ਮੁੰਬਈ ਹਮਲੇ ਦੇ ਮਾਸਟਰਮਾਈਂਡ ਲਖਵੀ ਨੂੰ 15 ਸਾਲ ਦੀ ਕੈਦ
Published : Jan 9, 2021, 12:36 am IST
Updated : Jan 9, 2021, 12:36 am IST
SHARE ARTICLE
image
image

ਮੁੰਬਈ ਹਮਲੇ ਦੇ ਮਾਸਟਰਮਾਈਂਡ ਲਖਵੀ ਨੂੰ 15 ਸਾਲ ਦੀ ਕੈਦ

ਇਸਲਾਮਾਬਾਦ, 8 ਜਨਵਰੀ : ਮੁੰਬਈ ਹਮਲੇ ਦਾ ਸਰਗਨਾ ਤੇ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਜਕੀ ਉਰ ਰਹਿਮਾਨ ਲਖਵੀ ਨੂੰ ਪਾਕਿਸਤਾਨ ਦੀ ਇਕ ਅਦਾਲਤ ਨੇ ਅਤਿਵਾਦ ਨੂੰ ਫ਼ੰਡਿੰਗ ਮਾਮਲੇ ’ਚ 15 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਬੀਤੇ ਦਿਨੀਂ ਲਖਵੀ ਨੂੰ ਅਤਿਵਾਦੀ ਸਰਗਰਮੀਆਂ ਲਈ ਧਨ ਮੁਹਈਆ ਕਰਵਾਉਣ ਦੇ ਦੋਸ਼ਾਂ ’ਚ ਗਿ੍ਰਫ਼ਤਾਰ ਕੀਤਾ ਗਿਆ ਸੀ। ਉਸ ਨੂੰ ਅਤਿਵਾਦ ਰੋਕੂ ਵਿਭਾਗ ਯਾਨੀ ਸੀਟੀਡੀ ਨੇ ਗਿ੍ਰਫ਼ਤਾਰ ਕੀਤਾ ਸੀ। ਲਖਵੀ ਮੁੰਬਈ ਹਮਲਾ ਮਾਮਲੇ ’ਚ ਸਾਲ 2015 ਤੋਂ ਹੀ ਜਮਾਨਤ ’ਤੇ ਸੀ ਪਰ ਐੱਫਏਟੀਐੱਫ ਦੇ ਡਰ ਤੇ ਕੌਮਾਂਤਰੀ ਦਬਾਅ ਤਹਿਤ ਪਾਕਿਸਤਾਨੀ ਸਰਕਾਰ ਨੂੰ ਆਖ਼ਰਕਾਰ ਉਸ ’ਤੇ ਸ਼ਿਕੰਜਾ ਕੱਸਣਾ ਪਿਆ। ਪੰਜਾਬ ਦੇ ਅਤਿਵਾਦ ਰੋਕੂ ਵਿਭਾਗ ਯਾਨੀ ਸੀਟੀਡੀ ਪੰਜਾਬ ਦੀ ਖੁਫ਼ੀਆ ਸੂਚਨਾ ’ਤੇ ਇਕ ਮੁਹਿੰਮ ਤੋਂ ਬਾਅਦ ਲਖਵੀ ਨੂੰ ਅਤਿਵਾਦੀ ਸਰਗਰਮੀਆਂ ਲਈ ਧਨ ਮੁਹਈਆ ਕਰਵਾਉਣ ਦੇ ਦੋਸ਼ਾਂ ਤਹਿਤ ਗਿ੍ਰਫ਼ਤਾਰ ਕੀਤਾ ਗਿਆ ਸੀ। ਬੀਤੇ ਦਿਨੀਂ ਪਾਕਿਸਤਾਨ ਦੇ ਪੰਜਾਬ ਸੂਬੇ ’ਚ ਅਤਿਵਾਦ ਰੋਕੂ ਵਿਭਾਗ ਯਾਨੀ ਸੀਟੀਡੀ ਦੇ ਅਧਿਕਾਰੀਆਂ ਨੇ ਲਖਵੀ ਤੋਂ ਪੁਛਗਿੱਛ ਵੀ ਕੀਤੀ ਸੀ। ਸੰਯੁਕਤ ਰਾਸ਼ਟਰ ਵੀ ਮੁੰਬਈ ਹਮਲੇ ਦੇ ਮੁੱਖ ਸਾਜਸ਼ਘਾੜੇ ਤੇ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਜਕੀਉਰ ਰਹਿਮਾਨ ਲਖਵੀ ਨੂੰ ਅਤਿਵਾਦੀ ਐਲਾਨ ਰਖਿਆ ਹੈ।    (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement