ਕੰਗਣਾ ਰਣੌਤ ਵਿਰੁਧ ਬਠਿੰਡਾ ਦੀ ਅਦਾਲਤ ’ਚ ਮਾਣਹਾਣੀ ਦਾ ਕੇਸ ਦਾਈਰ
Published : Jan 9, 2021, 12:48 am IST
Updated : Jan 9, 2021, 12:48 am IST
SHARE ARTICLE
image
image

ਕੰਗਣਾ ਰਣੌਤ ਵਿਰੁਧ ਬਠਿੰਡਾ ਦੀ ਅਦਾਲਤ ’ਚ ਮਾਣਹਾਣੀ ਦਾ ਕੇਸ ਦਾਈਰ

ਬਠਿੰਡਾ, 8 ਜਨਵਰੀ (ਸੁਖਜਿੰਦਰ ਮਾਨ) : ਦਿੱਲੀ ’ਚ ਚੱਲ ਰਹੇ ਕਿਸਾਨ ਸੰਘਰਸ਼ ’ਚ ਸਮੂਲੀਅਤ ਕਰਨ ਵਾਲੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆ ਦੀ ਔਰਤ ਮਹਿੰਦਰ ਕੌਰ ਨੂੰ ਦਿਹਾੜੀਦਾਰ ਦੱਸ ਕੇ ਮੂੰਹ ਦੀ ਖਾ ਚੁੱਕੀ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਵਿਰੁਧ ਹੁਣ ਬਠਿੰਡਾ ਦੀ ਅਦਾਲਤ ਵਿਚ ਮਾਣਹਾਣੀ ਦਾ ਕੇਸ ਦਾਈਰ ਕੀਤਾ ਗਿਆ ਹੈ।  ਰਣੌਤ ਨੂੰ ਅਪਣੇ ਵਿਰੁਧ ਬੋਲਣ ’ਤੇ ਮੂੰਹ ਤੋੜਵਾ ਜਵਾਬ ਦੇਣ ਵਾਲੀ ਮਹਿੰਦਰ ਕੌਰ ਨੇ ਹੁਣ ਸਥਾਨਕ ਅਦਾਲਤ ’ਚ ਵਕੀਲ ਰਘਵੀਰ ਸਿੰਘ ਬਹਿਣੀਵਾਲ ਰਾਹੀਂ ਕੇਸ ਦਾਇਰ ਕੀਤਾ ਹੈ, ਜਿਸਦੀ ਪਹਿਲੀ ਸੁਣਵਾਈ 11 ਜਨਵਰੀ ਨੂੰ ਹੋਵੇਗੀ। 
 ਕੰਗਣਾ ਰਣੌਤ ਦੇ ਟਵੀਟ ਕਾਰਨ ਚਰਚਾ ਵਿਚ ਆਈ ਮਹਿੰਦਰ ਕੌਰ ਨੂੰ ਨਾ ਸਿਰਫ਼ ਦੇਸ-ਵਿਦੇਸ਼ ’ਚ ਵੱਡੀ ਹਮਾਇਤ ਮਿਲ ਰਹੀ ਹੈ, ਬਲਕਿ ਉਸਨੂੰ ਇਕ ਵਿਦੇਸ਼ੀ ਸੰਸਥਾ ਵਲੋਂ ਮਦਰ ਇੰਡੀਆ ਦੇ ਐਵਾਰਡ ਨਾਲ ਸਨਮਾਨਤ ਵੀ ਕੀਤਾ ਜਾ ਚੁੱਕਾ ਹੈ। ਪਤਾ ਲੱਗਿਆ ਹੈ ਕਿ ਮਹਿੰਦਰ ਕੌਰ ਹੁਣ ਮੁੜ ਦਿੱਲੀ ਸੰਘਰਸ਼ ’ਚ ਡਟੀ ਹੋਈ ਹੈ। ਵਕੀਲ ਬਹਿਣੀਵਾਲ ਮੁਤਾਬਕ, ਕੰਗਣਾ ਰਣੌਤ ਨੇ ਬਜ਼ੁਰਗ ਔਰਤ ਮਹਿੰਦਰ ਕੌਰ ਵਿਰੁਧ ਵਿਵਾਦਤ ਟਿੱਪਣੀ ਕਰ ਕੇ ਨਾ ਸਿਰਫ਼ ਉਸਦਾ, ਬਲਕਿ ਸਮੁੱਚੇ ਕਿਸਾਨ ਵਰਗ ਦੀ ਮਾਣਹਾਣੀ ਕੀਤੀ ਹੈ, ਜਿਸਦੇ ਚਲਦੇ ਉਸਨੂੰ ਅਦਾਲਤ ਵਿਚ ਘਸੀਟਿਆ ਜਾਵੇਗਾ। 
ਜ਼ਿਕਰਯੋਗ ਹੈ ਕਿ ਕੰਗਣਾ ਨੇ ਇਕ ਟਵੀਟ ਕਰ ਕੇ ਮਹਿੰਦਰ ਕੌਰ ਨੂੰ ਸ਼ਾਹੀਨ ਬਾਗ਼ ਵਾਲੀ ਔਰਤ ਨਾਲ ਤੁਲਨਾ ਕਰਦਿਆਂ ਕਿਹਾ ਕਿ ਇਹ 100 ਰੁਪਏ ਲਈ ਸੰਘਰਸ਼ ਵਿਚ ਜਾਂਦੀ ਹੈ, ਹਾਲਾਂਕਿ ਬਾਅਦ ਵਿਚ ਉਸਨੇ ਇਹ ਟਵੀਟ ਡਿਲੀਟ ਕਰ ਦਿਤਾ ਸੀ। 


 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement