'ਹਾਂ ਜਾਂ ਨਾਂਹ' ਤੋਂ ਬਾਅਦ ਹੁਣ ਕਿਸਾਨਾਂ ਦਾ 'ਜਾਂ ਮਰਾਂਗੇ ਜਾਂ ਜਿੱਤਾਂਗੇ' ਦਾ ਨਾਹਰਾ
Published : Jan 9, 2021, 1:31 am IST
Updated : Jan 9, 2021, 1:31 am IST
SHARE ARTICLE
image
image

'ਹਾਂ ਜਾਂ ਨਾਂਹ' ਤੋਂ ਬਾਅਦ ਹੁਣ ਕਿਸਾਨਾਂ ਦਾ 'ਜਾਂ ਮਰਾਂਗੇ ਜਾਂ ਜਿੱਤਾਂਗੇ' ਦਾ ਨਾਹਰਾ

• ਕੇਂਦਰ ਨਾਲ 8ਵੇਂ ਗੇੜ ਦੀ ਗੱਲਬਾਤ ਵਿਚ ਵੀ ਨਹੀਂ ਬਣੀ ਕੋਈ ਗੱਲ • ਕੇਂਦਰ ਵਲੋਂ ਕਾਨੂੰਨ ਰੱਦ ਕਰਨ ਤੋਂ ਸਾਫ਼ ਨਾਂਹ


ਨਵੀਂ ਦਿੱਲੀ, 8 ਜਨਵਰੀ (ਗੁਰਉਪਦੇਸ਼ ਭੁੱਲਰ) : ਕੇਂਦਰੀ ਖੇਤੀ ਕਾਨੂੰਨਾਂ ਵਿਰੁਧ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਆਗੂਆਂ ਤੇ ਕੇਂਦਰ ਸਰਕਾਰ ਵਿਚਕਾਰ 8ਵੇਂ ਗੇੜ ਦੀ ਮੀਟਿੰਗ ਵਿਚ ਵੀ ਕੋਈ ਗੱਲ ਨਹੀਂ ਬਣੀ ਬਲਕਿ ਕਿਸਾਨ ਆਗੂਆਂ ਤੇ ਕੇਂਦਰ ਵਿਚਕਾਰ ਟਕਰਾਅ ਵਧਣ ਦੇ ਸੰਕੇਤ ਹਨ | ਕਿਸਾਨ ਆਗੂਆਂ ਨੇ ਜਿਥੇ ਹੁਣ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਅੱਜ ਦੀ ਮੀਟਿੰਗ ਵਿਚ ਹਾਂ ਜਾਂ ਨਾਂਹ ਤੋਂ ਅੱਗੇ ਵਧ ਕੇ 'ਜਾਂ ਮਰਾਂਗੇ ਜਾਂ ਜਿੱਤਾਂਗੇ' ਦਾ ਨਾਹਰਾ ਦਿਤਾ ਹੈ | ਢਾਈ ਘੰਟੇ ਚਲੀ ਮੀਟਿੰਗ ਬਿਨਾਂ ਕਿਸੇ ਮਾਮਲੇ 'ਤੇ ਬਹਿਸ ਦੇ ਮਨ-ਮਨਾਈ ਦੀ ਕਵਾਇਦ ਵਿਚ ਹੀ ਖ਼ਤਮ ਹੋਈ ਪਰ ਨਤੀਜਾ ਸਿਫ਼ਰ ਹੀ ਰਿਹਾ |
ਅੱਜ ਦੀ ਮੀਟਿੰਗ ਵਿਚ ਜਿਥੇ ਕੇਂਦਰ ਵਲੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਤੋਂ ਸਾਫ਼ ਨਾਂਹ ਕਰ ਦਿਤੀ ਹੈ ਪਰ ਕਿਸਾਨ ਜਥੇਬੰਦੀਆਂ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣ 'ਤੇ ਅੜੀਆਂ ਹੋਈਆਂ ਹਨ ਤੇ ਇਸ ਤੋਂ ਬਿਨਾਂ ਹੋਰ ਕੋਈ ਹੱਲ ਮਨਜ਼ੂਰ ਨਹੀਂ | ਜਦੋਂ ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਰਾਜਾਂ ਦਾ ਵਿਸ਼ਾ ਹੈ ਤੇ ਤੁਸੀ ਕਹਿੰਦੇ ਹੋ ਵਪਾਰ ਲਈ ਕਾਨੂੰਨ ਬਣਾਇਆ ਹੈ | ਇਸ 'ਤੇ ਕੇਂਦਰੀ ਮੰਤਰੀ ਨਰੇਂਦਰ ਤੋਮਰ ਦਾ ਕਹਿਣਾ ਸੀ ਕਿ ਚਲੋ ਫਿਰ ਆਪਾਂ ਸੁਪਰੀਮ ਕੋਰਟ 'ਤੇ ਗੱਲ ਛੱਡ ਦਿੰਦੇ ਹਾਂ ਅਤੇ ਤੁਸੀ 11 ਜਨਵਰੀ ਨੂੰ ਉਥੇ ਜਾ ਕੇ ਅਪਣੀ ਗੱਲ ਰੱਖੋ | ਪਰ ਕਿਸਾਨ ਆਗੂਆਂ ਨੇ ਕੋਰਟ ਵਿਚ ਜਾਣ ਦੀ ਗੱਲ ਸਿਰਿਉਂ ਖਾਰਜ ਕਰਦਿਆਂ ਕਿਹਾ ਕਿ ਅਸੀ ਤਾਂ ਕੋਰਟ 'ਚ ਕੇਸ ਨਹੀਂ ਕੀਤਾ ਤੇ ਨਾ ਹੀ ਜਾਵਾਂਗੇ | ਤੁਹਾਡੇ ਤੋਂ ਹੀ ਕਾਨੂੰਨ ਰੱਦ ਕਰਵਾਉਣੇ ਹਨ | ਆਖਰ ਮੀਟਿੰਗ ਵਿਚ ਕੇਂਦਰੀ ਮੰਤਰੀ ਤੋਮਰ ਵਲੋਂ ਮੁੜ 15 ਜਨਵਰੀ ਨੂੰ ਮੀਟਿੰਗ ਕਰਨ ਦੇ ਐਲਾਨ ਨਾਲ ਸਮਾਪਤ ਹੋ ਗਈ |
ਮੀਟਿੰਗ ਵਿਚ ਕੇਂਦਰੀimageimage ਮੰਤਰੀ ਪਿਊਸ਼ ਗੋਇਲ ਤੇ ਸੋਮ ਪ੍ਰਕਾਸ਼ ਵੀ ਮੌਜੂਦ ਸਨ | ਮੀਟਿੰਗ ਖ਼ਤਮ ਹੋਣ ਬਾਅਦ ਕਿਸਾਨ ਆਗੂਆਂ ਨੇ 26 ਜਨਵਰੀ ਦੀ ਦਿੱਲੀ ਵਿਚ ਟਰੈਕਟਰ ਪਰੇਡ ਦੀ ਤਿਆਰੀ ਤੋਂ ਇਲਾਵਾ ਅੰਦੋਲਨ ਦੇ ਬਾਕੀ ਪ੍ਰੋਗਰਾਮ ਜਾਰੀ ਰੱਖਣ ਦਾ ਐਲਾਨ ਕੀਤਾ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement