ਪਤੀ ਦੀ ਅਨੋਖੀ ਵੰਡ : ਦੋਵਾਂ ਪਤਨੀਆਂ ਨਾਲ 3-3 ਦਿਨ ਬਿਤਾਉਣ ’ਤੇ ਬਣੀ ਸਹਿਮਤੀ, 1 ਦਿਨ ਮਾਤਾ-ਪਿਤਾ ਨਾਲ
Published : Mar 9, 2022, 11:55 pm IST
Updated : Mar 9, 2022, 11:55 pm IST
SHARE ARTICLE
image
image

ਪਤੀ ਦੀ ਅਨੋਖੀ ਵੰਡ : ਦੋਵਾਂ ਪਤਨੀਆਂ ਨਾਲ 3-3 ਦਿਨ ਬਿਤਾਉਣ ’ਤੇ ਬਣੀ ਸਹਿਮਤੀ, 1 ਦਿਨ ਮਾਤਾ-ਪਿਤਾ ਨਾਲ

ਰਾਮਪੁਰ, 9 ਮਾਰਚ : ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲੇ ’ਚ ਪਤੀ ਦੀ ਵੰਡ ਦਾ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸ਼ਖਸ ਨੂੰ ਦੂਜਾ ਵਿਆਹ ਕਰਵਾਉਣਾ ਪਿਆ। ਉਸ ਦਾ ਦੂਜਾ ਵਿਆਹ ਪਹਿਲੀ ਪਤਨੀ ਦੀ ਸਹਿਮਤੀ ਤੋਂ ਬਾਅਦ ਹੋਇਆ। ਇਸ ਸ਼ਖਸ ਦੀਆਂ ਦੋ ਪਤਨੀਆਂ ਹੋਣ ਤੋਂ ਵੀ ਵਧ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦੋਹਾਂ ਦੀ ਸਹਿਮਤੀ ਨਾਲ ਪਤੀ ਦੀ ਵੰਡ ਹੋਈ। ਵੰਡ ਦੇ ਤਹਿਤ ਪਤੀ ਨੂੰ ਇਕ ਹਫ਼ਤੇ ਵਿਚ 3 ਦਿਨ ਇਕ ਪਤਨੀ ਨਾਲ ਅਤੇ ਅਗਲੇ 3 ਦਿਨ ਦੂਜੀ ਪਤਨੀ ਨਾਲ ਰਹਿਣ ਲਈ ਹਾਮੀ ਭਰਨੀ ਪਈ। ਇਹ ਪੂਰਾ ਮਾਮਲਾ ਸੋਸ਼ਲ ਮੀਡੀਆ ’ਤੇ ਫੈਲੇ ਪ੍ਰੇਮ-ਪਿਆਰ ਦੇ ਮੁੱਦੇ ਨਾਲ ਜੁੜਿਆ ਹੋਇਆ ਹੈ। ਹੁਣ ਇਸ ਅਨੋਖੀ ਘਟਨਾ ਦੀ ਚਰਚਾ ਪੂਰੇ ਇਲਾਕੇ ਵਿਚ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਤੀ ਵੰਡਣ ਦੀ ਇਹ ਘਟਨਾ ਰਾਮਪੁਰ ਜ਼ਿਲ੍ਹੇ ਦੇ ਢੋਕਪੁਰੀ ਟਾਂਡਾ ਇਲਾਕੇ ਦੀ ਹੈ। ਸੋਸ਼ਲ ਮੀਡੀਆ ’ਤੇ ਇਕ ਵਿਆਹੇ ਵਿਅਕਤੀ ਨੂੰ ਆਸਾਮ ਦੀ ਇਕ ਲੜਕੀ ਨਾਲ ਪਿਆਰ ਹੋ ਗਿਆ। ਦੋਹਾਂ ’ਤੇ ਪਿਆਰ ਦਾ ਭੂਤ ਅਜਿਹਾ ਸਵਾਰ ਹੋਇਆ ਕਿ ਦੋਵੇਂ ਚੰਡੀਗੜ੍ਹ ’ਚ ਲਿਵ-ਇਨ ’ਚ ਰਹਿਣ ਲੱਗ ਪਏ।
  ਕੁੱਝ ਸਮੇਂ ਬਾਅਦ ਨੌਜਵਾਨ ਨੂੰ ਪ੍ਰੇਮਿਕਾ ਦੇ ਗਰਭਵਤੀ ਹੋਣ ਦਾ ਪਤਾ ਲੱਗਾ। ਇਸ ਨਾਲ ਉਹ ਡਰ ਗਿਆ ਅਤੇ ਚੰਡੀਗੜ੍ਹ ਤੋਂ ਅਪਣੇ ਪਿੰਡ ਭੱਜ ਗਿਆ। ਜਦੋਂ ਉਸ ਦੀ ਗਰਭਵਤੀ ਪ੍ਰੇਮਿਕਾ ਉਸ ਨੂੰ ਲੱਭਦੀ ਹੋਈ ਪਿੰਡ ਪਹੁੰਚੀ ਤਾਂ ਉਥੇ ਹੰਗਾਮਾ ਹੋ ਗਿਆ। ਜਦੋਂ ਸਾਰਾ ਮਾਮਲਾ ਸਾਹਮਣੇ ਆਇਆ ਤਾਂ ਵਿਅਕਤੀ ਦੀ ਪਹਿਲੀ ਪਤਨੀ ਨੂੰ ਵੀ ਅਪਣੇ ਪਤੀ ਦੇ ਦੂਜੇ ਵਿਆਹ ਲਈ ਰਾਜ਼ੀ ਹੋਣਾ ਪਿਆ। ਪ੍ਰੇਮਿਕਾ ਨਾਲ ਵਿਆਹ ਕਰਨ ਤੋਂ ਬਾਅਦ ਇਸ ਬਾਰੇ ਭੰਬਲਭੂਸਾ ਬਣ ਗਿਆ ਕਿ ਦੋ ਪਤਨੀਆਂ ਦਾ ਪਤੀ ਹੁਣ ਕਿਸ ਨਾਲ ਰਹੇਗਾ। ਇਸ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਕਿ ਨੌਜਵਾਨ 3-3 ਦਿਨ ਦੋਹਾਂ ਕੋਲ ਤੇ 1 ਦਿਨ ਮਾਪਿਆਂ ਕੋਲ ਰਹੇਗਾ।                       (ਏਜੰਸੀ)
ਸੋਮਵਾਰ, ਮੰਗਲਵਾਰ ਅਤੇ ਬੁਧਵਾਰ ਨੂੰ ਪਹਿਲੀ ਪਤਨੀ ਨਾਲ ਰਹੇਗਾ। ਵੀਰਵਾਰ, ਸ਼ੁਕਰਵਾਰ ਅਤੇ ਸਨਿਚਰਵਾਰ ਨੂੰ ਦੂਜੀ ਪਤਨੀ ਨਾਲ ਸਮਾਂ ਬਿਤਾਉਣਾ ਪਵੇਗਾ। ਐਤਵਾਰ ਨੂੰ ਉਹ ਆਪਣੇ ਮਾਤਾ-ਪਿਤਾ ਨਾਲ ਹੋਵੇਗਾ।     (ਏਜੰਸੀ)
  
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement