ਮਾਨ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਛੇ ਮਹੀਨੇ ਵਿਚ ਪੂਰਾ : ਹਰਜੋਤ ਸਿੰਘ ਬੈਂਸ
Published : Oct 8, 2022, 6:55 am IST
Updated : Oct 8, 2022, 6:55 am IST
SHARE ARTICLE
image
image

ਮਾਨ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਛੇ ਮਹੀਨੇ ਵਿਚ ਪੂਰਾ : ਹਰਜੋਤ ਸਿੰਘ ਬੈਂਸ

ਚੰਡੀਗੜ੍ਹ,7 ਅਕਤੂਬਰ (ਝਾਂਮਪੁਰ) : ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਅੱਜ ਇਕ ਹੋਰ ਮੀਲ ਪੱਥਰ ਸਥਾਪਤ ਕਰਦਿਆਂ ਪੰਜਾਬ ਸਕੂਲ ਸਿਖਿਆ ਵਿਭਾਗ ਵਿਚ ਕੰਮ ਕਰਦੇ ਕੱਚੇ ਅਧਿਆਪਕਾਂ ਨੂੰ  ਪੱਕੇ ਕਰਨ ਸਬੰਧੀ ਨੋਟੀਫਿਕੇਸ਼ਨ 'ਪਾਲਿਸੀ ਫਾਰ ਵੈਲਫ਼ੇਅਰ ਆਫ਼ ਐਡਹਾਕ, ਕੰਟਰੈਕਚੂਅਲ, ਟੈਪਰੈਰੀ ਟੀਚਰ (ਨੇਸ਼ਨ ਬਿਲਡਰ) ਐਂਡ ਅਦਰ ਇੰਪਲਾਈਜ਼ ਇਨ ਸਕੂਲ ਐਜੂਕੇਸ਼ਨ ਡਿਪਾਰਮੈਟ' ਜਾਰੀ ਕਰ ਕੇ  ਮੁਲਾਜ਼ਮਾਂ ਨੂੰ  ਪੱਕੇ ਕਰਨ ਸਬੰਧੀ ਕੀਤਾ ਵਾਅਦਾ ਛੇ ਮਹੀਨੇ ਵਿਚ ਪੂਰਾ ਕਰ ਦਿਤਾ ਹੈ |
ਇਹ ਪ੍ਰਗਟਾਵਾ ਅੱਜ ਇਥੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ | ਇਸ ਨੋਟੀਫਿਕੇਸ਼ਨ ਨਾਲ ਸਿਖਿਆ ਵਿਭਾਗ ਵਿਚ 8736 ਅਧਿਆਪਕ ਅਤੇ ਨਾਨ ਟੀਚਿੰਗ ਦੀਆਂ ਸੇਵਾਵਾਂ ਰੈਗੂਲਰ ਹੋ ਜਾਣਗੀਆਂ |
ਸ. ਬੈਂਸ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਵਲੋਂ ਕੱਚੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਪਾਰਟੀ ਦੀ ਸਰਕਾਰ ਬਣਨ ਉਪਰੰਤ ਕੱਚੇ ਮੁਲਾਜਮਾਂ ਨੂੰ  ਛੇ ਮਹੀਨਿਆਂ ਵਿਚ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਜਿਸ ਨੂੰ  ਸਾਡੀ ਸਰਕਾਰ ਨੇ ਸਾਢੇ ਪੰਜ ਮਹੀਨਿਆਂ ਵਿਚ ਹੀ ਪੂਰਾ ਕਰ ਦਿਤਾ ਗਿਆ ਸੀ |
ਉਨ੍ਹਾਂ ਕਿਹਾ ਕਿ ਜਦੋਂ ਪਿਛਲੀਆਂ ਸਰਕਾਰਾਂ ਨੂੰ  ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ  ਪੜ੍ਹਾਉਣ ਲਈ ਅਧਿਆਪਕਾਂ ਦੀ ਲੋੜ ਸੀ ਤਾਂ ਉਨ੍ਹਾਂ ਨੇ ਇਨ੍ਹਾਂ ਅਧਿਆਪਕਾਂ ਦੀ ਭਰਤੀ ਕੀਤੀ ਸੀ ਅਤੇ ਲੰਮਾ ਸਮਾਂ ਇਨ੍ਹਾਂ ਦਾ ਸ਼ੋਸਣ ਕੀਤਾ |
ਉਨ੍ਹਾਂ ਕਿਹਾ ਸਾਡੀ ਪਾਰਟੀ ਦੇ ਆਗੂ ਜਿਨ੍ਹਾਂ ਵਿਚ ਸ. ਭਗਵੰਤ ਸਿੰਘ ਮਾਨ ਅਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਇਨ੍ਹਾਂ ਅਧਿਆਪਕਾਂ ਦੀਆਂ ਮੰਗਾਂ ਨੂੰ  ਹੱਲ ਕਰਵਾਉਣ ਲਈ ਕਈ ਧਰਨਿਆਂ ਵਿਚ ਸ਼ਾਮਲ ਹੋਏ ਸਨ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸਾਡੀ ਪਾਰਟੀ ਨੇ ਗਾਰੰਟੀ ਦਿਤੀ ਸੀ ਕਿ ਇਨ੍ਹਾਂ ਅਧਿਆਪਕਾਂ ਨੂੰ  ਪਹਿਲ ਦੇ ਆਧਾਰ 'ਤੇ ਪੱਕੇ ਕੀਤਾ ਜਾਵੇਗਾ |
ਸਕੂਲ ਸਿਖਿਆ ਮੰਤਰੀ ਨੇ ਅਸੀਂ ਅਪਣਾ ਵਾਅਦਾ ਛੇ ਮਹੀਨੇ ਵਿਚ ਪੂਰਾ ਕਰ ਦਿਤਾ ਹੈ ਅਤੇ ਇਹ ਮਹਿਕਮਾ ਮੈਨੂੰ ਤਿੰਨ ਮਹੀਨੇ ਪਹਿਲਾਂ ਹੀ ਮਿਲਿਆ ਸੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧਨਵਾਦੀ ਹਾਂ ਕਿ ਉਨ੍ਹਾਂ ਨੇ ਮੇਰਾ ਸੱਭ ਤੋਂ ਵੱਡਾ ਮਸਲਾ ਹੱਲ ਕਰ ਦਿਤਾ ਹੈ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ਅਧਿਆਪਕਾਂ ਨੂੰ  ਲਾਰੇ ਲਗਾਉਂਦਿਆਂ ਦੋ ਵਾਰ ਪੱਕੇ ਕਰਨ ਦਾ ਐਲਾਨ ਕੀਤਾ ਕੀਤਾ ਪਰ ਜ਼ਮੀਨੀ ਪੱਧਰ 'ਤੇ ਕੁੱਝ ਨਾ ਹੋਇਆ |
ਉਨ੍ਹਾਂ ਕਿਹਾ ਕਿ ਅਸੀਂ ਸਾਰੀਆਂ ਕਾਨੂੰਨੀ ਪ੍ਰੀਕਿਰਿਆ ਨੂੰ  ਨੇਪਰੇ ਚਾੜ੍ਹ ਕੇ ਅੱਜ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਅਤੇ ਇਸ ਫ਼ੈਸਲੇ ਨੂੰ  ਜੇਕਰ ਕੋਈ ਕੋਰਟ ਵਿਚ ਚੁਣੌਤੀ ਦਿੰਦਾ ਹੈ ਤਾਂ ਇਸ ਨੂੰ  ਬਚਾਉਣ ਲਈ ਸਿਖਰਲੀ ਅਦਾਲਤ ਤਕ ਲੜਾਈ ਲੜਾਂਗੇ |
ਉਨ੍ਹਾਂ ਕਿਹਾ ਕਿ ਹੁਣ ਅਸੀਂ ਜਲਦ ਕੰਪਿਊਟਰ ਅਧਿਆਪਕਾਂ ਦੀ ਪੁਰਾਣੀ ਮੰਗ ਨੂੰ  ਪੂਰਾ ਕਰਨ ਜਾ ਰਹੇ ਹਾਂ | ਇਸ ਤੋਂ ਅਧਿਆਪਕ ਪੱਖੀ ਟਰਾਂਸਫ਼ਰ ਪਾਲਿਸੀ ਤਿਆਰ ਹੋ ਚੁਕੀ ਹੈ ਅਤੇ ਜਲਦ ਹੀ ਪੋਰਟਲ ਖੋਲ੍ਹ ਰਹੇ ਹਾਂ  |  

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement