ਟਵਿੱਟਰ ਰਾਹੀਂ ਅਪਣਾ ਏਜੰਡਾ ਲਾਗੂ ਕਰਨ ਵਾਲਿਆਂ ਨੂੰ  ਹਾਈਕਮਾਨ ਗੰਭੀਰਤਾ ਨਾਲ ਲਵੇ : ਤਿਵਾੜੀ
Published : Jul 9, 2021, 7:31 am IST
Updated : Jul 9, 2021, 7:31 am IST
SHARE ARTICLE
IMAGE
IMAGE

ਟਵਿੱਟਰ ਰਾਹੀਂ ਅਪਣਾ ਏਜੰਡਾ ਲਾਗੂ ਕਰਨ ਵਾਲਿਆਂ ਨੂੰ  ਹਾਈਕਮਾਨ ਗੰਭੀਰਤਾ ਨਾਲ ਲਵੇ : ਤਿਵਾੜੀ

ਚੰਡੀਗੜ੍ਹ, 8 ਜੁਲਾਈ (ਗੁਰਉਪਦੇਸ਼ ਭੁੱਲਰ) : ਸੀਨੀਅਰ ਕਾਂਗਰਸ ਆਗੂ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਟਵਿੱਟਰ ਆਦਿ ਰਾਹੀਂ ਬਿਆਨਬਾਜ਼ੀਆਂ ਕਰ ਕੇ ਅਪਣਾ ਏਜੰਡਾ ਲਾਗੂ ਕਰਨ ਵਾਲਿਆਂ ਵਿਰੁਧ ਕਾਂਗਰਸ ਹਾਈਕਮਾਨ ਨੂੰ  ਗੰਭੀਰਤਾ ਨਾਲ ਲੈਂਦੇ ਹੋਏ ਕਾਰਵਾਈ ਕਰਨੀ ਚਾਹੀਦੀ ਹੈ | ਤਿਵਾੜੀ ਨੇ ਅੱਜ ਟਵੀਟ ਕਰ ਕੇ ਅਸਿੱਧੇ ਤੌਰ 'ਤੇ ਬਿਨਾਂ ਨਾਂ ਨਵਜੋਤ ਸਿੰਘ ਸਿੱਧੂ 'ਤੇ ਹੀ ਨਿਸ਼ਾਨਾ ਸਾਧਿਆ ਹੈ, ਜੋ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਬਿਜਲੀ ਮੱੁਦੇ 'ਤੇ ਟਵੀਟਾਂ ਰਾਹੀਂ ਅਪਣੀ ਹੀ ਸਰਕਾਰ 'ਤੇ ਸਵਾਲ ਖੜੇ ਕਰ ਰਹੇ ਹਨ |
ਜ਼ਿਕਰਯੋਗ ਹੈ ਕਿ ਇਸ ਸਮੇਂ ਪਾਰਟੀ ਹਾਈਕਮਾਨ ਵਲੋਂ ਨਵਜੋਤ ਸਿੱਧੂ ਨੂੰ  ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਲਾਏ ਜਾਣ ਦੀ ਚਰਚਾ ਚਲ ਰਹੀ ਹੈ ਅਤੇ ਜ਼ਿਕਰਯੋਗ ਹੈ ਕਿ ਤਿਵਾੜੀ ਵੀ ਪ੍ਰਧਾਨਗੀ ਦੌੜ ਵਿਚ ਸ਼ਾਮਲ ਹਨ, ਜਿਨ੍ਹਾਂ ਦੇ ਨਾਂ ਦੀ ਸਿਫ਼ਾਰਸ਼ ਇਕ ਹਿੰਦੂ ਚਿਹਰੇ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁੱਝ ਹੋਰ ਨਾਵਾਂ ਦੇ ਨਾਲ ਹਾਈਕਮਾਨ ਕੋਲ ਕੀਤੀ ਹੋਈ ਹੈ | ਤਿਵਾੜੀ ਨੇ ਕੀਤੇ ਟਵੀਟ ਵਿਚ ਇਹ ਵੀ ਕਿਹਾ ਕਿ ਕਾਂਗਰਸ ਅਖੰਡ ਹੈ, ਸਸ਼ਕਤ ਹੈ ਅਤੇ ਮਜ਼ਬੂਤੀ ਨਾਲ ਆਉਂਦੀਆਂ ਚੋਣਾਂ ਲੜੇਗੀ |
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement