ਜਲੰਧਰ ਦੇ ਸਰਕਾਰੀ ਆਸ਼ਰਮ ’ਚੋਂ 39 ਕੁੜੀਆਂ ਭੱਜੀਆਂ, 35 ਲੱਭੀਆਂ, 4 ਲਾਪਤਾ
Published : Mar 9, 2021, 3:17 pm IST
Updated : Mar 9, 2021, 3:19 pm IST
SHARE ARTICLE
JLD
JLD

ਪੁਲਿਸ ਨੇ ਕਾਰਵਾਈ ਕਰਦਿਆਂ 35 ਕੁੜੀਆਂ ਵਾਪਸ ਲਿਆਂਦੀਆਂ

ਜਲੰਧਰ (ਸੁਸ਼ੀਲ ਹੰਸ) : ਜਿੱਥੇ ਪੂਰੀ ਦੁਨੀਆ ਵਿਚ ਔਰਤਾਂ ਨੂੰ ਸਨਮਾਨ ਦੇਣ ਲਈ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਸੀ, ਉਥੇ ਹੀ ਜਲੰਧਰ ਦੇ ਇਕ ਆਸ਼ਰਮ ਵਿਚੋਂ ਧੱਕੇਸ਼ਾਹੀ ਦਾ ਇਲਜ਼ਾਮ ਲਗਾਉਂਦੇ ਹੋਏ 39 ਲੜਕੀਆਂ ਫ਼ਰਾਰ ਹੋ ਗਈਆਂ। ਹਾਲਾਂਕਿ ਕੁੱਝ ਸਮੇਂ ਬਾਅਦ ਹੀ ਪੁਲਿਸ ਵੱਲੋਂ ਇਨ੍ਹਾਂ ਵਿਚੋਂ 35 ਲੜਕੀਆਂ ਨੂੰ ਫੜ ਲਿਆ ਗਿਆ ਜਦਕਿ 4 ਲੜਕੀਆਂ ਅਜੇ ਵੀ ਲਾਪਤਾ ਦੱਸੀਆਂ ਜਾ ਰਹੀਆਂ ਹਨ। 

GIRLGIRL

ਮਾਮਲਾ ਜਲੰਧਰ ਦੇ ਗਾਂਧੀ ਵਨੀਤਾ ਆਸ਼ਰਮ ਦਾ ਹੈ ਜੋ ਸਰਕਾਰ ਵੱਲੋਂ ਲੜਕੀਆਂ ਲਈ ਬਣਾਇਆ ਗਿਆ ਇਕ ਪਨਾਹਘਰ ਹੈ। ਇਸ ਸਰਕਾਰੀ ਆਸ਼ਰਮ ਵਿਚ 85 ਦੇ ਕਰੀਬ ਲੜਕੀਆਂ ਰਹਿੰਦੀਆਂ ਹਨ। ਇਨ੍ਹਾਂ ਲੜਕੀਆਂ ਨੇ ਪ੍ਰਬੰਧਕਾਂ ’ਤੇ ਇਲਜ਼ਾਮ ਲਗਾਉਂਦਿਆਂ ਆਖਿਆ ਕਿ ਉਨ੍ਹਾਂ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਜਾਂਦਾ ਅਤੇ ਖਾਣ ਲਈ ਚੰਗੀ ਤਰ੍ਹਾਂ ਰੋਟੀ ਵੀ ਨਹੀਂ ਦਿੱਤੀ ਜਾਂਦੀ। ਇਸੇ ਰਵੱਈਏ ਤੋਂ ਤੰਗ ਆ ਕੇ ਇਨ੍ਹਾਂ ਲੜਕੀਆਂ ਨੇ ਇਹ ਕਦਮ ਚੁੱਕਿਆ।

jalandhar girlsjalandhar girls

ਫਿਲਹਾਲ ਲੜਕੀਆਂ ਦੇ ਆਸ਼ਰਮ ਵਿਚੋਂ ਫ਼ਰਾਰ ਹੋ ਜਾਣ ’ਤੇ ਆਸ਼ਰਮ ਪ੍ਰਬੰਧਕਾਂ ਵਿਰੁੱਧ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਲੜਕੀਆਂ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ 'ਤੇ ਕੀ ਕਾਰਵਾਈ ਕਰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement