ਪਿੰਡ ਗੁਰੂਸਰ ਵਿਖੇ ਰਜਬਾਹਾ ਟੁੱਟ ਜਾਣ ਕਾਰਨ ਪਿਆ ਪਾੜ
Published : May 9, 2020, 9:05 am IST
Updated : May 9, 2020, 9:05 am IST
SHARE ARTICLE
File Photo
File Photo

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਸਬ-ਤਹਿਸੀਲ ਦੋਦਾ ਦੇ ਨਜ਼ਦੀਕੀ ਪਿੰਡ ਗੁਰੂਸਰ ਵਿਖੇ ਅੱਜ ਸਵੇਰੇ 6 ਵਜੇ ਰਜ਼ਬਾਹਾ ਟੁੱਟ ਜਾਣ, ਕਾਰਨ 20-25 ਫੁੱਟ ਚੌੜਾ ਪਾੜ ਪੈਣ

ਦੋਦਾ, 8 ਮਈ (ਅਸ਼ੋਕ ਯਾਦਵ): ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਸਬ-ਤਹਿਸੀਲ ਦੋਦਾ ਦੇ ਨਜ਼ਦੀਕੀ ਪਿੰਡ ਗੁਰੂਸਰ ਵਿਖੇ ਅੱਜ ਸਵੇਰੇ 6 ਵਜੇ ਰਜ਼ਬਾਹਾ ਟੁੱਟ ਜਾਣ, ਕਾਰਨ 20-25 ਫੁੱਟ ਚੌੜਾ ਪਾੜ ਪੈਣ ਕਾਰਨ ਖੇਤਾਂ ਵਿਚ ਪਾਣੀ ਭਰ ਗਿਆ। ਕਿਸਾਨ ਮੇਜ਼ਰ ਸਿੰਘ, ਮੁਖਤਿਆਰ ਸਿੰਘ, ਕੇਵਲ ਸਿੰਘ ਅਤੇ ਸੁੱਖ ਸਿੰਘ ਆਦਿ ਨੇ ਜਾÎਣਕਾਰੀ ਦਿੰਦੇ ਹੋਏ ਦਸਿਆ ਕਿ ਰਜਵਾਹੇ ਵਿਚ ਜ਼ਿਆਦਾ ਪਾਣੀ ਛੱਡਣ ਕਰ ਕੇ ਅਤੇ ਕਿਨਾਰੇ ਕੱਚੇ ਹੋਣ ਕਰਕੇ ਰਜਵਾਹਾ ਲਗਤਾਰ ਇਸ ਥਾਂ ਤੋਂ ਦੂਸਰੀ ਵਾਰ ਟੁੱਟ ਗਿਆ ਹੈ। ਇਸ ਕਰਕੇ ਕਿਸਾਨਾਂ ਦਾ ਹਰ ਵਾਰ ਨੁਕਸਾਨ ਹੁੰਦਾ ਹੈ। ਪਰ ਇਸ ਵਾਰ 30-35 ਏਕੜ ਕਣਕ ਦਾ ਨਾੜ ਪਾਣੀ ਵਿਚ ਡੁੱਬਣ ਕਰ ਕੇ ਕਿਸਾਨ ਅਪਣੇ ਪਸ਼ੂਆਂ ਲਈ ਤੂੜੀ ਬਣਾਉਣ ਤੋ ਵਾਜੇ ਰਹਿ ਗਏ ਹਨ। 

File photoFile photo

ਕਿਸਾਨਾਂ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਰਜਵਾਹੇ ਦੇ ਕਿਨਾਰੇ ਪੱਕੇ ਜਾਣ। ਇਸ ਤੋਂ ਇਲਾਵਾ ਉਨ੍ਹਾਂ ਦੇ ਖੇਤਾਂ ਵਿਚ 30-35 ਏਕੜ ਰਕਬੇ ਵਿਚ ਪਾਣੀ ਭਰ ਗਿਆ। ਜਿਸ ਨਾਲ ਕਣਕ ਦਾ ਨਾੜ ਖ਼ਰਾਬ ਹੋ ਗਿਆ। ਹੁਣ ਸਾਨੂੰ ਤੂੜੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਿਕਮੇ ਦਾ ਫ਼ਰਜ਼ ਬਣਦਾ ਸੀ ਕਿ ਉਹ ਰਹਿੰਦੇ ਵਕਤ ਧਿਆਨ ਰਖਦਿਆਂ ਉਕਤ ਰਜ਼ਬਾਹੇ ਦੀ ਮੁਰੰਮਤ ਆਦਿ ਕਰਦਾ। ਉਨ੍ਹਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਇਸ ਅਣਗਹਿਲੀ ਨੂੰ ਸਾਹਮਣੇ ਰਖਦਿਆਂ ਮਹਿਕਮੇਂ ਤੋਂ ਸਾਡੇ ਹੋਏ ਨੁਕਸਾਨ ਦਾ ਸਾਨੂੰ ਮੁਆਵਜ਼ਾ ਦਵਾਇਆ ਜਾਵੇ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement