ਵੱਡੇ ਗਰੀਬ
Published : Apr 9, 2020, 11:57 am IST
Updated : Apr 9, 2020, 11:57 am IST
SHARE ARTICLE
File Photo
File Photo

ਕੋਰੋਨਾ ਮਹਾਂਮਾਰੀ ਕਾਰਨ ਮੁਕੰਮਲ ਬੰਦ ਦੇ ਚਲਦਿਆਂ ਅੱਜ ਸਰਕਾਰ ਵਲੋਂ ਭੇਜੀ ਰਾਸ਼ਨ

ਕੋਰੋਨਾ ਮਹਾਂਮਾਰੀ ਕਾਰਨ ਮੁਕੰਮਲ ਬੰਦ ਦੇ ਚਲਦਿਆਂ ਅੱਜ ਸਰਕਾਰ ਵਲੋਂ ਭੇਜੀ ਰਾਸ਼ਨ ਦੀ ਗੱਡੀ ਸਰਪੰਚ ਦੇ ਘਰ ਕੋਲ ਪਹੁੰਚੀ ਤਾਂ ਪਿੰਡ ਦੇ ਭੁੱਖ ਨਾਲ ਸਤਾਏ ਲੋਕ ਭੂੰਡਾਂ ਵਾਂਗ ਗੱਡੀ ਦੁਆਲੇ ਪੁੱਜ ਗਏ। ਬਾਬਾ ਸੰਤੂ ਵੀ ਅਪਣੀਆਂ ਘਸਮੈਲੀਆਂ ਜਿਹੀਆਂ ਐਨਕਾਂ ਰਾਹੀਂ ਕਣਕ ਵਾਲੀਆਂ ਬੋਰੀਆਂ ਵਲ ਵੇਖ ਰਿਹਾ ਸੀ। ਏਨੇ ਨੂੰ ਜਾਗਰ ਪੰਚ ਨੇ ਬੋਰੀ ਕਣਕ ਦੀ ਲੁਹਾ ਕੇ ਅਪਣੇ ਭਈਏ ਨੂੰ ਫੜਾਉਂਦਿਆਂ ਕਿਹਾ, “ਜਾਹ ਘਰ ਸੁਟ ਆ ਭੱਜ ਕੇ।

ਫਿਰ ਇਕ ਹੋਰ ਲੈ ਜਾਵੀਂ।'' ਸੰਤੂ ਨੇ ਅਪਣੀ ਘੱਟ-ਵੱਧ ਨਿਗਾਹ ਨਾਲ ਅੰਦਾਜ਼ਾ ਲਾਉਂਦਿਆਂ ਕੋਲ ਖੜੇ ਜੈਮਲ ਨੂੰ ਕਿਹਾ, “ਆਹ ਜਾਗਰ ਨੀ ਭਲਾ, ਅਮਰੀਕਾ ਵਾਲਿਆਂ ਦਾ, ਜਿਹੜਾ ਹਰ ਮਹੀਨੇ ਸੰਗਰਾਂਦ ਵਾਲੇ ਦਿਨ ਗੁਰਦੁਆਰੇ ਵਾਹਵਾ ਦਾਨ ਕਰਦੈ।'' “ਹਾਂ, ਉਹੀ ਏ ਬਾਬਾ ਇਹ।'' ਜੈਮਲ ਬੋਲਿਆ।

“ਇਹਦੇ ਪੁੱਤਰ-ਪੋਤਰੇ ਅਮਰੀਕਾ-ਕੈਨੇਡਾ ਨੇ ਤੇ ਊਂ ਵੀ ਰੱਜੇ-ਪੁੱਜੇ ਨੇ ਇਹ ਅਮਰੀਕਾ ਵਾਲੇ ਤਾਂ। ਪਰ ਲਗਦੈ ਰਾਸ਼ਨ ਏਨ੍ਹਾਂ ਦੇ ਵੀ ਮੁਕ ਗਿਐ ।'' ਜੈਮਲ ਨੇ ਸੰਤੂ ਨੂੰ ਕਿਹਾ। ''ਚਲ ਪੁੱਤਰ, ਪਹਿਲਾਂ ਇਹਨੂੰ  ਢੋਅ ਲੈਣ ਦੇ ਵੱਡੇ ਗ਼ਰੀਬ ਨੂੰ, ਆਪਾਂ ਛੋਟੇ ਗ਼ਰੀਬ ਤਾਂ ਇਕ ਦਿਨ ਹੋਰ ਭੁੱਖੇ ਰਹਿ ਲਵਾਂਗੇ।'' ਏਨਾ ਕਹਿ ਕੇ ਅਨਾਜ ਵਲ ਹਸਰਤ ਭਰੀਆਂ ਨਜ਼ਰਾਂ ਨਾਲ ਵੇਖਦਾ ਹੋਇਆ ਬਾਬਾ ਅਪਣੀ ਵਾਰੀ ਦੀ ਉਡੀਕ ਕਰਨ ਲੱਗਾ।
-ਜਸਵਿੰਦਰ ਕੌਰ ਦੱਧਾਹੂਰ, ਸੰਪਰਕ : 98144-94984

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement