ਖੋਜ ਕਾਰਜਾਂ ਬਿਨਾਂ ਰਾਸ਼ਟਰ ਦੀ ਤਰੱਕੀ ਅਧੂਰੀ : ਜਾਵੇੜਕਰ
Published : Jan 9, 2019, 12:05 pm IST
Updated : Jan 9, 2019, 12:05 pm IST
SHARE ARTICLE
Union HRD Minister Prakash Javadekar visited LPU
Union HRD Minister Prakash Javadekar visited LPU

ਮਨੁੱਖੀ ਸ੍ਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੇੜਕਰ ਨੇ ਕਿਹਾ ਕਿ ਖੋਜ ਕਾਰਜਾਂ ਤੋਂ ਬਿਨਾਂ ਕਿਸੇ ਵੀ ਰਾਸ਼ਟਰ ਦੀ ਤਰੱਕੀ ਅਧੂਰੀ ਹੀ ਰਹਿੰਦੀ ਹੈ.......

ਜਲੰਧਰ : ਮਨੁੱਖੀ ਸ੍ਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੇੜਕਰ ਨੇ ਕਿਹਾ ਕਿ ਖੋਜ ਕਾਰਜਾਂ ਤੋਂ ਬਿਨਾਂ ਕਿਸੇ ਵੀ ਰਾਸ਼ਟਰ ਦੀ ਤਰੱਕੀ ਅਧੂਰੀ ਹੀ ਰਹਿੰਦੀ ਹੈ। ਸਮੁੰਦਰ ਮੰਥਨ ਵਾਂਗ ਰਿਸਰਚ ਕੰਮਾਂ 'ਚ ਬੇਸ਼ਕ ਸਮਾਂ ਅਤੇ ਮਿਹਨਤ ਲਗਦੀ ਹੈ ਪਰ ਇਸ ਦੇ ਫੱਲ ਹਮੇਸ਼ਾ ਮਿੱਠੇ ਹੁੰਦੇ ਹਨ। ਉਹ ਲਵਲੀ ਪ੍ਰੋਫ਼ੈਸ਼ਨਲ ਯੂਨਿਵਰਸਿਟੀ 'ਚ ਚੱਲ ਰਹੀ 106ਵੀਂ ਇੰਡੀਅਨ ਸਾਇੰਸ ਕਾਂਗਰਸ ਦੌਰਾਨ ਵਿਮਨ ਸਾਇੰਸ ਕਾਂਗਰਸ ਦੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਔਰਤਾਂ ਨੂੰ ਸਥਿਰਤਾ, ਸਾਹਸ ਅਤੇ ਮਜ਼ਬੂਤ ਵਿਸ਼ਵਾਸ ਦਾ ਪ੍ਰਤੀਕ ਦਸਦਿਆਂ ਮੰਤਰੀ ਨੇ ਉਨ੍ਹਾਂ ਨੂੰ ਸਾਇੰਸ ਅਤੇ ਤਕਨਾਲੋਜੀ ਦੇ ਖੇਤਰਾਂ 'ਚ ਹਮੇਸ਼ਾ ਅੱਗੇ ਰਹਿਣ ਲਈ ਕਿਹਾ।

ਉਨ੍ਹਾਂ ਭਾਰਤ ਦੀ ਖ਼ੁਸ਼ਹਾਲੀ ਲਈ ਅਕਾਦਮਿਕ, ਉਦਯੋਗ ਅਤੇ ਖੋਜ ਖੇਤਰਾਂ ਦੇ ਏਕੀਕ੍ਰਿਤ ਕੰਮਾਂ 'ਤੇ ਜ਼ੋਰ ਦਿਤਾ।  ਉਨ੍ਹਾਂ ਦੁਨੀਆਂ ਭਰ ਦੀਆਂ ਯੂਨੀਵਰਸਿਟੀਆਂ ਵਿਚਾਲੇ ਸਾਂਝੇ ਖੋਜ ਪ੍ਰੋਗਰਾਮਾਂ ਦੀ ਗੱਲ ਕੀਤੀ। ਜਾਵੇੜਕਰ ਨੇ ਐਲਪੀਯੂ ਦੇ ਇੰਜੀਨਿਅਰਿੰਗ ਦੇ ਵਿਦਿਆਰਥੀਆਂ ਵਲੋਂ ਬਣਾਈ ਗਈ ਡਰਾਈਵਰਲੈਸ ਮਲਟੀ ਸੀਟਰ ਸੋਲਰ ਬੱਸ ਲਾਂਚ ਕੀਤੀ ਅਤੇ ਇਸ ਦੀ ਸਵਾਰੀ ਵੀ ਕੀਤੀ। ਇਸ ਮੌਕੇ ਡਾ. ਮਨੋਜ ਕੁਮਾਰ ਚੱਕਰਵਰਤੀ, ਪ੍ਰੋ ਪੀ ਪੀ ਮਾਥੁਰ, ਅਸ਼ੋਕ ਮਿੱਤਲ, ਪ੍ਰੋ. ਗੰਗਾਧਰ, ਡਾ. ਨਮਿਤਾ ਗੁਪਤਾ ਵੀ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement