ਦੋ ਦਿਨਾਂ 'ਚ ਹਸਪਤਾਲ ਸਟਾਫ਼ ਨੂੰ ਪੀ.ਪੀ.ਈ. ਕਿੱਟਾਂ ਦੇਣਾ ਮੇਰਾ ਵਾਅਦਾ ਰਿਹਾ : ਡਾ. ਰਾਜ
Published : Apr 9, 2020, 7:33 am IST
Updated : Apr 9, 2020, 7:33 am IST
SHARE ARTICLE
File Photo
File Photo

ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਕੋਰੋਨਾ ਵਾਇਰਸ ਦੇ ਸਮੂਦਾਇਕ ਪ੍ਰਸਾਰ ਦੇ ਮੰਡਰਾਉਂਦੇ ਖ਼ਤਰੇ ਦੇ ਮੱਦੇਨਜ਼ਰ ਅਪਣੇ ਹਲਕੇ ਵਿਚ ਵੱਖ-ਵੱਖ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ

ਹੁਸ਼ਿਆਰਪੁਰ  (ਥਾਪਰ) : ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਕੋਰੋਨਾ ਵਾਇਰਸ ਦੇ ਸਮੂਦਾਇਕ ਪ੍ਰਸਾਰ ਦੇ ਮੰਡਰਾਉਂਦੇ ਖ਼ਤਰੇ ਦੇ ਮੱਦੇਨਜ਼ਰ ਅਪਣੇ ਹਲਕੇ ਵਿਚ ਵੱਖ-ਵੱਖ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ ਅਤੇ ਪ੍ਰਬੰਧ ਹੋਰ ਮਜਬੂਤ ਕਰਣ ਲਈ ਕਦਮ ਚੁੱਕ ਰਹੇ ਹਨ। ਇਸੀ ਕੜੀ ਵਿਚ ਕਲ ਉਨ੍ਹਾਂ ਨੇ ਹਾਰਟਾ-ਬਡਲਾ ਪੀ.ਐਚ.ਸੀ. (ਪ੍ਰਾਇਮਰੀ ਹੈਲਥ ਕੇਅਰ) ਹਸਪਤਾਲ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰੇ ਤਹਿਤ ਡਾ. ਰਾਜ ਨੇ ਹਸਪਤਾਲ ਦੇ ਐਸ.ਐਮ.ਓ. ਸੁਨੀਲ ਅਹੀਰ ਤੇ ਸਮੂਹ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਨਾਲ ਐਮਰਜੈਂਸੀ ਮੀਟਿੰਗ ਕੀਤੀ।

File photoFile photo

ਉਨ੍ਹਾਂ ਤੋਂ ਹਸਪਤਾਲ ਦੇ ਪ੍ਰਬੰਧਾਂ ਦਾ ਵੇਰਵਾ ਲਿਆ ਅਤੇ ਦਰਪੇਸ਼ ਸਮੱਸਿਆਵਾਂ ਦੀ ਵੀ ਜਾਣਕਾਰੀ ਲਈ। ਡਾ. ਅਹੀਰ ਨੇ ਦਸਿਆ ਕਿ ਆਮ ਮਾਸਕ ਤਾਂ ਟੀਮ ਕੋਲ ਹਨ ਪਰ ਐਨ-95 ਮਾਸਕ ਮੈਡੀਕਲ ਸਟਾਫ਼ ਕੋਲ ਹੋਣ ਤਾਂ ਬਿਹਤਰ ਹੈ। ਇਸ 'ਤੇ ਵਿਧਾਇਕ ਡਾ. ਰਾਜ ਨੇ ਉਨ੍ਹਾਂ ਨੂੰ ਭਰੋਸਾ ਦਿਤਾ ਕਿ ਦੋ ਦਿਨਾਂ ਤਕ ਸੰਪੂਰਣ ਪੀ.ਪੀ.ਈ. (ਨਿਜੀ ਸੁਰੱਖਿਆ ਉਪਕਰਣ) ਕਿੱਟਾਂ ਉਹ ਖ਼ੁਦ ਮੁਹੱਈਆ ਕਰਵਾ ਕੇ ਦੇਣਗੇ। ਇਨ੍ਹਾਂ ਕਿੱਟਾਂ ਵਿਚ ਐਨ-95 ਮਾਸਕ ਦੇ ਨਾਲ-ਨਾਲ ਸੇਫ਼ਟੀ ਗੋਗਲ, ਦਸਤਾਨੇ, ਸ਼ੂ-ਕਵਰ ਅਤੇ ਖਾਸ ਬਾਡੀ-ਸੂਟ (ਪੂਰੇ ਸ਼ਰੀਰ ਨੂੰ ਢੱਕਣ ਵਾਲੀ ਵਰਦੀ) ਵੀ ਹੋਵੇਗੀ। ਇਸ ਐਮਰਜੈਂਸੀ ਮੀਟਿੰਗ ਵਿਚ ਪੀ.ਡਬਲਿਊ.ਡੀ., ਫੂਡ ਕਾਰਪੋਰੇਸ਼ਨ ਅਤੇ ਬਿਜਲੀ ਵਿਭਾਗ ਦੇ ਅਫ਼ਸਰ ਵੀ ਮੌਜੂਦ ਸਨ ਅਤੇ ਡਾ. ਰਾਜ ਨੇ ਹਰ ਵਿਭਾਗ ਨਾਲ ਸਬੰਧਤ ਜਾਣਕਾਰੀ ਲਈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement