ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਗੋਲੀਆਂ ਮਾਰ ਕੇ ਕਤਲ
Published : Jul 9, 2022, 12:20 am IST
Updated : Jul 9, 2022, 12:20 am IST
SHARE ARTICLE
image
image

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਗੋਲੀਆਂ ਮਾਰ ਕੇ ਕਤਲ


ਭਾਸ਼ਣ ਦੌਰਾਨ ਕੀਤਾ ਹਮਲਾ, ਕਾਤਲ ਗਿ੍ਫ਼ਤਾਰ

ਟੋਕੀਉ, 8 ਜੁਲਾਈ : ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਸ਼ੁਕਰਵਾਰ ਨੂੰ  ਚੋਣ ਪ੍ਰੋਗਰਾਮ ਦੌਰਾਨ ਗੋਲੀ ਲੱਗਣ ਕਾਰਨ ਦਿਹਾਂਤ ਹੋ ਗਿਆ | ਸਟੇਟ ਬ੍ਰਾਡਕਾਸਟਰ ਐਨ.ਐਚ.ਕੇ ਨੇ ਇਹ ਜਾਣਕਾਰੀ ਦਿਤੀ | 67 ਸਾਲਾ ਆਬੇ ਨੂੰ  ਪਛਮੀ ਜਾਪਾਨ ਦੇ ਨਾਰਾ ਵਿਚ ਸ਼ੁਕਰਵਾਰ ਨੂੰ  ਭਾਸ਼ਣ ਸ਼ੁਰੂ ਕਰਨ ਤੋਂ ਕੱੁਝ ਮਿੰਟ ਬਾਅਦ ਗੋਲੀ ਮਾਰ ਦਿਤੀ ਗਈ | ਉਨ੍ਹਾਂ ਨੂੰ  ਏਅਰਲਿਫ਼ਟ ਕਰ ਕੇ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦਾ ਸਾਹ ਨਹੀਂ ਚੱਲ ਰਿਹਾ ਸੀ ਅਤੇ ਉਨ੍ਹਾਂ ਦੇ ਦਿਲ ਦੀ ਧੜਕਣ ਬੰਦ ਹੋ ਗਈ |
ਹਸਪਤਾਲ 'ਚ ਬਾਅਦ 'ਚ ਉਨ੍ਹਾ ਨੂੰ  ਮਿ੍ਤਕ ਐਲਾਨ ਦਿਤਾ ਗਿਆ | ਆਬੇ 2020 ਵਿਚ ਸਿਹਤ ਸਮੱਸਿਆਵਾਂ ਕਾਰਨ ਅਸਤੀਫ਼ਾ ਦੇਣ ਤੋਂ ਪਹਿਲਾਂ, ਦੇਸ਼ ਦੇ ਸੱਭ ਤੋਂ ਲੰਮੇ ਸਮੇਂ ਤਕ ਪ੍ਰਧਾਨ ਮੰਤਰੀ ਰਹੇ | ਪੁਲਿਸ ਨੇ ਸ਼ੱਕੀ ਹਮਲਾਵਰ ਨੂੰ  ਮੌਕੇ 'ਤੇ ਹੀ ਗਿ੍ਫ਼ਤਾਰ ਕਰ ਲਿਆ ਸੀ | ਦੁਨੀਆਂ ਦੇ ਸੱਭ ਤੋਂ ਸੁਰੱਖਿਅਤ ਦੇਸ਼ਾਂ 'ਚੋਂ ਇਕ ਮੰਨੇ ਜਾਂਦੇ ਜਾਪਾਨ 'ਚ ਇਸ ਘਟਨਾ ਨੇ ਲੋਕਾਂ ਨੂੰ  ਝੰਜੋੜ ਕੇ ਰੱਖ ਦਿਤਾ ਹੈ | ਆਬੇ 'ਤੇ ਹੋਏ ਹਮਲੇ ਦੀ ਵੀਡੀਉ ਵੀ ਸਾਹਮਣੇ ਆਈ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਆਬੇ ਇਕ ਇਕੱਠ ਨੂੰ  ਸੰਬੋਧਨ ਕਰ ਰਹੇ ਹਨ ਅਤੇ ਇਸ ਦੌਰਾਨ ਅਚਾਨਕ ਇਕ ਹਮਲਾਵਰ ਉਨ੍ਹਾਂ 'ਤੇ ਪਿਛਿਉਂ ਗੋਲੀਆਂ ਚਲਾ ਦਿੰਦਾ ਹੈ | ਫ਼ਾਇਰਿੰਗ ਮਗਰੋਂ ਉਥੇ ਧੂੰਆਂ ਹੋ ਜਾਂਦਾ ਹੈ |
ਨਿਊਜ਼ ਏਜੰਸੀ ਏਪੀ ਮੁਤਾਬਕ ਜਾਪਾਨ ਦੇ ਫ਼ਾਇਰ ਫ਼ਾਈਟਰਜ਼ ਨੇ ਦਸਿਆ ਕਿ ਐਬੀ ਨੂੰ  ਏਅਰਲਿਫ਼ਟ ਕਰ ਕੇ ਹਸਪਤਾਲ ਪਹੁੰਚਾਇਆ ਗਿਆ | ਉਸ ਨੇ ਦਸਿਆ ਕਿ ਅਬੇ ਸਾਹ ਨਹੀਂ ਲੈ ਰਹੇ ਸਨ ਤੇ ਉਨ੍ਹਾਂ ਦੇ ਦਿਲ ਨੇ ਵੀ ਕੰਮ ਕਰਨਾ ਬੰਦ ਕਰ ਦਿਤਾ ਸੀ | ਦਸਿਆ ਜਾ ਰਿਹਾ ਹੈ ਕਿ ਗੋਲੀ ਲੱਗਣ ਤੋਂ ਬਾਅਦ ਉਨ੍ਹਾਂ ਨੂੰ  ਦਿਲ ਦਾ ਦੌਰਾ ਪੈ ਗਿਆ ਤੇ ਉਨ੍ਹਾਂ ਨੂੰ  ਤੁਰਤ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ  ਮਿ੍ਤਕ ਐਲਾਨ ਦਿਤਾ |       (ਏਜੰਸੀ)

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement