ਝਗੜੇ ਤੋਂ ਪ੍ਰੇਸ਼ਾਨ ਵਿਅਕਤੀ ਨੇ ਖਾਧਾ ਜ਼ਹਿਰ, ਮੌਤ
Published : May 9, 2020, 9:03 am IST
Updated : May 9, 2020, 9:03 am IST
SHARE ARTICLE
File Photo
File Photo

ਪਿੰਡ ਚੱਕ ਬੀੜ ਸਰਕਾਰ ’ਚ ਰਹਿਣ ਵਾਲੇ ਨੌਜਵਾਨ ਨੇ ਪਤਨੀ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ਼ ਨਿਗਲ ਲਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਓਧਰ ਥਾਣਾ ਸਦਰ ਸ੍ਰੀ ਮੁਕਤਸਰ

ਸ੍ਰੀ ਮੁਕਤਸਰ ਸਾਹਿਬ, 8 ਮਈ (ਰਣਜੀਤ ਸਿੰਘ): ਪਿੰਡ ਚੱਕ ਬੀੜ ਸਰਕਾਰ ’ਚ ਰਹਿਣ ਵਾਲੇ ਨੌਜਵਾਨ ਨੇ ਪਤਨੀ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ਼ ਨਿਗਲ ਲਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਓਧਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਨੌਜਵਾਨ ਦੀ ਪਤਨੀ, ਸਾਲੇ ਅਤੇ ਸਹੁਰੇ ’ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਫਿਲਹਾਲ ਇਸ ਮਾਮਲੇ ’ਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। 

ਥਾਣਾ ਸਦਰ ਪੁਲਿਸ ਨੂੰ ਦਿਤੀ ਸ਼ਿਕਾਇਤ ’ਚ ਮ੍ਰਿਤਕ ਅਸ਼ੋਕ ਕੁਮਾਰ ਦੀ ਮਾਂ ਵੀਨਾ ਰਾਣੀ ਪਤਨੀ ਰਾਮਚੰਦਰ ਨੇ ਦਸਿਆ ਕਿ ਉਸ ਦੇ ਬੇਟੇ ਦਾ ਵਿਆਹ ਕਰੀਬ ਤਿੰਨ ਸਾਲ ਪਹਿਲਾਂ ਬਠਿੰਡਾ ਵਾਸੀ ਆਸ਼ਾ ਰਾਣੀ ਨਾਲ ਹੋਇਆ ਸੀ। ਉਸ ਅਨੁਸਾਰ ਉਸਦੇ ਬੇਟੇ ਨਾਲ ਉਸ ਦੀ ਨੂੰਹ ਦੀ ਸ਼ੁਰੂ ਤੋਂ ਹੀ ਅਣਬਣ ਰਹਿਣ ਲੱਗੀ ਅਤੇ ਕਰੀਬ ਛੇ ਮਹੀਨੇ ਬਾਅਦ ਹੀ ਨਰਾਜ਼ ਹੋਈ ਨੂੰਹ ਆਸ਼ਾ ਰਾਣੀ ਅਪਣੇ ਪੇਕੇ ਬਠਿੰਡੇ ਚਲੀ ਗਈ।

ਉਸ ਨੇ ਦਸਿਆ ਕਿ ਬਠਿੰਡੇ ਜਾ ਕੇ ਆਸ਼ਾ ਰਾਣੀ ਨੇ ਉਸ ਦੇ ਬੇਟੇ ਵਿਰੁਧ ਦਾਜ ਦਾ ਮਾਮਲਾ ਦਰਜ ਕਰਵਾ ਦਿਤਾ। ਇਸ ਦੇ ਬਾਅਦ ਆਸ਼ਾ ਰਾਣੀ ਨੇ ਵੱਖ ਤੋਂ ਖਰਚੇ ਦਾ ਕੇਸ ਵੀ ਬਠਿੰਡਾ ਦੀ ਅਦਾਲਤ ’ਚ ਦਰਜ ਕਰਵਾ ਦਿਤਾ। ਉਸ ਅਨੁਸਾਰ ਉਸ ਦੀ ਨੂੰਹ ਦੁਆਰਾ ਦਰਜ ਕਰਵਾਏ ਕੇਸਾਂ ਤੋਂ ਅਸ਼ੋਕ ਕੁਮਾਰ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ। ਇਸ ਦੇ ਚਲਦਿਆਂ ਹੀ ਬੀਤੀ 5 ਮਈ ਨੂੰ ਉਸ ਨੇ ਅਪਣੇ ਕਮਰੇ ’ਚ ਜਾ ਕੇ ਕੋਈ ਜ਼ਹਿਰਲੀ ਚੀਜ਼ ਨਿਗਲ ਕੇ ਅਪਣੀ ਜਾਨ ਦੇ ਦਿਤੀ। ਉਕਤ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਦਰ ਪੁਲਿਸ ਨੇ ਮ੍ਰਿਤਕ ਦੀ ਪਤਨੀ ਆਸ਼ਾ ਰਾਣੀ, ਸਾਲੇ ਅਮਨ ਕੁਮਾਰ ਤੇ ਸਹੁਰੇ ਰਾਮ ਲਾਲ ਦੇ ਵਿਰੁਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement