ਖ਼ਬਰਾਂ |

ਤਾਜ਼ਾ |

ਬਹਿਬਲ ਕਲਾਂ ਗੋਲੀਕਾਂਡ ਮਾਮਲਾ : ਸੁਖਰਾਜ ਸਿੰਘ ਨਿਆਮੀਵਾਲਾ ਨੇ ਨਵੀਂ SIT ਤੋਂ ਨਿਰਪੱਖ ਜਾਂਚ ਦੀ ਕੀਤੀ ਮੰਗ
Published : Jul 9, 2026, 2:02 pm IST
Updated : Jul 9, 2026, 2:02 pm IST
SHARE ARTICLE
Behbal Kalan firing case: Sukhraj Singh Niamiwala demands impartial investigation from new SIT
Behbal Kalan firing case: Sukhraj Singh Niamiwala demands impartial investigation from new SIT

ਕਿਹਾ,‘11 ਸਾਲ ਬਾਅਦ ਵੀ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ’ 

ਕੋਟਕਪੂਰਾ : ਬਹਿਬਲ ਕਲਾਂ ਗੋਲੀਕਾਂਡ ਨੂੰ ਲਗਭਗ ਗਿਆਰਾਂ ਸਾਲ ਬੀਤ ਚੁੱਕੇ ਹਨ, ਪਰ ਪੀੜਤ ਪਰਿਵਾਰ ਅੱਜ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਅੱਜ ਸੁਖਰਾਜ ਸਿੰਘ ਨਿਆਮੀਵਾਲਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਵੱਖ-ਵੱਖ ਸਰਕਾਰਾਂ ਅਤੇ ਜਾਂਚ ਟੀਮਾਂ ਬਣਨ ਦੇ ਬਾਵਜੂਦ ਅਜੇ ਤੱਕ ਮਾਮਲੇ ਵਿੱਚ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ। ਉਨ੍ਹਾਂ ਨਵੀਂ SIT ਨੂੰ ਅਪੀਲ ਕੀਤੀ ਕਿ ਜਾਂਚ ਪੂਰੀ ਤਰ੍ਹਾਂ ਨਿਰਪੱਖ, ਪਾਰਦਰਸ਼ੀ ਅਤੇ ਕਾਨੂੰਨੀ ਤੌਰ 'ਤੇ ਮਜ਼ਬੂਤ ਹੋਵੇ, ਤਾਂ ਜੋ ਅਦਾਲਤ ਵਿੱਚ ਅਜਿਹਾ ਚਲਾਨ ਪੇਸ਼ ਕੀਤਾ ਜਾ ਸਕੇ ਜੋ ਸਬੂਤਾਂ ਦੇ ਆਧਾਰ 'ਤੇ ਟਿਕ ਸਕੇ।

ਸੁਖਰਾਜ ਸਿੰਘ ਨਿਆਮੀਵਾਲਾ ਨੇ ਦਾਅਵਾ ਕੀਤਾ ਕਿ ਮਾਮਲੇ ਦੀ ਪਹਿਲਾਂ ਹੋਈ ਜਾਂਚ ਅਤੇ ਕੁਝ ਰਿਪੋਰਟਾਂ ਨੂੰ ਲੈ ਕੇ ਕਈ ਗੰਭੀਰ ਸਵਾਲ ਹਨ । ਉਨ੍ਹਾਂ ਕਿਹਾ ਕਿ ਕੁਝ ਗਵਾਹਾਂ ਦੇ ਨਵੇਂ ਬਿਆਨਾਂ ਅਤੇ ਹੋਰ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੇ ਮਾਮਲੇ ਦੀ ਨਿਰਪੱਖ ਸਮੀਖਿਆ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੀ ਭੂਮਿਕਾ ਸਬੰਧੀ ਜਾਂਚ ਦੌਰਾਨ ਸਬੂਤ ਸਾਹਮਣੇ ਆਉਂਦੇ ਹਨ, ਉਹ ਭਾਵੇਂ ਕਿਸੇ ਵੀ ਅਹੁਦੇ 'ਤੇ ਰਹੇ ਹੋਣ, ਉਨ੍ਹਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਲੜਾਈ ਕਿਸੇ ਵਿਅਕਤੀ ਜਾਂ ਰਾਜਨੀਤਿਕ ਪਾਰਟੀ ਖ਼ਿਲਾਫ਼ ਨਹੀਂ, ਸਗੋਂ ਸੱਚਾਈ ਅਤੇ ਇਨਸਾਫ਼ ਲਈ ਹੈ।

ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਜਾਂਚ ਨਾਲ ਜੁੜੇ ਕਈ ਬਿੰਦੂਆਂ ਅਤੇ ਆਪਣੇ ਪੱਖ ਦੇ ਤਰਕ ਵੀ ਰੱਖੇ ਅਤੇ ਮੰਗ ਕੀਤੀ ਕਿ ਕਾਗਜ਼ੀ ਕਾਰਵਾਈ ਜਲਦ ਪੂਰੀ ਕਰਕੇ ਮਜ਼ਬੂਤ ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਜਾਵੇ, ਤਾਂ ਜੋ ਮੁਕੱਦਮੇ ਦੀ ਸੁਣਵਾਈ ਤੇਜ਼ੀ ਨਾਲ ਅੱਗੇ ਵਧ ਸਕੇ ਅਤੇ ਅਦਾਲਤ ਵਿੱਚ ਦੋਸ਼ ਸਾਬਤ ਹੋਣ ਵਾਲਿਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲ ਸਕੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM

NEET UG 'ਚ Punjab ਦੇ ਪੁੱਤ Aryan Gupta ਨੇ ਕੀਤਾ Top | ਜਾਣੋ ਕਾਮਯਾਬੀ ਦਾ ਰਾਜ਼ | Exclusive Interview

17 Jul 2026 3:01 PM

ਬਹਿਬਲ ਕਲਾਂ ਗੋਲੀ ਕਾਂਡ ਦਾ ਗਵਾਹ ਪਹਿਲੀ ਵਾਰ ਆਇਆ ਸਾਹਮਣੇ, ਜਿਸ ਦੇ ਵੀ ਵੱਜੀਆਂ ਸੀ ਗੋਲੀਆਂ !

17 Jul 2026 3:02 PM
Advertisement