ਪੰਜਾਬ 'ਚ ਰੇਤ-ਮਾਫ਼ੀਆ 20 ਹਜ਼ਾਰ ਕਰੋੜ ਦਾ ਕਾਲਾ-ਧੰਦਾ ਕਰ ਰਿਹੈ : ਕੇਜਰੀਵਾਲ
Published : Dec 8, 2021, 8:16 am IST
Updated : Dec 8, 2021, 8:16 am IST
SHARE ARTICLE
image
image

ਪੰਜਾਬ 'ਚ ਰੇਤ-ਮਾਫ਼ੀਆ 20 ਹਜ਼ਾਰ ਕਰੋੜ ਦਾ ਕਾਲਾ-ਧੰਦਾ ਕਰ ਰਿਹੈ : ਕੇਜਰੀਵਾਲ

ਕਿਹਾ, ਬਾਦਲਾਂ ਅਤੇ ਭਾਜਪਾ ਦੇ ਮਾਫ਼ੀਆ ਰਾਜ ਨੇ ਪੰਜਾਬ ਨੂੰ  ਰੱਜ ਕੇ ਲੁੱਟਿਆ


ਅੰਮਿ੍ਤਸਰ, 7 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਇਕ ਰੋਜ਼ਾ ਪੰਜਾਬ ਫੇਰੀ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਤੇ 'ਆਪ' ਸੁਪਰੀਮ ਅਰਵਿੰਦ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਮਾਫ਼ੀਆ ਰਾਜ ਉਤੇ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਅੰਦਰ ਇਕੱਲੇ ਰੇਤ ਖਣਨ (ਸੈਂਡ ਮਾਈਨਿੰਗ) ਵਿਚ ਹੀ 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਗ਼ੈਰ-ਕਾਨੂੰਨੀ ਧੰਦਾ ਚਲ ਰਿਹਾ ਹੈ ਜਿਸ 'ਚ ਸੱਤਾਧਾਰੀ ਕਾਂਗਰਸ ਦੇ ਵਿਧਾਇਕ, ਵਜ਼ੀਰ ਅਤੇ ਖ਼ੁਦ ਮੁੱਖ ਮੰਤਰੀ ਸਮੇਤ ਇਨ੍ਹਾਂ ਦੇ ਕਰੀਬੀਆਂ ਉਪਰ ਸਿੱਧੇ ਤੌਰ 'ਤੇ ਸ਼ਾਮਲ ਹੋਣ ਦੇ ਗੰਭੀਰ ਦੋਸ਼ ਲੱਗ ਰਹੇ ਹਨ |
ਕੇਜਰੀਵਾਲ ਨੇ ਕਿਹਾ ਕਿ ਰੇਤ ਮਾਫ਼ੀਆ ਸਮੇਤ ਬਾਕੀ ਅਨੇਕਾਂ ਗ਼ੈਰ-ਕਾਨੂੰਨੀ ਧੰਦਿਆਂ (ਮਾਫ਼ੀਆ) ਵਿਚ ਸ਼ਮੂਲੀਅਤ ਬਾਰੇ ਮੁੱਖ ਮੰਤਰੀ ਸਮੇਤ ਬਾਕੀ ਵਿਧਾਇਕਾਂ-ਵਜ਼ੀਰਾਂ ਉਤੇ ਉਗਲਾਂ ਉੱਠ ਰਹੀਆਂ ਹਨ ਤਾਂ ਆਮ ਜਨਤਾ ਦੇ ਹਿਤਾਂ ਦੀ ਰਖਿਆ ਕੌਣ ਕਰੇਗਾ? ਪੰਜਾਬ ਦੇ ਹਿਤ ਕੌਣ ਬਚਾਏਗਾ?
ਇਨਸਾਫ਼ ਲਈ ਆਮ ਲੋਕ ਕਿਸ ਕੋਲ ਜਾਣਗੇ? ਕੀ ਅਜਿਹੇ ਮਾਫ਼ੀਆ ਅਤੇ ਮਾਫ਼ੀਆ ਰਾਜ ਦੇ ਸਰਪ੍ਰਸਤਾਂ ਕੋਲੋਂ ਪੰਜਾਬ ਅਤੇ ਪੰਜਾਬ ਦੀ ਜਨਤਾ ਦੇ ਭਲੇ ਦੀ ਉਮੀਦ ਕੀਤੀ ਜਾ ਸਕਦੀ ਹੈ? ਕੇਜਰੀਵਾਲ ਨੇ ਇਹ ਵੀ ਕਿਹਾ ਕਿ ਜਿਸ ਸੂਬੇ ਦੇ ਮੁੱਖ ਮੰਤਰੀ 'ਤੇ ਰੇਤ, ਬਜ਼ਰੀ ਮਾਫ਼ੀਏ ਦੇ ਦੋਸ਼ ਲਗਦੇ ਹੋਣ ਉਸ ਸੂਬੇ ਵਿਚ ਮਾਫ਼ੀਆ ਕਿਵੇਂ ਰੁਕੇਗਾ? ਪਹਿਲਾਂ ਬਾਦਲਾਂ ਅਤੇ ਭਾਜਪਾ ਦੇ ਮਾਫ਼ੀਆ ਰਾਜ ਨੇ ਪੰਜਾਬ ਨੂੰ  ਰੱਜ ਕੇ ਲੁੱਟਿਆ | 2017 ਵਿਚ ਲੋਕਾਂ ਨੇ ਕਾਂਗਰਸ ਅਤੇ ਕੈਪਟਨ 'ਤੇ ਵਿਸ਼ਵਾਸ ਕੀਤਾ, ਪਰੰਤੂ ਇਹ ਵੀ ਬਾਦਲਾਂ ਦੇ ਨਕਸ਼ੇ ਕਦਮ 'ਤੇ ਤੁਰ ਪਏ ਅਤੇ ਪੌਣੇ 5 ਸਾਲਾਂ ਵਿਚ ਪੰਜਾਬ ਅਤੇ ਪੰਜਾਬੀਆਂ ਨੂੰ  ਬਿਲਕੁਲ ਤੋੜ ਕੇ ਰੱਖ ਦਿਤਾ |
ਅੰਦਾਜ਼ੇ ਮੁਤਾਬਕ ਸਿਰਫ਼ ਰੇਤ-ਬਜਰੀ ਮਾਈਨਿੰਗ ਵਿਚ ਪ੍ਰਤੀ ਸਾਲ 20 ਹਜ਼ਾਰ ਕਰੋੜ ਰੁਪਏ ਦਾ ਗ਼ੈਰ ਕਾਨੂੰਨੀ ਕਾਰੋਬਾਰ ਪੰਜਾਬ 'ਚ ਚਲ ਰਿਹਾ ਹੈ | ਇਹ ਪੈਸਾ ਜਨਤਾ ਦੀ ਭਲਾਈ ਲਈ ਵਰਤਿਆ ਜਾ ਸਕਦਾ ਹੈ, ਪਰੰਤੂ ਇਹ ਸਰਕਾਰੀ ਖ਼ਜ਼ਾਨੇ ਦੀ ਥਾਂ ਲੀਡਰਾਂ ਦੀਆਂ ਜੇਬਾਂ 'ਚ ਜਾ ਰਿਹਾ ਹੈ | ਕੇਜਰੀਵਾਲ ਨੇ ਵਚਨਬੱਧਤਾ ਦਿਤੀ ਕਿ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਗ਼ੈਰ-ਕਾਨੂੰਨੀ ਤੌਰ 'ਤੇ ਚੱਲ ਰਹੇ ਰੇਤ ਮਾਈਨਿੰਗ ਸਮੇਤ ਸਾਰੇ ਕਾਲੇ ਧੰਦੇ ਬੰਦ ਕੀਤੇ ਜਾਣਗੇ | ਮਾਫ਼ੀਆ ਰਾਜ ਕਾਰਨ ਸੂਬੇ ਦੇ ਸਾਧਨਾਂ-ਸਰੋਤਾਂ ਦੇ ਜੋ ਪੈਸੇ ਸਿਆਸੀ ਲੀਡਰਾਂ ਦੀਆਂ ਜੇਬਾਂ ਵਿਚ ਜਾ ਰਹੇ ਹਨ, ਉਹ ਪੈਸਾ ਮਾਵਾਂ-ਭੈਣਾਂ, ਬਜ਼ੁਰਗਾਂ ਦੀਆਂ ਲੋੜਵੰਦ ਜੇਬਾਂ ਵਿਚ ਜਾਇਆ ਕਰੇਗਾ |

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement