ਐਨਆਈਏ ਨੇ ਅਤਿਵਾਦੀ ਫ਼ੰਡਿੰਗ ਮਾਮਲਿਆਂ ’ਚ ਜੰਮੂ ਤੇ ਡੋਡਾ ਵਿਚ ਮਾਰੇ ਛਾਪੇ
Published : Aug 9, 2022, 12:34 am IST
Updated : Aug 9, 2022, 12:34 am IST
SHARE ARTICLE
image
image

ਐਨਆਈਏ ਨੇ ਅਤਿਵਾਦੀ ਫ਼ੰਡਿੰਗ ਮਾਮਲਿਆਂ ’ਚ ਜੰਮੂ ਤੇ ਡੋਡਾ ਵਿਚ ਮਾਰੇ ਛਾਪੇ

ਜੰਮੂ, 8 ਅਗੱਸਤ : ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਅਤਿਵਾਦ ਦੇ ਵਿੱਤ ਪੋਸ਼ਣ ਮਾਮਲੇ ’ਚ ਪਾਬੰਦੀਸ਼ੁਦਾ ਸੰਗਠਨ ਜਮਾਤ-ਏ-ਇਸਲਾਮੀ (ਜੇ.ਈ.ਆਈ.) ਦੇ ਮੈਂਬਰਾਂ ਵਿਰੁਧ ਜੰਮੂ ਅਤੇ ਡੋਡਾ ਜ਼ਿਲ੍ਹੇ ’ਚ ਕਈ ਥਾਵਾਂ ’ਤੇ ਸੋਮਵਾਰ ਨੂੰ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਦੋਹਾਂ ਜ਼ਿਲ੍ਹਿਆਂ ਦੇ ਵੱਖ-ਵੱਖ ਹਿੱਸਿਆਂ ’ਚ ਜਮਾਤ-ਏ-ਇਸਲਾਮੀ ਦੇ ਅਹੁਦਾ ਅਧਿਕਾਰੀਆਂ ਅਤੇ ਮੈਂਬਰਾਂ ਦੇ ਕਰੀਬ 10 ਤੋਂ ਵਧ ਟਿਕਾਣਿਆਂ ’ਤੇ ਇਕ ਹੀ ਸਮੇਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਛਾਪੇਮਾਰੀ ਸੋਮਵਾਰ ਤੜਕੇ ਸ਼ੁਰੂ ਕੀਤੀ ਗਈ ਸੀ। ਅਧਿਕਾਰਤ ਸੂਤਰਾਂ ਨੇ ਦਸਿਆ ਕਿ ਡੋਡਾ ਜ਼ਿਲ੍ਹੇ ’ਚ ਧਾਰਾ-ਗੁੰਡਾਨਾ, ਮੁੰਸ਼ੀ ਮੁਹੱਲਾ, ਅਕਰਮਬੰਦ, ਨਗਰੀ ਨਵੀਂ ਬਸਤੀ, ਖਰੋਤੀ ਭਗਵਾਹ, ਥਲੇਲਾ ਅਤੇ ਮਾਲੋਤੀ ਭੱਲਾ ਅਤੇ ਜੰਮੂ ਦੇ ਭਟਿੰਡੀ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਅਤਿਵਾਦ ਦੇ ਵਿੱਤ ਪੋਸ਼ਣ ਦੇ ਮਾਮਲੇ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। 
ਐਨ.ਆਈ.ਏ. ਵਲੋਂ 5 ਫ਼ਰਵਰੀ 2021 ਨੂੰ ਖੁਦ ਨੋਟਿਸ ਲੈ ਕੇ ਦਰਜ ਕੀਤਾ ਗਿਆ ਇਹ ਮਾਮਲਾ ਕੁੱਝ ਜੇ.ਈ.ਆਈ. ਮੈਂਬਰਾਂ ਦੀਆਂ ਗਤੀਵਿਧੀਆਂ ਨਾਲ ਸਬੰਧਤ ਹੈ, ਜੋ ਦੇਸ਼-ਵਿਦੇਸ਼ ਤੋਂ ਦਾਨ ਅਤੇ ਹੋਰ ਕਲਿਆਣਕਾਰੀ ਕੰਮਾਂ ਲਈ ਚੰਦਾ ਇਕੱਠਾ ਕਰ ਰਹੇ ਸਨ ਪਰ ਕਥਿਤ ਤੌਰ ’ਤੇ ਇਸ ਧਨ ਦਾ ਇਸਤੇਮਾਲ ‘ਹਿੰਸਕ ਅਤੇ ਵੱਖਵਾਦੀ ਗਤੀਵਿਧੀਆਂ’ ਲਈ ਕੀਤਾ ਜਾ ਰਿਹਾ ਸੀ। ਐਨ.ਆਈ.ਏ. ਅਨੁਸਾਰ, ਸੰਗਠਨ ਵਲੋਂ ਜੁਟਾਈ ਜਾ ਰਹੀ ਧਨਰਾਸ਼ੀ ਜਮਾਤ-ਏ-ਇਸਲਾਮੀ ਦੇ ਨੈੱਟਵਰਕ ਦੇ ਮਾਧਿਅਮ ਨਾਲ ਹਿਜਬੁਲ ਮੁਜਾਹੀਦੀਨ ਅਤੇ ਲਸ਼ਕਰ-ਏ-ਤੋਇਬਾ ਵਰਗੇ ਪਾਬੰਦੀਸ਼ੁਦਾ ਅਤਿਵਾਦੀ ਸੰਗਠਨਾਂ ਨੂੰ ਵੀ ਪਹੁੰਚਾਈ ਜਾ ਰਹੀ ਸੀ। ਦਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਅਤਿਵਾਦੀ ਸੰਗਠਨਾਂ ਨਾਲ ਸਬੰਧਾਂ ਅਤੇ ਜੰਮੂ ਕਸ਼ਮੀਰ ’ਚ ਵੱਖਵਾਦੀ ਗਤੀਵਿਧੀਆਂ ਨੂੰ ਉਤਸ਼ਾਹ ਦੇਣ ਦਾ ਹਵਾਲਾ ਦਿੰਦੇ ਹੋਏ ਫ਼ਰਵਰੀ 2019 ’ਚ ਜੇ.ਈ.ਆਈ. ’ਤੇ 5 ਸਾਲ ਦੀ ਪਾਬੰਦੀ ਲਗਾ ਦਿਤੀ ਸੀ।(ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement