ਸੈਨੀਟਾਈਜ਼ਰ ਅਤੇ ਮਾਸਕ ਦੀਆਂ ਵਾਧੂ ਕੀਮਤਾਂ ਵਸੂਲਣ ਵਾਲਿਆਂ 'ਤੇ ਕੱਸਿਆ ਜਾਵੇਗਾ ਸ਼ਿਕੰਜਾ
Published : Mar 9, 2020, 11:28 am IST
Updated : Mar 30, 2020, 10:31 am IST
SHARE ARTICLE
File Photo
File Photo

COVID-19 ਦੇ ਮੱਦੇਨਜ਼ਰ ਫੂਡ ਤੇ ਡਰੱਗ ਪ੍ਰਬੰਧਨ ਵਿਭਾਗ ਨੇ  ਰੱਖੀ ਕੈਮਿਸਟਾਂ 'ਤੇ ਤਿੱਖੀ ਨਜ਼ਰ

ਚੰਡੀਗੜ੍ਹ : ਕੌਵਿਡ-19 ਦੇ ਫੈਲਣ ਦੇ ਮੱਦੇਨਜ਼ਰ ਫੂਡ ਅਤੇ ਡਰੱਗਜ਼ ਪ੍ਰਬੰਧਨ, ਪੰਜਾਬ ਦੇ ਕਮਿਸ਼ਨਰ ਸ੍ਰੀ ਕੇ ਐਸ ਪੰਨੂ ਨੇ ਰਾਜ ਦੀਆਂ ਸਮੂਹ ਜ਼ੋਨਲ ਲਾਇਸੈਂਸਿੰਗ ਅਥਾਰਟੀਜ਼ ਅਤੇ ਡਰੱਗ ਕੰਟਰੋਲ ਅਫਸਰਾਂ ਨੂੰ ਨਿਰਦੇਸ਼ ਦਿੰਦਿਆਂ ਲੋਕਾਂ ਨੂੰ ਜੀਵਨ ਰੱਖਿਅਕ  ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ।

File PhotoFile Photo

ਸ੍ਰੀ ਪੰਨੂ ਨੇ ਕਿਹਾ ਕਿ ਕੋਰੋਨਾ ਵਾਇਰਸ ਸੰਕਰਮਣ ਦੇ ਸ਼ੱਕੀ ਮਰੀਜ਼ਾਂ ਦੀ ਪਛਾਣ ਬਾਰੇ ਪ੍ਰਕਾਸ਼ਤ ਹੋ ਰਹੀਆਂ ਖਬਰਾਂ ਦੇ ਮੱਦੇਨਜ਼ਰ ਲੋਕਾਂ ਵਿੱਚ ਇਹ ਖਦਸ਼ਾ ਹੈ ਕਿ ਇਹ ਬਿਮਾਰੀ ਹੋਰ ਥਾਵਾਂ 'ਤੇ ਵੀ ਫੈਲ ਸਕਦੀ ਹੈ। ਪੰਨੂ ਨੇ ਕਿਹਾ ਕਿ ਅਜਿਹੇ ਖਦਸ਼ਿਆਂ ਕਾਰਨ ਕੁਝ ਦਵਾਈਆਂ ਅਤੇ ਸਿਹਤ ਸਬੰਧੀ ਲੋੜੀਂਦੀਆਂ ਵਸਤਾਂ  ਜਿਵੇਂ ਸੈਨੀਟਾਈਜ਼ਰ ਅਤੇ ਮਾਸਕ ਬਹੁਤ ਜ਼ਿਆਦਾ ਮੰਗ ਵਿੱਚ ਹਨ

File PhotoFile Photo

ਅਤੇ ਮੰਗ ਦੇ ਵਧਣ ਨਾਲ, ਕੁਝ ਦਵਾਈਆਂ ਅਤੇ ਲੋੜੀਂਦੀਆਂ ਵਸਤਾਂ ਦੀ ਅਸਥਾਈ / ਨਕਲੀ ਕਿੱਲਤ ਹੋਣ ਦੀ ਸੰਭਾਵਨਾ ਹੈ। ਉਕਤ ਦਵਾਈਆਂ ਅਤੇ ਵਸਤਾਂ ਦੀ ਅਸਥਾਈ / ਨਕਲੀ ਘਾਟ ਦਾ ਫਾਇਦਾ ਲੈ ਕੇ ਕੁਝ ਕੈਮਿਸਟ ਬਹੁਤ ਜ਼ਿਆਦਾ ਕੀਮਤਾਂ ਵਸੂਲ ਸਕਦੇ ਹਨ ਜਾਂ ਜਮਾਂਖੋਰੀ ਕਰ ਸਕਦੇ ਹਨ। ਉਨ੍ਹਾਂ  ਨੇ ਅਜਿਹੀ ਸਥਿਤੀ ਤੋਂ ਬਚਣ ਲਈ ਅਧਿਕਾਰੀਆਂ ਨੂੰ ਆਪਣੇ ਖੇਤਰਾਂ ਦੀਆਂ ਕੈਮਿਸਟ ਐਸੋਸੀਏਸ਼ਨਾਂ ਨਾਲ ਤਾਲਮੇਲ ਕਰਨ

File PhotoFile Photo

ਅਤੇ ਉਨ੍ਹਾਂ ਨੂੰ ਅਜਿਹੀਆਂ ਬੇਨਿਯਮੀਆਂ ਵਿਚ ਸ਼ਾਮਲ ਨਾ ਹੋਣ ਦੀ ਸਲਾਹ ਦਿੱਤੀ। ਉਨ੍ਹਾਂ  ਭਵਿੱਖ ਵਿਚ ਕੈਮਿਸਟਾਂ ਦੀਆਂ ਦੁਕਾਨਾਂ ਵਿਚ ਜ਼ਰੂਰੀ ਦਵਾਈਆਂ ਅਤੇ ਸਿਹਤ ਸਬੰਧੀ ਵਸਤਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਕਾਲੇ ਬਾਜ਼ਾਰੀ ਅਤੇ ਜਮਾਂਖੋਰੀ ਕਰਨ ਵਾਲੇ ਕੈਮਿਸਟਾਂ ਵਿਰੁੱਧ ਡਰੱਗਜ਼ ਪ੍ਰਾਈਜ਼ਜ਼ ਕੰਟਰੋਲ ਆਰਡਰ (ਡੀ.ਪੀ.ਸੀ.ਓ.), 2013 ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਏਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement