ਰੋਪੜ ਦੇ ਇਸ ਪਿੰਡ ਵਿਚ ਸ਼ਰੇਆਮ ਵਿਕ ਰਿਹਾ ਹੈ ਨਸ਼ਾ! ਔਰਤ ਖ਼ਿਲਾਫ਼ ਹੋਈ FIR 
Published : Apr 9, 2022, 5:26 pm IST
Updated : Apr 9, 2022, 5:26 pm IST
SHARE ARTICLE
Ropar Crime report
Ropar Crime report

ਔਰਤ ਨੇ ਖੁਦ ਕਬੂਲਿਆ ਕੇ ਉਹ ਵੇਚਦੀ ਹੈ ਨਸ਼ਾ 

ਰੋਪੜ : ਇਥੇ ਪੁਲਿਸ ਦੇ ਨੱਕ ਹੇਠਾਂ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਅਤੇ ਨਸ਼ੇ ਦੇ ਖ਼ਿਲਾਫ਼ ਇੱਕ 'ਸਟਿੰਗ' 'ਚ ਮਹਿਲਾ ਨੇ ਹੈਰਾਨੀਜਨਕ ਖ਼ੁਲਾਸੇ ਕੀਤੇ ਹਨ। ਇਸ ਤੋਂ ਇਲਾਵਾ ਉਕਤ ਮਹਿਲਾ ਨੇ ਖੁਦ ਵੀ ਨਸ਼ਾ ਵੇਚਣ ਦੀ ਗੱਲ ਵੀ ਕਬੂਲ ਕੀਤੀ ਹੈ। ਇਸ ਸਬੰਧੀ ਇਕ ਵੀਡੀਓ ਵਾਇਰਲ ਹੋਈ ਹੈ ਜੋ ਕਿ ਰੋਪੜ ਦੀ ਦੱਸੀ ਜਾ ਰਹੀ ਹੈ। ਇਸ ਵਿਚ ਮਹਿਲਾ ਨੇ ਦੱਸਿਆ ਕਿ ਇਸ ਪਿੰਡ ਵਿਚ ਸਾਰੇ ਹੀ ਨਸ਼ਾ ਵੇਚਦੇ ਹਨ।

photo photo

ਇਹ ਵੀਡੀਓ ਪਿੰਡ ਦੇ ਹੀ ਕਿਸੇ ਵਿਅਕਤੀ ਵਲੋਂ ਬਣਾਈ ਗਈ ਹੈ ਅਤੇ ਇਸ ਵੀਡੀਓ ਵਿਚ ਉਸ ਔਰਤ ਨੇ ਦੱਸਿਆ ਕਿ ਖਾਸ ਕਰ ਔਰਤਾਂ ਕਿਸ ਤਰ੍ਹਾਂ ਸ਼ਰੇਆਮ ਨਸ਼ਾ ਵੇਚ ਰਹੀਆਂ ਹਨ। ਸਟਿੰਗ ਦੌਰਾਨ ਜਦੋਂ ਉਸ ਔਰਤ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਬੂਲਿਆ ਕਿ ਉਹ ਨਸ਼ਾ ਵੇਚਦੀ ਹੈ ਅਤੇ ਹੋਰ ਵੀ ਕਈ ਹੈਰਾਨੀਜਨਕ ਖ਼ੁਲਾਸੇ ਕੀਤੇ।

photo photo

ਮਿਲੀ ਜਾਣਕਾਰੀ ਅਨੁਸਾਰ ਸਟਿੰਗ ਦੌਰਾਨ ਇਸ ਔਰਤ ਕੋਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਮਿਲਿਆ ਪਰ ਜਦੋਂ ਬਾਅਦ ਵਿਚ ਚੈਕਿੰਗ ਕੀਤੀ ਗਈ ਤਾਂ ਉਸ ਕੋਲੋਂ 174 ਗ੍ਰਾਮ ਨਸ਼ਾ ਬਰਾਮਦ ਕੀਤਾ ਗਿਆ ਹੈ।

photo photo

ਇਸ ਮਾਮਲੇ ਵਿਚ ਦੇਰ ਰਾਤ ਪੁਲਿਸ ਨੇ ਉਕਤ ਮਹਿਲਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਇਸ ਮਾਮਲੇ ਵਿਚ ਸਿਰਫ ਇੱਕ ਹੀ ਔਰਤ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

photo photo

ਇਸ ਮੌਕੇ ਐਸ.ਐਸ.ਪੀ. ਰੋਪੜ ਸੰਦੀਪ ਗਰਗ ਨੇ ਕਿਹਾ ਕਿ ਇਹ ਇਸ ਮਾਮਲੇ ਵਿਚ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕੋਈ ਥਾਣੇ ਦਾ ਅਧਿਕਾਰੀ ਇਸ ਵਿਚ ਸ਼ਾਮਲ ਹੋਇਆ ਤਾਂ ਉਸ ਵਿਰੁੱਧ ਵੀ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਉਸ ਦੀ ਵੀਡੀਓ ਬਣਾ ਕੇ ਸਾਡੇ ਵਟਸਐਪ ਨੰਬਰ 'ਤੇ ਸਾਂਝੀ ਕੀਤੀ ਜਾਵੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement