ਮਹਿਲ ਕਲਾਂ ਦੀ ਔਰਤ ਦੀ ਲੁਧਿਆਣਾ ਦੇ ਹਸਪਤਾਲ 'ਚ ਮੌਤ
Published : Apr 9, 2020, 1:27 pm IST
Updated : Apr 9, 2020, 1:27 pm IST
SHARE ARTICLE
File Photo
File Photo

ਜ਼ਿਲ੍ਹੇ ਦੇ ਕਸਬਾ ਮਹਿਲ ਕਲਾਂ ਤੋਂ ਇਕ ਕੋਰੋਨਾ ਵਾਇਰਸ ਦੀ ਸ਼ੱਕੀ ਔਰਤ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਦੇ ਹਸਪਤਾਲ 'ਚ ਜ਼ੇਰੇ ਇਲਾਜ ਸੀ। ਅੱਜ ਉਸ ਨੇ ਅਪਣਾ ਆਖ਼ਰੀ

ਬਰਨਾਲਾ  (ਗਰੇਵਾਲ) : ਜ਼ਿਲ੍ਹੇ ਦੇ ਕਸਬਾ ਮਹਿਲ ਕਲਾਂ ਤੋਂ ਇਕ ਕੋਰੋਨਾ ਵਾਇਰਸ ਦੀ ਸ਼ੱਕੀ ਔਰਤ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਦੇ ਹਸਪਤਾਲ 'ਚ ਜ਼ੇਰੇ ਇਲਾਜ ਸੀ। ਅੱਜ ਉਸ ਨੇ ਅਪਣਾ ਆਖ਼ਰੀ ਸਾਹ ਵੀ ਉਸੇ ਹਸਪਤਾਲ 'ਚ ਇਲਾਜ ਦੌਰਾਨ ਲਿਆ। ਔਰਤ ਦੀ ਮੌਤ ਉਪਰੰਤ ਹਸਪਤਾਲ ਵਲੋਂ ਕੋਰੋਨਾ ਵਾਇਰਸ ਦੀ ਜਾਂਚ ਲਈ ਨਮੂਨੇ ਲਏ ਗਏ ਹਨ, ਜਿਸ ਦੀ ਰਿਪੋਰਟ ਆਉਣ ਤਕ ਉਸ ਦੀ ਲਾਸ਼ ਵਾਰਸਾਂ ਨੂੰ ਨਹੀਂ ਸੌਂਪੀ ਜਾਵੇਗੀ।

ਜਾਣਕਾਰੀ ਮੁਤਾਬਕ ਮਹਿਲ ਕਲਾਂ ਕਸਬੇ ਦੀ ਰਹਿਣ ਵਾਲੀ ਇਕ 52 ਸਾਲਾ ਔਰਤ ਨੇ ਲੁਧਿਆਣਾ ਦੇ ਫ਼ੌਰਟਿਸ ਹਸਪਤਾਲ 'ਚ ਦਮ ਤੋੜ ਦਿਤਾ। ਇਹ ਔਰਤ ਪਿਛਲੇ 5/6 ਦਿਨ ਤੋਂ ਤੇਜ਼ ਬੁਖ਼ਾਰ ਤੇ ਸਾਹ ਲੈਣ 'ਚ ਆ ਰਹੀ ਤਕਲੀਫ਼ ਕਾਰਨ ਹਸਪਤਾਲ 'ਚ ਦਾਖ਼ਲ ਸੀ। ਇਸ ਔਰਤ ਦੀ ਮੌਤ ਤੋਂ ਬਾਅਦ ਡੀ.ਸੀ. ਲੁਧਿਆਣਾ ਪਰਦੀਪ ਅੱਗਰਵਾਲ ਦੀ ਸਲਾਹ 'ਤੇ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਇਸ ਦੇ ਕੋਵਿਡ-19 ਦੇ ਨਮੂਨੇ ਲੈਣ ਦੀ ਹਦਾਇਤ ਕੀਤੀ ਗਈ।

ਡਾਕਟਰਾਂ ਦੀ ਟੀਮ ਨੇ ਇਸ ਔਰਤ ਦੇ ਨਮੂਨੇ ਲੈ ਲਏ ਹਨ ਤੇ ਰਿਪੋਰਟ ਹਾਲੇ ਆਉਣੀ ਬਾਕੀ ਹੈ। ਇਸ ਔਰਤ ਦੀ ਲਾਸ਼ ਨੂੰ ਟੈਸਟ ਰਿਪੋਰਟ ਆਉਣ ਤਕ ਲੁਧਿਆਣਾ 'ਚ ਹੀ ਦੇਹ ਸੰਭਾਲ ਘਰ 'ਚ ਰੱਖ ਲਿਆ ਗਿਆ ਹੈ। ਪ੍ਰਸ਼ਾਸਨ ਮੁਤਾਬਕ ਇਸ ਔਰਤ ਦੀ ਕੋਈ ਟਰੈਵਲ ਤੇ ਕੰਟੈਕਟ ਹਿਸਟਰੀ ਵੀ ਹਾਲੇ ਤਕ ਪਤਾ ਨਹੀਂ ਹੈ। ਪ੍ਰਸ਼ਾਸਨ ਨੂੰ ਖਦਸ਼ਾ ਹੈ ਕਿ ਇਹ ਔਰਤ ਵੀ ਕੋਰੋਨਾ ਤੋਂ ਪੀੜਤ ਹੋ ਸਕਦੀ ਹੈ। ਇਸ ਲਈ ਇਸ ਦੇ ਕੋਰੋਨਾ ਨਮੂਨੇ ਲੈ ਲਏ ਹਨ ਤੇ ਰਿਪੋਰਟ ਆਉਣ ਦਾ ਇੰਤਜ਼ਾਰ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement