ਡੀ.ਸੀ.ਜੀ.ਆਈ ਨੇ ਡੀ.ਆਰ.ਡੀ.ਓ. ਦੀ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਦਿਤੀ ਮਨਜ਼ੂਰੀ
Published : May 9, 2021, 12:02 am IST
Updated : May 9, 2021, 12:02 am IST
SHARE ARTICLE
image
image

ਡੀ.ਸੀ.ਜੀ.ਆਈ ਨੇ ਡੀ.ਆਰ.ਡੀ.ਓ. ਦੀ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਦਿਤੀ ਮਨਜ਼ੂਰੀ

ਨਵੀਂ ਦਿੱਲੀ, 8 ਮਈ : ਰਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੁਆਰਾ ਵਿਕਸਤ ਕੀਤੀ ਗਈ ਐਂਟੀ-ਕੋਰੋਨਾ ਦਵਾਈ ਨੂੰ ਮਰੀਜ਼ਾਂ ਲਈ ਐਮਰਜੈਂਸੀ ਵਰਤੋਂ ਲਈ ਡਰੱਗ ਰੈਗੁਲੇਟਰੀ (ਡੀਸੀਜੀਆਈ) ਨੇ ਮਨਜ਼ੂਰੀ ਦੇ ਦਿਤੀ ਗਈ ਹੈ। 
ਰਖਿਆ ਮੰਤਰਾਲੇ ਨੇ ਸਨਿਚਰਵਾਰ ਨੂੰ ਦਸਿਆ ਕਿ ਪਾਣੀ ਵਿਚ ਘੋਲ ਕੇ ਖਾਣ ਵਾਲੀ ਇਸ ਦਵਾਈ ਨੂੰ ਕੋਰੋਨਾ ਵਾਇਰਸ ਦੇ ਮੱਧਮ ਤੋਂ ਗੰਭੀਰ ਲੱਛਣ ਵਾਲੇ ਮਰੀਜ਼ਾਂ ਦੇ ਇਲਾਜ ਵਿਚ ਐਮਰਜੈਂਸੀ ਵਰਤੋਂ ਕਰਨ ਦੀ ਮਨਜ਼ੂਰੀ ਦਿਤੀ ਗਈ ਹੈ। ਇਹ ਦਵਾਈ ਇਕ ਪਾਊਡਰ ਵਾਂਗ ਇਕ ਪੈਕੇਟ ਵਿਚ ਆਉਂਦੀ ਹੈ, ਜਿਸ ਨੂੰ ਆਸਾਨੀ ਨਾਲ ਪਾਣੀ ਵਿਚ ਘੋਲਿਆਂ ਜਾ ਸਕਦਾ ਹੈ। ਖੋਜ ਦੌਰਾਨ, ਵੱਡੀ ਗਿਣਤੀ ਵਿਚ ਇਨ੍ਹਾਂ ਦਵਾਈਆਂ ਨੂੰ ਖਾਣ ਵਾਲੇ ਲੋਕ ਆਰਟੀਪੀਸੀਆਰ ਟੈਸਟਾਂ ਵਿਚ ਨੈਗੇਟਿਵ ਮਿਲੇ ਸਨ। ਦੇਸ਼ ਦੇ ਸੱਭ ਤੋਂ ਵੱਡੇ ਡਰੱਗ ਰੈਗੂਲੇਟਰ ਨੇ ਦੇਸ਼ ਵਿਚ ਕੋਰੋਨਾ ਕਾਰਨ ਰੀਕਾਰਡ ਮੌਤਾਂ ਅਤੇ ਰੋਜ਼ਾਨਾ 4 ਲੱਖ ਤੋਂ ਵੱਧ ਕੇਸਾਂ ਵਿਚਾਲੇ ਇਸ ਐਂਟੀ-ਕੋਰੋਨਾ ਦਵਾਈ ਨੂੰ ਹਰੀ ਝੰਡੀ ਦੇ ਦਿਤੀ ਹੈ। ਇਹ ਦਵਾਈ ਪਾਊਡਰ ਵਾਂਗ ਪੈਕਟ ਵਿਚ ਹੀ ਆਉਂਦੀ ਹੈ, ਜਿਸ ਨੂੰ ਕੋਈ ਵੀ ਆਸਾਨੀ ਨਾਲ ਪਾਣੀ ਵਿਚ ਘੋਲ ਕੇ ਲੈ ਸਕਦਾ ਹੈ।
ਭਾਰਤ ਦੇ ਡਰੱਗ ਕੰਟਰੋਲਰ ਜਨਰਲ ਨੇ ਮਰੀਜ਼ਾਂ ’ਤੇ ਕੋਵਿਡ-19 ਦਾ ਮੁਕਾਬਲਾ ਕਰਨ ਵਾਲੀ ਇਸ ਦਵਾਈ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿਤੀ ਹੈ। ਇਸ ਦਵਾਈ ਦਾ ਨਾਮ 2-ਡੀਜੀ (ਡੀਓਕਸੀ ਡੀ ਗਲੂਕੋਜ਼) ਹੈ। ਇਹ ਦਵਾਈ ਮਰੀਜ਼ਾਂ ਨੂੰ ਡਾਕਟਰਾਂ ਦੀ ਸਲਾਹ ਅਤੇ ਇਲਾਜ ਦੇ ਪ੍ਰੋਟੋਕੋਲ ਦੇ ਤਹਿਤ ਦਿਤੀ ਜਾ ਸਕਦੀ ਹੈ। ਡੀਆਰਡੀਓ ਦੀ ਲੈਬ ਇਨਮਾਸ (ਆਈ.ਐਨ.ਐਮ.ਐਸ.) ਨੇ ਡਾਕਟਰ ਰੈਡੀ ਦੀ ਲੈਬ ਦੇ ਸਹਿਯੋਗ ਨਾਲ ਇਹ ਦਵਾਈ ਤਿਆਰ ਕੀਤੀ ਹੈ। ਇਹ ਹਸਪਤਾਲ ਦਾਖ਼ਲ ਮਰੀਜ਼ ਨੂੰ ਤੇਜੀ ਨਾਲ ਠੀਕ ਕਰਨ ਵਿਚ ਮਦਦ ਕਰਦੀ ਹੈ ਅਤੇ ਆਕਸੀਜਨ ’ਤੇ ਉਸ ਦੀ ਨਿਰਭਰਤਾ ਘੱਟ ਕਰਦੀ ਹੈ। ਇਹ ਦਵਾਈ ਕੋਰੋਨਾ ਦੇ ਮੱਧਮ ਅਤੇ ਗੰਭੀਰ ਮਰੀਜ਼ਾਂ ਨੂੰ ਇਲਾਜ ਦੇ ਦੌਰਾਨ ਦਿਤੀ ਜਾ ਸਕਦੀ ਹੈ।        (ਏਜੰਸੀ)

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement