ਹੁਣ ਗੈਂਗਸਟਰ ਬਿਸ਼ਨੋਈ ਨੇ ਦਿਤੀ ਵਿੱਕੀ ਮਿੱਡੂ ਖੇੜਾ ਦੇ ਕਤਲ ਦਾ ਬਦਲਾ ਲੈਣ ਦੀ ਧਮਕੀ
Published : Aug 9, 2021, 12:56 am IST
Updated : Aug 9, 2021, 12:56 am IST
SHARE ARTICLE
image
image

ਹੁਣ ਗੈਂਗਸਟਰ ਬਿਸ਼ਨੋਈ ਨੇ ਦਿਤੀ ਵਿੱਕੀ ਮਿੱਡੂ ਖੇੜਾ ਦੇ ਕਤਲ ਦਾ ਬਦਲਾ ਲੈਣ ਦੀ ਧਮਕੀ

ਚੰਡੀਗੜ੍ਹ, 8 ਅਗੱਸਤ (ਭੁੱਲਰ) : ਗੈਂਗਸਟਰ ਲਾਰੇਂਸ ਬਿਸ਼ਨੋਈ ਅਤੇ ਬੰਬੀਹਾ ਗਰੁਪ ਵਿਚ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂ ਖੇੜਾ ਦੇ ਕਤਲ ਤੋਂ ਬਾਅਦ ਗੈਂਗਵਾਰ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਵਿੱਕੀ ਦੇ ਕਤਲ ਦੀ ਜ਼ਿੰਮੇਵਾਰੀ ਬੀਤੇ ਦਿਨ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ  ਦਵਿੰਦਰ ਬੰਬੀਹਾ ਗਰੁਪ ਨੇ ਲਈ ਸੀ। ਉਨ੍ਹਾਂ ਦੋਸ਼ ਲਾਇਆ ਗਿਆ ਸੀ ਕਿ ਵਿੱਕੀ ਉਨ੍ਹਾਂ ਦੀ ਜਾਣਕਾਰੀ ਬਿਸ਼ਨੋਈ ਗਰੁਪ ਨੂੰ ਦਿੰਦਾ ਸੀ ਅਤੇ ਪੈਸੇ ਦੀ ਵਸੂਲੀ ਲਈ ਕਲਾਕਾਰਾਂ ਤੇ ਵਪਾਰੀ ਲੋਕਾਂ ਦੇ ਨੰਬਰ ਮੁਹਈਆ ਕਰਵਾਉਂਦਾ ਸੀ। ਅੱਜ ਲਾਰੇਂਸ ਬਿਸ਼ਨੋਈ ਦੇ ਨਾਂ ਹੇਠ ਇਸ ਗਰੁਪ ਵਲੋਂ ਪਾਈ ਪੋਸਟ ਵਿਚ ਛੇਤੀ ਹੀ ਵਿੱਕੀ ਦਾ ਕਤਲ ਕਰਨ ਵਾਲਿਆਂ ਤੋਂ ਬਦਲਾ ਲੈਣ ਦੀ ਧਮਕੀ ਦਿਤੀ ਗਈ ਹੈ। ਕਿਹਾ ਗਿਆ ਕਿ ਵਿੱਕੀ ਦਾ ਕਤਲ ਕਰਨ ਵਾਲੇ ਅਪਣੀ ਮੌਤ ਲਈ ਤਿਆਰ ਹੋ ਜਾਣ। ਹੁਣ ਜ਼ਿਆਦਾ ਕੱੁਝ ਨਹੀਂ ਕਹਿਣਾ ਹੈ ਕਰ ਕੇ ਹੀ ਦਿਖਾਵਾਂਗੇ। ਵਿੱਕੀ ਦੀ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦਸਦਿਆਂ ਬਿਸ਼ਨੋਈ ਨੇ ਕਿਹਾ ਕਿ ਉਸ ਦਾ ਅਪਰਾਧਾਂ ਦੇ ਕਿਸੇ ਮਾਮਲੇਂ ਨਾਲ ਕੋਈ ਸਬੰਧ ਨਹੀਂ ਸੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement