ਭਾਰਤ ਸੱਤ ਤਮਿਗ਼ਆਂ ਨਾਲ 48ਵੇਂ ਸਥਾਨ 'ਤੇ ਰਿਹਾ
Published : Aug 9, 2021, 7:22 am IST
Updated : Aug 9, 2021, 7:22 am IST
SHARE ARTICLE
image
image

ਭਾਰਤ ਸੱਤ ਤਮਿਗ਼ਆਂ ਨਾਲ 48ਵੇਂ ਸਥਾਨ 'ਤੇ ਰਿਹਾ


ਸਮਾਪਤੀ ਸਮਾਰੋਹ ਵਿਚ ਬਜਰੰਗ ਨੇ ਫੜਿਆ ਤਿਰੰਗਾ

ਟੋਕੀਉ, 8 ਅਗੱਸਤ : ਕੋਰੋਨਾ ਮਹਾਂਮਾਰੀ ਦੀਆਂ ਚੁਣੌਤੀਆਂ ਦੇ ਬਾਵਜੂਦ ਟੋਕੀਉ ਉਲੰਪਿਕ ਸਫ਼ਲ ਰਿਹਾ | 23 ਜੁਲਾਈ ਨੂੰ  ਸ਼ੁਰੂ ਹੋਇਆ ਇਹ ਸਮਾਗਮ ਸਮਾਪਤ ਹੋ ਗਿਆ ਹੈ | ਅੰਤਰਰਾਸ਼ਟਰੀ ਉਲੰਪਿਕ ਕਮੇਟੀ (ਆਈਓਸੀ) ਦੇ ਪ੍ਰਧਾਨ ਥੌਮਸ ਬਾਕ ਨੇ 2020 ਟੋਕੀਉ ਉਲੰਪਿਕਸ ਦੀ ਸਮਾਪਤੀ ਦੀ ਰਸਮੀ ਘੋਸਣਾ ਕੀਤੀ | ਹੁਣ ਅਗਲੀਆਂ ਉਲੰਪਿਕ ਖੇਡਾਂ 2024 ਵਿਚ ਪੈਰਿਸ ਵਿਚ ਹੋਣਗੀਆਂ | 
ਟੋਕੀਉ ਵਿਚ ਤਕਰੀਬਨ 11,000 ਅਥਲੀਟਾਂ ਨੇ 339 ਮੁਕਾਬਲਿਆਂ ਵਿਚ ਹਿੱਸਾ ਲਿਆ | ਟੋਕੀਉ ਵਿਚ 17 ਦਿਨਾਂ ਤਕ ਚੱਲਣ ਵਾਲਾ 'ਖੇਡਾਂ ਦਾ ਮਹਾਂਕੁੰਭ' ਐਤਵਾਰ, 8 ਅਗੱਸਤ ਨੂੰ  ਸਮਾਪਤ ਹੋ ਗਿਆ | ਭਾਰਤ ਇਕ ਸੋਨੇ, ਦੋ ਚਾਂਦੀ ਅਤੇ ਚਾਰ ਕਾਂਸੀ ਦੇ ਤਮਗ਼ੇ ਨਾਲ ਮੈਡਲ ਸੂਚੀ ਵਿਚ 48 ਵੇਂ ਸਥਾਨ 'ਤੇ ਰਿਹਾ | ਟੋਕੀਉ ਉਲੰਪਿਕ ਵਿਚ ਭਾਰਤ ਨੇ 7 ਤਮਗ਼ੇ ਜਿੱਤ ਕੇ ਇਤਿਹਾਸ ਰਚ ਦਿਤਾ ਹੈ | ਨੀਰਜ ਚੋਪੜਾ ਨੇ ਭਾਰਤ ਲਈ ਜੈਵਲਿਨ ਥ੍ਰੋਅ ਵਿਚ ਸੋਨ ਤਮਗ਼ਾ, ਵੇਟਲਿਫਟਰ ਮੀਰਾਬਾਈ ਚਾਨੂ ਅਤੇ ਪਹਿਲਵਾਨ ਰਵੀ ਕੁਮਾਰ ਦਾਹੀਆ ਨੇ ਚਾਂਦੀ ਦਾ ਤਮਗ਼ਾ ਜਿੱਤਿਆ | ਜਦਕਿ ਸ਼ਟਲਰ ਪੀਵੀ ਸਿੰਧੂ, ਪਹਿਲਵਾਨ ਬਜਰੰਗ ਪੁਨੀਆ, ਮੁੱਕੇਬਾਜ ਲੋਵਲੀਨਾ ਬੋਰਗੋਹੇਨ ਅਤੇ ਪੁਰਸ਼ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ | ਅੱਜ ਦੇ ਸਮਾਪਤੀ ਸਮਾਰੋਹ ਵਿਚ ਕਾਂਸੀ ਤਮਗ਼ਾ ਜੇਤੂ ਬਜਰੰਗ ਪੁਨੀਆ ਨੇ ਤਿਰੰਗਾ ਫੜ ਕੇ ਭਾਰਤੀ ਦਲ ਦੀ ਅਗਵਾਈ ਕੀਤੀ | 
ਉਦਘਾਟਨੀ ਸਮਾਰੋਹ ਵਿਚ ਜਿਥੇ ਖਿਡਾਰੀਆਂ ਨੇ ਰਵਾਇਤੀ ਪਹਿਰਾਵਾ ਪਹਿਨਿਆ ਹੋਇਆ ਸੀ, ਉੱਥੇ ਉਹ ਸਮਾਪਤੀ ਸਮਾਰੋਹ ਵਿਚ ਟਰੈਕ ਸੂਟ ਪਹਿਨੇ ਹੋਏ ਨਜ਼ਰ ਆਏ | ਸਮਾਪਤੀ ਸਮਾਰੋਹ ਵਿਚ ਸਿਰਫ਼ ਕੁੱਝ ਖਿਡਾਰੀਆਂ ਨੇ ਹਿੱਸਾ ਲਿਆ | ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਮੁੱਕੇਬਾਜ਼ ਐਮਸੀ ਮੈਰੀਕਾਮ ਟੋਕੀਉ ਉਲੰਪਿਕ ਦੇ ਉਦਘਾਟਨੀ ਸਮਾਰੋਹ ਵਿਚ ਭਾਰਤ ਦੇ ਝੰਡੇਦਾਰ ਸਨ |
ਖੇਡਾਂ ਦੇ ਇਸ ਮਹਾਂਕੁੰਭ ਵਿਚ 205 ਦੇਸ਼, 33 ਖੇਡਾਂ, 339 ਈਵੈਂਟਸ ਅਤੇ 11 ਹਜ਼ਾਰ ਤੋਂ ਵੱਧ ਅਥਲੀਟਾਂ ਨੇ ਹਿੱਸਾ ਲਿਆ ਸੀ | ਇਸ ਵਾਰ ਟੋਕੀਉ ਉਲੰਪਿਕਸ ਵਿਚ ਭਾਰਤ ਵਲੋਂ ਸੱਭ ਤੋਂ ਵੱਡੀ ਟੁਕੜੀ (128) ਟੋਕੀਉ ਪਹੁੰਚੀ, ਜਿਸਨੇ ਕੁਲ 18 ਖੇਡ ਮੁਕਾਬਲਿਆਂ ਵਿਚ ਹਿੱਸਾ ਲਿਆ | ਸਾਰੇ ਖਿਡਾਰੀਆਂ ਨੇ ਅਪਣਾ ਸਰਬੋਤਮ ਪ੍ਰਦਰਸ਼ਨ ਕੀਤਾ ਪਰ ਕੁੱਝ ਮੈਡਲ ਤਕ ਪਹੁੰਚਣ ਤੋਂ ਖੁੰਝ ਗਏ ਪਰ ਕੁੱਝ ਨੇ ਜਿੱਤ ਪ੍ਰਾਪਤ ਕੀਤੀ ਅਤੇ ਦੇਸ਼ ਦਾ ਮਾਣ ਵਧਾਇਆ |   
    (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement