ਗੁਰਦਾਸ ਮਾਨ ਦੇ ਸਮਰਥਨ ਬਾਅਦ ਲੋਕਾਂ ਦੇ ਨਿਸ਼ਾਨੇ ‘ਤੇ ਆਈ ਗਾਇਕਾ ਕੌਰ ਬੀ
Published : Dec 8, 2020, 9:42 pm IST
Updated : Dec 8, 2020, 9:42 pm IST
SHARE ARTICLE
Gurdas Mann, Singer Kaur b
Gurdas Mann, Singer Kaur b

ਸੋਸ਼ਲ ਮੀਡੀਆ 'ਤੇ ਕੀਤੀ ਸੀ ਗੁਰਦਾਸ ਮਾਨ ਦੀ ਤਾਰੀਫ

ਚੰਡੀਗੜ੍ਹ: ਦਿੱਲੀ ਵਿਖੇ ਕਿਸਾਨਾਂ ਦੇ ਹੱਕ ‘ਚ ਪਹੁੰਚੇ ਗੁਰਦਾਸ ਮਾਨ ਨੂੰ ਉਸ ਸਮੇਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਸਟੇਜ ‘ਤੇ ਕੁੱਝ ਬੋਲਣ ਲਈ ਜਾ ਰਹੇ ਸਨ। ਸਟੇਜ ਤੋਂ ਜਿਉ ਹੀ ਉਨ੍ਹਾਂ ਦੇ ਬੋਲਣ ਸਬੰਧੀ ਅਨਾਉਸਮੈਂਟ ਹੋਈ, ਇਕੱਠ ਵਿਚੋਂ ਵੱਡੀ ਗਿਣਤੀ ਲੋਕਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ। ਇਸ ਤੋਂ ਬਾਅਦ ਗੁਰਦਾਸ ਮਾਨ ਕੁੱਝ ਦੇਰ ਕਿਸਾਨਾਂ ਵਿਚਾਲੇ ਬਹਿਣ ਬਾਅਦ ਉਥੋਂ ਚਲੇ ਗਏ। ਬਾਅਦ ਵਿਚ ਗੁਰਦਾਸ ਮਾਨ ਨੇ ਸ਼ੋਸ਼ਲ ਮੀਡੀਆ ‘ਤੇ ਇਕ ਪੋਸਟ ਪਾਉਂਦਿਆਂ ਲਿਖਿਆ, “ਕਹਿਣ ਨੂੰ ਤਾਂ ਬਹੁਤ ਕੁਝ ਹੈ ਪਰ ਮੈਂ ਸਿਰਫ ਇੰਨੀ ਗੱਲ ਕਹੂੰਗਾ, ਮੈਂ ਹਮੇਸ਼ਾ ਤੁਹਾਡੇ ਨਾਲ ਸੀ ਤੇ ਹਮੇਸ਼ਾ ਤੁਹਾਡੇ ਨਾਲ ਰਹਾਂਗਾ। ਕਿਸਾਨ ਜ਼ਿੰਦਾਬਾਦ ਹੈ ਤੇ ਹਮੇਸ਼ਾ ਜ਼ਿੰਦਾਬਾਦ ਰਹੇਗਾ।“

Gurdas MannGurdas Mann

ਇਸ ਦੇ ਸਮਰਥਨ ‘ਚ ਨਿਤਰਦਿਆਂ ਪੰਜਾਬੀ ਗਾਇਕਾ ਕੌਰ ਬੀ ਨੇ ਪੋਸਟ ਨੂੰ ਕੌਰ ਬੀ ਨੇ ਸ਼ੇਅਰ ਕਰਦਿਆਂ ਲਿਖਿਆ, ‘ਰਿਸਪੈਕਟ’। ਉਥੇ ਦੂਜੀ ਪੋਸਟ ’ਚ ਕੌਰ ਬੀ ਨੇ ਗੁਰਦਾਸ ਮਾਨ ਦੀ ਤਸਵੀਰ ਸਾਂਝੀ ਕੀਤੀ ਤੇ ਲਿਖਿਆ, “ਦੇਸ਼-ਵਿਦੇਸ਼ਾਂ  ਵਿਚ ਪੰਜਾਬੀਅਤ ਨੂੰ ਜਿਹੜਾ ਮਾਣ ਤੁਸੀਂ ਦਵਾ ਗਏ ਹੋ, ਸ਼ਾਇਦ ਸਾਡੇ ਵਰਗੇ ਨਹੀਂ ਕਦੇ ਕਰ ਸਕਦੇ ਪਰ ਕੋਸ਼ਿਸ਼ ਹਮੇਸ਼ਾ ਕਰਦੇ ਹਾਂ ਤੁਹਾਡੇ ਰਸਤਿਆਂ ’ਤੇ ਚੱਲਣ ਦੀ। ਟਾਈਮ ਨਵਾਂ ਹੋਵੇ ਜਾਂ ਪੁਰਾਣਾ ਜਿਵੇਂ ਦਾ ਮਰਜ਼ੀ, ਤੁਹਾਡੀ ਫੈਨ ਸੀ ਤੇ ਰਹਾਂਗੀ।“

Kaur BKaur B

ਕੋਰ ਬੀ ਦੀ ਇਸ ਪੋਸਟ ‘ਤੇ ਵੀ ਲੋਕ ਦੋ ਧੜਿਆਂ ਵਿਚ ਵੰਡੇ ਵਿਖਾਈ ਦਿਤੇ। ਕੁੱਝ ਲੋਕ ਉਸ ਦੇ ਹੱਕ ਵਿਚ ਸਨ ਜਦਕਿ ਜ਼ਿਆਦਾਤਰ ਨੇ ਉਸ ਦੇ ਵਿਰੋਧ ਵਿਚ ਹੀ ਕੁਮੈਂਟ ਕੀਤੇ ਹਨ। ਇਸੇ ਤਰ੍ਹਾਂ ਗੁਰਦਾਸ ਮਾਨ ਦੇ ਕਿਸਾਨਾਂ ਵਿਚਾਲੇ ਜਾਣ ਸਮੇਂ ਵੀ ਕੁੱਝ ਕਿਸਾਨ ਉਨ੍ਹਾਂ ਦੇ ਹੱਕ ਵਿਚ ਸਨ, ਜਦਕਿ ਭੀੜ ਵਿਚਲੇ ਜ਼ਿਆਦਾਤਰ ਲੋਕ ਉਨ੍ਹਾਂ ਦੇ ਸਟੇਜ ਤੇ ਬੋਲਣ ਤੋਂ ਨਾਰਾਜ਼ ਸਨ। ਕਾਬਲੇਗੌਰ ਹੈ ਕਿ ਗੁਰਦਾਸ ਮਾਨ ਵਲੋਂ ਹਿੰਦੀ ਦੇ ਹੱਕ ‘ਚ ਬੋਲਣ ਨੂੰ ਲੈ ਕੇ ਉਹ ਲੋਕਾਂ ਦੇ ਨਿਸ਼ਾਨੇ ਤੇ ਆ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਪ੍ਰੋਗਰਾਮਾਂ ਵਿਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ ਜੋ ਬੀਤੇ ਕੱਲ੍ਹ ਕਿਸਾਨਾਂ ਦੇ ਧਰਨੇ ਦੌਰਾਨ ਵੀ ਵੇਖਣ ਨੂੰ ਮਿਲਿਆ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement