ਸਿੰਘਣੀ ਬਣੀ ਬੈਲਜੀਅਮ ਦੀ ਗੋਰੀ, ਨਿਹੰਗ ਸਿੰਘ ਨਾਲ ਅਨੰਦ ਕਾਰਜ ਕਰਵਾ ਕੇ ਪਾਇਆ ਖ਼ਾਲਸਾਈ ਬਾਣਾ
Published : Nov 8, 2022, 2:10 pm IST
Updated : Nov 8, 2022, 3:24 pm IST
SHARE ARTICLE
Jagdeep Kaur
Jagdeep Kaur

ਨਿਹੰਗ ਜੈਲ ਸਿੰਘ ਨੇ ਦੱਸਿਆ ਕਿ ਬੈਲਜ਼ੀਅਮ ਦੀ ਇਸ ਗੋਰੀ ਨਾਲ ਉਸ ਦੀ ਦੋਸਤੀ ਫੇਸਬੁੱਕ ਜਰੀਏ ਹੋਈ ਸੀ।

 

ਸੁਲਤਾਨਪੁਰ ਲੋਧੀ : ਅੱਜ ਸੁਲਤਾਨਪੁਰ ਲੋਧੀ ਵਿਖੇ ਇਕ ਵੱਖਰੀਆਂ ਹੀ ਤਸਵੀਰਾਂ ਦੇਖਣ ਨੂੰ ਮਿਲੀਆਂ ਕਿਉਂਕਿ ਇੱਥੇ ਇਕ ਬੈਲਜੀਅਮ ਤੋਂ ਆਈ ਗੋਰੀ ਖਾਲਸਾਈ ਬਾਣਾ ਪਾ ਕੇ ਪਹੁੰਚੀ ਜੋ ਸੰਗਤਾਂ ਵਿਚ ਖਿੱਚ ਦਾ ਕੇਂਦਰ ਬਣੀ। ਦਰਅਸਲ ਪੰਜਾਬ ਦੇ ਨਿਹੰਗ ਜੈਲ ਸਿੰਘ ਨਾਲ ਇਸ ਗੋਰੀ ਨੇ ਵਿਆਹ ਕਰਵਾਇਆ ਹੈ। ਸਿੰਘਣੀ ਦੇ ਰੂਪ 'ਚ ਸਜੀ ਇਹ ਕੁੜੀ ਬੈਲਜੀਅਮ ਤੋਂ ਆਈ ਹੈ, ਜਿਸ ਨੇ ਪੂਰੇ ਗੁਰਮਰਿਆਦਾ ਨਾਲ ਨਿਹੰਗ ਸਿੰਘ ਨਾਲ ਵਿਆਹ ਕਰਵਾਇਆ ਅਤੇ ਅੱਜ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਵੀ ਟੇਕਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਹੰਗ ਜੈਲ ਸਿੰਘ ਨੇ ਦੱਸਿਆ ਕਿ ਬੈਲਜ਼ੀਅਮ ਦੀ ਇਸ ਗੋਰੀ ਨਾਲ ਉਸ ਦੀ ਦੋਸਤੀ ਫੇਸਬੁੱਕ ਜਰੀਏ ਹੋਈ ਸੀ।

ਉਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਗੱਲ ਸ਼ੁਰੂ ਹੋਈ ਤਾਂ ਸਿੰਘਣੀ ਜਗਦੀਪ ਕੌਰ ਨੂੰ ਉਸ ਦੀ ਭਾਸ਼ਾ ਸਮਝ ਨਹੀਂ ਲੱਗਦੀ ਸੀ ਕਿਉਂਕਿ ਉਹ ਸਿਰਫ਼ ਅੰਗਰੇਜ਼ੀ ਜਾਣਦੀ ਸੀ। ਜਿਸ ਤੋਂ ਬਾਅਦ ਗੋਰੀ ਦੇ ਕਹਿਣ 'ਤੇ ਨਿਹੰਗ ਜੈਲ ਸਿੰਘ ਨੇ ਜੋ ਵੀ ਕਹਿਣਾ ਹੁੰਦਾ ਸੀ ਉਹ ਉਸ ਨੂੰ ਟਰਾਂਸਲੇਟ ਕਰਕੇ ਭੇਜ ਦਿੰਦਾ ਸੀ। ਹੌਲੀ-ਹੌਲੀ ਉਨ੍ਹਾਂ ਦੀ ਗੱਲ ਅੱਗੇ ਵਧਦੀ ਗਈ ਅਤੇ ਉਨ੍ਹਾਂ ਬੈਲਜ਼ੀਅਮ ਤੋਂ ਪੰਜਾਬ ਪਰਤ ਕੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਅਨੰਦ ਕਾਰਜ ਕਰਵਾਇਆ। ਨਿਹੰਗ ਸਿੰਘ ਨੇ ਦੱਸਿਆ ਕਿ ਉਸ ਨੇ ਗੋਰੀ ਨੂੰ ਜਗਦੀਪ ਕੌਰ ਨਾਮ ਨਾਲ ਬਲਾਉਣਾ ਸ਼ੁਰੂ ਕੀਤਾ। 

ਜੈਲ ਸਿੰਘ ਨੇ ਦੱਸਿਆ ਕਿ ਜਗਦੀਪ ਕੌਰ ਦੀ ਇੱਛਾ ਸੀ ਕਿ ਉਹ ਸਿੰਘਾ ਦਾ ਬਾਣਾ ਪਾਵੇ, ਇਸ ਲਈ ਅੱਜ ਉਹ ਸਿੰਘਣੀ ਦੇ ਰੂਪ 'ਚ ਮੱਥਾ ਟੇਕਣ ਆਈ ਅਤੇ ਉਸ ਨੇ ਅੰਮ੍ਰਿਤ ਵੀ ਛਕਿਆ। ਇਸ ਦੇ ਨਾਲ ਹੀ ਜਗਦੀਪ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਸੁਲਤਾਨਪੁਰ ਲੋਧੀ ਆ ਕੇ ਤੇ ਇਹ ਬਾਣਾ ਪਾ ਕੇ ਬਹੁਤ ਵਧੀਆ ਲੱਗ ਰਿਹਾ ਹੈ ਅਤੇ  ਉਨ੍ਹਾਂ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਸ਼ਨ ਵੀ ਕੀਤੇ ਹਨ। ਇਸ ਤੋਂ ਪਹਿਲਾਂ ਉਹ ਬੰਦੀ ਛੋੜ ਦਿਵਸ ਮੌਕੇ ਅੰਮ੍ਰਿਤਸਰ ਵੀ ਗਏ ਸਨ ਅਤੇ ਉਸ ਨੂੰ ਪੰਜਾਬ ਦੇ ਇਤਿਹਾਸਕ ਸਥਾਨ ਬਹੁਤ ਵਧੀਆ ਲੱਗਦੇ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement