ਠੇਕੇ ਸਾਹਮਣੇ ਦੁਧ ਤੇ ਬਰੈਡਾਂ ਦਾ ਲੰਗਰ ਲਾਇਆ
Published : May 9, 2020, 10:54 am IST
Updated : May 9, 2020, 10:54 am IST
SHARE ARTICLE
ਡੇਰਾਬੱਸੀ ਦਾਰੂ ਦੇ ਠੇਕੇ ਦੇ ਅੱਗੇ ਦੁਧ ਅਤੇ ਬਰੈੱਡਾਂ ਦਾ ਲੰਗਰ ਲਗਾਉਂਦੇ ਹੋਏ ਯੂਥ ਅਕਾਲੀ ਦਲ ਦੇ ਆਗੂ।
ਡੇਰਾਬੱਸੀ ਦਾਰੂ ਦੇ ਠੇਕੇ ਦੇ ਅੱਗੇ ਦੁਧ ਅਤੇ ਬਰੈੱਡਾਂ ਦਾ ਲੰਗਰ ਲਗਾਉਂਦੇ ਹੋਏ ਯੂਥ ਅਕਾਲੀ ਦਲ ਦੇ ਆਗੂ।

ਲੋਕਾਂ ਨੂੰ ਦਾਰੂ ਦੀ ਨਹੀਂ, ਦਵਾ ਤੇ ਰਾਸ਼ਨ ਦੀ ਜ਼ਰੂਰਤ : ਮਲਕਪੁਰ

ਡੇਰਾਬੱਸੀ, 8 ਮਈ (ਗੁਰਜੀਤ ਈਸਾਪੁਰ) : ਡੇਰਾਬੱਸੀ ਵਿਖੇ ਅੱਜ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਮਲਕਪੁਰ ਦੀ ਅਗਵਾਈ ਹੇਠ ਸ਼ਰਾਬ ਦੇ ਠੇਕੇ ਦੇ ਸਾਹਮਣੇ ਲੋੜਵੰਦਾਂ ਲਈ ਦੁਧ ਅਤੇ ਬਰੈਡਾਂ ਦਾ ਲੰਗਰ ਲਗਾਇਆ ਗਿਆ।

ਉਨ੍ਹਾਂ ਇਹ ਲੰਗਰ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਵਿਰੋਧ 'ਚ ਲਗਾਇਆ। ਮਲਕਪੁਰ ਨੇ ਕਿਹਾ ਕਿ ਜਿੱਥੇ ਅੱਜ ਪੰਜਾਬ ਵਿਚ ਲੋਕ ਅੰਨ-ਪਾਣੀ ਬਿਨਾਂ ਤਰਸ ਰਹੇ ਹਨ ਉੱਥੇ ਹੀ ਪੰਜਾਬ ਸਰਕਾਰ ਨੇ ਸ਼ਰਾਬ ਦੇ ਠੇਕੇ ਖੋਲ੍ਹ ਕੇ ਕੋਰੋਨਾ ਵਰਗੀ ਭਿਆਨਕ ਬਿਮਾਰੀ ਨੂੰ ਸੱਦਾ ਦਿਤਾ ਹੈ।

ਮਨਜੀਤ ਸਿੰਘ ਮਲਕਪੁਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਆਖਿਆ ਕਿ  ਸਭ ਤੋਂ ਪਹਿਲਾਂ ਪੰਜਾਬ ਸਰਕਾਰ ਗਰੀਬ ਤੇ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਅਤੇ ਦਵਾਈਆਂ ਪੁੱਜਦੀਆਂ ਕਰੇ।


ਇਸ ਮੌਕੇ ਲੰਗਰ ਸੇਵਾ ਦੌਰਾਨ ਰਵਿੰਦਰ ਸਿੰਘ ਰਵੀ ਭਾਂਖਰਪੁਰ ਪ੍ਰਧਾਨ ਯੂਥ ਅਕਾਲੀ ਦਲ ਡੇਰਾਬੱਸੀ ਦਿਹਾਤੀ, ਤਰਨਬੀਰ ਸਿੰਘ ਟਿੰਮੀ  ਪੂਨੀਆਂ ਪ੍ਰਧਾਨ ਯੂਥ ਅਕਾਲੀ ਡੇਰਾਬੱਸੀ ਸਹਿਰੀ, ਜਗਜੀਤ ਸਿੰਘ ਚੌਂਦਹੇੜੀ ਪ੍ਰਧਾਨ ਯੂਥ ਅਕਾਲੀ ਦਲ ਲਾਲੜੂ ਸਹਿਰੀ ਆਦਿ ਹਾਜ਼ਰ ਸਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement