ਗੱਡੀ ਅੰਦਰ ਬੈਠ ਕੇ ਵੀ ਮਾਸਕ ਪਾਉਣਾ ਜ਼ਰੂਰੀ
Published : Jun 9, 2020, 9:02 am IST
Updated : Jun 9, 2020, 9:02 am IST
SHARE ARTICLE
File Photo
File Photo

ਪੰਜਾਬ ਸਰਕਾਰ ਦੇ ਸਬੰਧਤ ਵਿਭਾਗਾਂ ਤੋਂ ਤਾਲਾਬੰਦੀ ਦੌਰਾਨ ਲਾਗੂ ਪਾਬੰਦੀਆਂ 'ਤੇ ਛੋਟਾਂ ਦੇ ਸਬੰਧ 'ਚ ਸਥਿਤੀ ਸਾਫ਼ ਹੋਈ

ਚੰਡੀਗੜ੍ਹ, 8 ਜੂਨ (ਗੁਰਉਪਦੇਸ਼ ਭੁੱਲਰ): ਪੰਜਾਬ ਸਰਕਾਰ ਦੇ ਸਬੰਧਤ ਵਿਭਾਗਾਂ ਤੋਂ ਤਾਲਾਬੰਦੀ ਦੌਰਾਨ ਲਾਗੂ ਪਾਬੰਦੀਆਂ 'ਤੇ ਛੋਟਾਂ ਦੇ ਸਬੰਧ 'ਚ ਸਥਿਤੀ ਸਾਫ਼ ਹੋਈ ਹੈ। ਸਰਕਾਰੀ ਤੌਰ 'ਤੇ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਮਾਸਕ ਪਾਉਣ ਦੀਆਂ ਪਾਬੰਦੀਆਂ ਤਹਿਤ ਗੱਡੀ ਚਲਾਉਂਦੇ ਸਮੇਂ ਵੀ ਅਤੇ ਗੱਡੀ 'ਚ ਬੈਠੇ ਹੋਰ ਲੋਕਾਂ ਲਈ ਵੀ ਮਾਸਕ ਪਾਉਣਾ ਜ਼ਰੂਰੀ ਹੈ।

ਜ਼ਿਕਰਯੋਗ ਹੈ ਕਿ ਇਸ ਨੂੰ ਲੈ ਕੇ ਉਸ ਸਮੇਂ ਪਿਛਲੇ ਦਿਨੀਂ ਵਿਵਾਦ ਪੈਦਾ ਹੋ ਗਿਆ ਸੀ ਜਦੋਂ ਗੱਡੀ 'ਚ ਬਗ਼ੈਰ ਮਾਸਕ ਜਾ ਰਹੀ ਡਾਕਟਰ ਦਾ ਪੁਲਿਸ ਨੇ ਪਟਿਆਲਾ 'ਚ ਚਲਾਨ ਕਰ ਦਿਤਾ ਸੀ। ਜ਼ਿਲ੍ਹੇ ਦੇ ਸਿਵਲ ਸਰਜਨ ਨੇ ਇਸ ਨੂੰ ਗ਼ਲਤ ਦਸਦਿਆਂ ਐਸ.ਐਸ.ਪੀ. ਨੂੰ ਚਿੱਠੀ ਲਿਖੀ ਸੀ। ਇਸ ਬਾਬਤ ਸਿਹਤ ਸਬੰਧੀ ਪਾਬੰਦੀਆਂ ਲਾਗੂ ਕਰਨ ਲਈ ਮਹਾਂਮਾਰੀ ਕੰਟਰੋਲ ਐਕਟ ਤਹਿਤ ਨਿਯੁਕਤ ਸੂਬਾ ਅਧਿਕਾਰੀ ਅਤੇ ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਅਵਨੀਤ ਕੌਰ ਵਲੋਂ ਜਾਰੀ ਹੁਕਮਾਂ 'ਚ ਸਪੱਸ਼ਟ ਲਿਖਿਆ ਹੈ ਕਿ ਗੱਡੀ ਅੰਦਰ ਵੀ ਮਾਸਕ ਪਾਉਣਾ ਜ਼ਰੂਰੀ ਹੈ।

File PhotoFile Photo

ਇਸ ਹੁਕਮ ਅਨੁਸਾਰ ਦਫ਼ਤਰਾਂ ਅੰਦਰ ਬੈਠਣ ਸਮੇਂ ਵੀ ਸੱਭ ਮੁਲਾਜ਼ਮਾਂ ਲਈ ਮਾਸਕ ਪਾਉਣਾ ਜ਼ਰੂਰੀ ਹੈ। ਇਸੇ ਤਰ੍ਹਾਂ ਦੁਪਹੀਆ ਵਾਹਨ 'ਤੇ ਦੋ ਸਵਾਰੀਆਂ ਬਿਠਾਉਣ ਸਬੰਧੀ ਹੁਕਮਾਂ ਬਾਰੇ ਵੀ ਟਰਾਂਸਪੋਰਟ ਮਹਿਕਮੇ ਨੇ ਸਪੱਸ਼ਟ ਕੀਤਾ ਹੈ ਕਿ ਦੁਪਹੀਆ ਵਾਹਨ 'ਤੇ ਦੋਹਰੀ ਸਵਾਰੀ 'ਤੇ ਰੋਕ ਹੈ। ਪਰ ਪਤੀ-ਪਤਨੀ ਜਾਂ ਨਾਬਾਲਗ ਬੱਚਾ ਹੋਣ ਦੀ ਸੂਰਤ 'ਚ ਦੋਹਰੀ ਸਵਾਰੀ ਤੋਂ ਛੋਟ ਹੈ। ਇਸੇ ਤਰ੍ਹਾਂ ਇਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ 'ਚ ਅਪਣੀ ਨਿਜੀ ਗੱਡੀ 'ਤੇ ਜਾਣ ਸਬੰਧੀ ਹੁਕਮ ਸਬੰਧੀ ਵੀ ਸਥਿਤੀ ਸਪੱਸ਼ਟ ਹੋਈ ਹੈ ਕਿ ਇਸ ਲਈ ਕੋਵਾ ਐਪ ਹੋਣਾ ਅਤੇ ਉਸ 'ਚ ਸਵੈ ਤੌਰ 'ਤੇ ਤਿਆਰ ਈ-ਪਾਸ ਹੋਣਾ ਜ਼ਰੂਰੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement