਫ਼.ਜੇ.) ਦਾ ਮੈਂਬਰ ਹੈ, ਜਦੋਂ ਕਿ ਹਰਦੀਪ ਸਿੰਘ ਨਿੱਜਰ ਕੈਨੇਡਾ ਸਥਿਤ 'ਖ਼ਾਲਿਸਤਾਨ ਟਾਈਗਰ ਫ਼ੋਰਸ' ਦਾ ਮੁਖੀ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਦਿਤੀ। ਐਨ.ਆਈ.ਏ. ਦੇ ਇਕ ਅਧਿਕਾਰੀ ਅਨੁਸਾਰ, ਭਾਰਤ ਸਰਕਾਰ ਨੇ ਗੈਰ-ਕਾਨੂੰਨੀ ਗਤੀਵਿਧੀ (ਰੋਕਥਾਮ) (ਯੂ.ਏ.ਪੀ.ਏ.) ਕਾਨੂੰਨ ਦੀ ਧਾਰਾ 51ਏ ਦੇ ਅਧੀਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪਨੂੰ ਦੀ ਅੰਮ੍ਰਿਤਸਰ ਅਤੇ ਨਿੱਜਰ ਦੀ ਜਲੰਧਰ ਸਥਿਤ ਅਚੱਲ ਜਾਇਦਾਦਾਂ ਨੂੰ ਕੁਰਕ ਕਰਨ ਦਾ ਆਦੇਸ਼ ਦਿਤਾ ਹੈ।
ਇਸ ਸਾਲ ਜੁਲਾਈ 'ਚ ਪਨੂੰ ਅਤੇ ਨਿੱਜਰ ਨੂੰ 7 ਹੋਰ ਵਿਅਕਤੀਆਂ ਨਾਲ ਯੂ.ਏ.ਪੀ.ਏ. ਕਾਨੂੰਨ ਦੇ ਪ੍ਰਬੰਧਾਂ ਦੇ ਅਧੀਨ ਅੱਤਵਾਦੀ ਐਲਾਨ ਕੀਤਾ ਗਿਆ ਸੀ। ਐੱਸ.ਐੱਫ.ਜੇ. ਅਤੇ ਖਾਲਿਸਤਾਨ ਟਾਈਗਰ ਫੋਰਸ, ਦੋਵੇਂ ਹੀ ਵੱਖਵਾਦੀ ਖ਼ਾਲਿਸਤਾਨੀ ਸੰਗਠਨ ਹਨ। ਐਨ.ਆਈ.ਏ., ਕਥਿਤ 'ਖ਼ਾਲਿਸਤਾਨ' ਲਈ ਵੱਖਵਾਦੀ ਸੰਗਠਨ ਐਸ.ਐਫ਼.ਜੇ. ਵਲੋਂ 'ਸਿੱਖ ਰੈਫ਼ਰੈਂਡਮ 2020' ਦੇ ਬੈਨਰ ਹੇਠ ਸ਼ੁਰੂ ਕੀimageimageਤੀ ਗਈ ਇਕ ਮੁਹਿੰਮ ਨਾਲ ਸੰਬੰਧਤ ਇਕ ਮਾਮਲੇ ਦੀ ਜਾਂਚ ਕਰ ਰਹੀ ਹੈ।       (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement