ਕੁੰਡਲੀ ਬਾਰਡਰ ਉੱਤੇ ਮਿਸਲ ਬੱਬਰ ਅਕਾਲੀ ਦੇ ਜਥੇਦਾਰ ਸਤਨਾਮ ਸਿੰਘ ਪੁੱਜੇ
Published : Jan 9, 2021, 1:40 am IST
Updated : Jan 9, 2021, 1:40 am IST
SHARE ARTICLE
image
image

ਕੁੰਡਲੀ ਬਾਰਡਰ ਉੱਤੇ ਮਿਸਲ ਬੱਬਰ ਅਕਾਲੀ ਦੇ ਜਥੇਦਾਰ ਸਤਨਾਮ ਸਿੰਘ ਪੁੱਜੇ

ਨਵੀਂ ਦਿੱਲੀ, 8 ਜਨਵਰੀ (ਗੁਰਪ੍ਰੀਤ ਸਿੰਘ): ਦਿੱਲੀ ਵਿਚ ਲੱਗੇ ਕਿਸਾਨੀ ਮੋਰਚੇ ਦੌਰਾਨ ਕਈ ਸਖਸ਼ੀਅਤਾਂ ਵਲੋਂ ਅੰਦੋਲਨ ਨੂੰ ਸਮਰਥਨ ਦਿਤਾ ਜਾ ਰਿਹਾ ਹੈ | ਇਸ ਮੌਕੇ ਦਿੱਲੀ ਦੇ ਕੁੰਡਲੀ ਬਾਰਡਰ 'ਤੇ ਮਿਸਲ ਬੱਬਰ ਅਕਾਲੀ ਦੇ ਜਥੇਦਾਰ ਸਤਨਾਮ ਸਿੰਘ ਵੀ ਪਹੁੰਚੇ | ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਬਾਰਡਰ 'ਤੇ ਦਿਨ ਰਾਤ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ, ਬਾਰਸ਼ ਹੋ ਰਹੀ ਹੈ ਪਰ ਬਜ਼ੁਰਗਾਂ ਤੇ ਨੌਜਵਾਨਾਂ ਦਾ ਜੋਸ਼ ਬਰਕਰਾਰ ਹੈ |
   ਸਰਕਾਰ ਦੀ ਇਹੀ ਕੋਸ਼ਿਸ਼ ਹੈ ਕਿ ਜਿੰਨਾ ਹੋ ਸਕੇ ਸਿੱਖਾਂ ਤੇ ਕਿਸਾਨਾਂ ਨੂੰ ਦਬਾਇਆ ਜਾਵੇ | ਪਰ ਕਿਸਾਨ ਦਬਾਏ ਨਹੀਂ ਜਾ ਸਕਦੇ | ਉਨ੍ਹਾਂ ਨੇ ਕੇਂਦਰ ਸਰਕਾਰ ਨੂੰ 'ਦੱਲਿਆਂ ਦੀ ਸਰਕਾਰ' ਦਸਿਆ | ਜਥੇਦਾਰ ਸਤਨਾਮ ਸਿੰਘ ਨੇ ਕਿਹਾ ਕਿ 12ਵੀਂ ਪਾਸ ਵਿਅਕਤੀ ਨੂੰ ਪੰਜਾਬ ਵਿਚ ਚਪੜਾਸੀ ਵੀ ਨਹੀਂ ਰਖਿਆ ਜਾਂਦਾ ਪਰ ਕੇਂਦਰ ਵਿਚ 12ਵੀਂ ਪਾਸ ਵਿਅਕਤੀ ਨੂੰ ਬਿਠਾਇਆ ਹੋਇਆ ਹੈ | ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੂੰ ਇੰਨੀਆਂ ਮੀਟਿੰਗਾਂ ਵਿਚ ਇਕ ਗੱਲ ਨਹੀਂ ਸਮਝ ਆ ਰਹੀ ਕਿ 'ਹਾਂ ਜਾਂ ਨਾਹ' ਉਸ ਨੂੰ ਪਾਗਲਖ਼ਾਨੇ ਵਿਚ ਦਾਖ਼ਲ ਕਰਵਾ ਦੇਣਾ ਚਾਹੀਦਾ ਹੈ | ਸਰਕਾਰ ਲੰਗਰ ਲਗਾਉਣ ਵਾਲੇ ਸਿੱਖਾਂ ਨੂੰ ਅਤਿਵਾਦੀ ਦੱਸ ਰਹੀ ਹੈ ਪਰ ਅਸੀਂ ਖ਼ਾਲਿਸਤਾਨੀ ਹਾਂ ਜਾਂ ਅਤਿਵਾਦੀ ਇਹ ਸਭ ਮੀਡੀਆ ਨੇ ਦੇਖ ਲਿਆ ਹੈ | ਖ਼ਾimageimageਲਸਾ ਸ਼ੁੱਧ ਹੁੰਦਾ ਹੈ ਤੇ ਖ਼ਾਲਸਾ ਨਿਰੋਲ ਹੈ, ਇਹ ਕਿਸੇ ਨਾਲ ਮਾੜਾ ਵਰਤਾਅ ਜਾਂ ਧੱਕਾ ਨਹੀਂ ਕਰਦਾ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement