ਨਕਸਲੀਆਂ ਨੇ ਅਗ਼ਵਾ ਕੀਤੇ ਕਮਾਂਡੋ ਨੂੰ ਛਡਿਆ
Published : Apr 9, 2021, 12:07 am IST
Updated : Apr 9, 2021, 12:07 am IST
SHARE ARTICLE
image
image

ਨਕਸਲੀਆਂ ਨੇ ਅਗ਼ਵਾ ਕੀਤੇ ਕਮਾਂਡੋ ਨੂੰ ਛਡਿਆ

ਬੀਜਾਪੁਰ, 8 ਅਪ੍ਰੈਲ : ਬੀਤੇ ਸਨਿਚਰਵਾਰ 3 ਅਪ੍ਰੈਲ ਨੂੰ ਸੀ. ਆਰ. ਪੀ. ਐਫ. ਦੇ ਜਵਾਨਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ ਸੀ। ਇਸ ਮੁਕਾਬਲੇ ’ਚ 22 ਜਵਾਨ ਸ਼ਹੀਦ ਹੋ ਗਏ ਸਨ, ਜਦਕਿ ਇਕ ਲਾਪਤਾ ਸੀ। ਲਾਪਤਾ ਜਵਾਨ ਰਾਕੇਸ਼ਵਰ ਸਿੰਘ  ਨੂੰ ਨਕਸਲੀਆਂ ਨੇ ਅਗਵਾ ਕਰ ਲਿਆ ਸੀ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਇਸ ਜਵਾਨ ਨੂੰ ਵੀਰਵਾਰ ਨੂੰ ਨਕਸਲੀਆਂ ਨੇ ਛੱਡ ਦਿਤਾ ਹੈ। ਰਾਕੇਸ਼ਵਰ ਕੋਬਰਾ ਬਟਾਲੀਅਨ ’ਚ ਤਾਇਨਾਤ ਹੈ, ਜਿਸ ਨੂੰ ਨਕਸਲੀਆਂ ਨੇ ਅਗਵਾ ਕੀਤਾ ਹੋਇਆ ਸੀ। ਬੀਤੇ ਦਿਨੀਂ ਨਕਸਲੀਆਂ ਨੇ ਉਸ ਦੀ ਤਸਵੀਰ ਵੀ ਜਾਰੀ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਸਾਡੇ ਕਬਜ਼ੇ ਵਿਚ ਹੈ। 
ਸੂਤਰਾਂ ਮੁਤਾਬਕ 210ਵੀਂ ਬਟਾਲੀਅਨ ਫ਼ਾਰ ਰਿਜ਼ਾਲਯੂਟ ਏਕਸ਼ਨ (ਕੋਬਰਾ) ਦੇ ਕਾਂਸਟੇਬਲ ਰਾਕੇਸ਼ਵਰ ਸਿੰਘ ਮਨਹਾਸ ਦੀ ਰਿਹਾਈ ਲਈ ਰਾਜ ਸਰਕਾਰ ਵਲੋਂ ਦੋ ਪ੍ਰਮੁੱਖ ਲੋਕਾਂ ਨੂੰ ਨਕਸਲੀਆਂ ਨਾਲ ਗੱਲਬਾਤ ਲਈ ਨਾਮਜ਼ਦ ਕੀਤੇ ਜਾਣ ਦੇ ਬਾਅਦ ਰਿਹਾ ਕਰ ਦਿਤਾ ਗਿਆ। ਰਾਜ ਸਰਕਾਰ ਵਲੋਂ ਨਾਮਜ਼ਦ ਦੋ ਮੈਂਬਰੀ ਟੀਮ ਟੀਮ ’ਚੋਂ ਇਕ ਮੈਂਬਰ ਜਨਜਾਤੀ ਭਾਈਚਾਰੇ ਤੋਂ ਸਨ। ਇਕ ਸੀਨੀਅਰ ਫ਼ੌਜ ਅਧਿਕਾਰੀ ਨੇ ਕਿਹਾ ਕਿ ਜੰਮੂ ਦੇ ਰਹਿਣ ਵਾਲੇ ਜਵਾਨ ਨੂੰ ਬੀਜਾਪੁਰ ਸਥਿਤ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਤਾਰੇਮ ਕੈਂਪ ਲਿਆਇਆ ਜਾ ਰਿਹਾ ਹੈ।     (ਏਜੰਸੀ)
         
    (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement