ਮੰਡੀਆਂ ਜ਼ਰੀਏ ਕਿਸਾਨਾਂ ਤਕ ਪਹੁੰਚਣਗੇ ਇਕ ਲੱਖ ਕਰੋੜ ਰੁਪਏ : ਨਰੇਂਦਰ ਤੋਮਰ
Published : Jul 9, 2021, 7:21 am IST
Updated : Jul 9, 2021, 7:21 am IST
SHARE ARTICLE
IMAGE
IMAGE

ਮੰਡੀਆਂ ਜ਼ਰੀਏ ਕਿਸਾਨਾਂ ਤਕ ਪਹੁੰਚਣਗੇ ਇਕ ਲੱਖ ਕਰੋੜ ਰੁਪਏ : ਨਰੇਂਦਰ ਤੋਮਰ


ਪ੍ਰਧਾਨ ਮੰਤਰੀ ਨੇ ਨਵੀਂ ਕੈਬਨਿਟ ਨਾਲ ਕੀਤੀ ਮੀਟਿੰਗ, ਲਏ ਕਈ ਵੱਡੇ ਫ਼ੈਸਲੇ

ਨਵੀਂ ਦਿੱਲੀ, 8 ਜੁਲਾਈ : ਕੈਬਨਿਟ 'ਚ ਵੱਡੇ ਫੇਰਬਦਲ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ  ਮੰਤਰੀ ਮੰਡਲ ਨਾਲ ਮੀਟਿੰਗ ਕੀਤੀ | ਮੰਤਰੀ ਮੰਡਲ ਵਿਚ ਵੱਡੇ ਬਦਲਾਅ ਤੋਂ ਬਾਅਦ ਮੰਤਰੀ ਮੰਡਲ ਦੀ ਇਹ ਪਹਿਲੀ ਬੈਠਕ ਸੀ | ਇਹ ਮੀਟਿੰਗ ਵਰਚੂਅਲੀ ਕੀਤੀ ਗਈ | ਸਾਰੇ 30 ਕੈਬਨਿਟ ਮੰਤਰੀਆਂ ਨੇ ਇਸ ਵਿਚ ਹਿੱਸਾ ਲਿਆ | ਇਸ ਵਿਚ ਖੇਤੀ ਸੈਕਟਰ ਲਈ ਇਕ ਮਹੱਤਵਪੂਰਨ ਫ਼ੈਸਲਾ ਲਿਆ ਗਿਆ | ਇਸ ਦੇ ਤਹਿਤ ਕਿਸਾਨਾਂ ਨੂੰ  ਲਾਭ ਦਿਤਾ ਜਾਵੇਗਾ |
ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕੈਬਨਿਟ ਬੈਠਕ ਬਾਰੇ ਦਸਦਿਆਂ ਕਿਹਾ ਕਿ ਕਿਸਾਨਾਂ ਨੂੰ  ਮੰਡੀਆਂ ਜਰੀਏ 1 ਲੱਖ ਕਰੋੜ ਰੁਪਏ ਪਹੁੰਚਣਗੇ | ਇਸ ਤੋਂ ਇਲਾਵਾ ਤੋਮਰ ਨੇ ਦਸਿਆ ਕਿ ਦੇਸ਼ ਵਿਚ ਨਾਰੀਅਲ ਦੀ ਖੇਤੀ ਵੱਡੇ ਪੱਧਰ 'ਤੇ ਹੁੰਦੀ ਹੈ, ਇਸ ਲਈ ਸਰਕਾਰ ਨੇ ਨਾਰੀਅਲ ਵਿਕਾਸ ਬੋਰਡ ਬਣਾਉਣ ਦਾ ਫ਼ੈਸਲਾ ਕੀਤਾ ਹੈ | 
ਨਾਰੀਅਲ ਵਿਕਾਸ ਬੋਰਡ 'ਚ ਸੀ. ਈ. ਓ. ਦੀ ਨਿਯੁਕਤੀ ਹੋਵੇਗੀ | ਤੋਮਰ ਨੇ ਕਿਹਾ ਕਿ ਸਰਕਾਰ ਮੰਡੀਆਂ ਨੂੰ  ਹੋਰ ਮਜਬੂਤ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਏ. ਪੀ. ਐਮ. ਸੀ. ਮੰਡੀਆਂ 1 ਲੱਖ ਕਰੋੜ ਦੇ ਫ਼ੰਡ ਦੀ ਵਰਤੋਂ ਕਰ ਸਕਣਗੀਆਂ | ਖੇਤੀ ਮੰਤਰੀ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ  ਅਪੀਲ ਕਰਦਿਆਂ ਕਿਹਾ ਕਿ ਸਰਕਾਰ ਨੇ ਜੋ ਕਿਹਾ, ਉਹ ਕਰਨ ਦਾ ਯਤਨ ਕੀਤਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਮੂਹਾਂ ਨੂੰ  2 ਕਰੋੜ ਰੁਪਏ ਤਕ ਦੇ ਕਰਜ਼ਿਆਂ 'ਤੇ 3 ਫ਼ੀ ਸਦੀ ਵਿਆਜ ਦੀ ਛੋਟ ਦਿਤੀ ਜਾਵੇਗੀ | ਜੇ ਕੋਈ ਵਿਅਕਤੀ ਇਕ ਤੋਂ ਵੱਧ ਪ੍ਰਾਜੈਕਟ ਲਗਾਉਂਦਾ ਹੈ, ਤਾਂ ਇਨ੍ਹਾਂ ਪ੍ਰਾਜੈਕਟਾਂ ਦੀ ਅਧਿਕਤਮ ਸੀਮਾ 25 ਹੋ ਸਕਦੀ ਹੈ ਅਤੇ ਇਹ ਵੱਖ-ਵੱਖ ਖੇਤਰਾਂ ਵਿਚ ਹੋਵੇਗੀ | ਇਨ੍ਹਾਂ 'ਤੇ 2 ਕਰੋੜ ਰੁਪਏ ਦਾ ਵਖਰਾ ਕਰਜ਼ਾ ਦਿਤਾ ਜਾਵੇਗਾ ਅਤੇ ਵਿਆਜ ਮੁਆਫ਼ ਕੀਤਾ ਜਾਵੇਗਾ | ਜੇ ਖੇਤੀਬਾੜੀ ਉਪਜ ਮੰਡੀ ਦੇ ਖੇਤਰ ਵਿਚ ਕਿਸਾਨਾਂ ਲਈ ਇਕ ਤੋਂ ਵੱਧ ਪ੍ਰਾਜੈਕਟ ਲਿਆਉਂਦੀ ਹੈ, ਤਾਂ ਉਨ੍ਹਾਂ ਨੂੰ  ਵੀ ਅਜਿਹੇ ਕਰਜ਼ੇ ਦਿਤੇ ਜਾਣਗੇ |                (ਪੀ.ਟੀ.ਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement