ਕਾਂਸਟੇਬਲ ਨੇ ਪਤਨੀ ਅਤੇ ਧੀ ਨਾਲ 12ਵੀਂ ਮੰਜ਼ਲ ਤੋਂ ਛਾਲ ਮਾਰ ਕੇ ਦਿਤੀ ਜਾਨ
Published : Sep 8, 2022, 12:27 am IST
Updated : Sep 8, 2022, 12:27 am IST
SHARE ARTICLE
image
image

ਕਾਂਸਟੇਬਲ ਨੇ ਪਤਨੀ ਅਤੇ ਧੀ ਨਾਲ 12ਵੀਂ ਮੰਜ਼ਲ ਤੋਂ ਛਾਲ ਮਾਰ ਕੇ ਦਿਤੀ ਜਾਨ

ਅਹਿਮਦਾਬਾਦ, 7 ਸਤੰਬਰ : ਅਹਿਮਦਾਬਾਦ 'ਚ ਬੁਧਵਾਰ ਨੂੰ  ਇਕ ਰਿਹਾਇਸ਼ੀ ਇਮਾਰਤ ਦੀ 12ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਇਕ ਕਾਂਸਟੇਬਲ ਨੇ ਅਪਣੀ ਪਤਨੀ ਅਤੇ ਨਾਬਾਲਗ਼ ਧੀ ਨਾਲ ਖ਼ੁਦਕੁਸ਼ੀ ਕਰ ਲਈ | ਪੁਲਿਸ ਨੇ ਇਹ ਜਾਣਕਾਰੀ ਦਿਤੀ | ਸੋਲਾ ਪੁਲਿਸ ਥਾਣੇ ਦੇ ਐਨ. ਆਰ. ਵਾਘੇਲਾ ਨੇ ਦਸਿਆ ਕਿ ਸ਼ੁਰੂਆਤੀ ਜਾਂਚ ਤੋਂ ਅਜਿਹਾ ਲਗਦਾ ਹੈ ਕਿ ਕਿਸੇ ਝਗੜੇ ਮਗਰੋਂ ਜੋੜੇ ਨੇ ਇਹ ਕਦਮ ਚੁਕਿਆ ਹੋਵੇਗਾ | ਮਿ੍ਤਕ ਦੀ ਪਛਾਣ ਕਾਂਸਟੇਬਲ ਕੁਲਦੀਪ ਸਿੰਘ ਯਾਦਵ ਦੇ ਰੂਪ 'ਚ ਕੀਤੀ ਗਈ ਹੈ, ਜੋ ਵਸਤਪੁਰ ਪੁਲਿਸ ਥਾਣੇ 'ਚ ਤਾਇਨਾਤ ਸੀ |
ਮਿ੍ਤਕ ਕਾਂਸਟੇਬਲ ਦੀ ਪਤਨੀ ਦਾ ਨਾਂ ਰਿੱਧੀ ਅਤੇ 3 ਸਾਲਾ ਧੀ ਦਾ ਨਾਂ ਆਕਾਂਸ਼ੀ ਸੀ | ਪੁਲਿਸ ਅਧਿਕਾਰੀ ਨੇ ਕਿਹਾ ਕਿ ਯਾਦਵ ਅਪਣੀ ਪਤਨੀ ਅਤੇ ਧੀ ਨਾਲ ਗੋਟਾ ਇਲਾਕੇ 'ਚ ਬਹੁ-ਮੰਜ਼ਿਲਾ ਇਮਾਰਤ ਦੀ 12ਵੀਂ ਮੰਜ਼ਿਲ 'ਤੇ ਰਹਿੰਦਾ ਸੀ | ਇਮਾਰਤ 'ਚ ਰਹਿੰਦੇ ਹੋਏ ਵਸਨੀਕਾਂ ਮੁਤਾਬਕ ਜੋੜੇ ਨੇ ਅਪਣੀ ਧੀ ਨਾਲ 12ਵੀਂ ਮੰਜ਼ਿਲ ਤੋਂ ਦੇਰ ਰਾਤ ਡੇਢ ਵਜੇ ਛਾਲ ਮਾਰ ਦਿਤੀ | ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਮਾਰਤ ਦੇ ਇਕ ਵਾਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਕਾਂਸਟੇਬਲ ਦੀ ਪਤਨੀ ਰਿੱਧੀ ਨੇ ਪਹਿਲਾਂ ਛਾਲ ਮਾਰੀ ਅਤੇ ਉਸ ਤੋਂ ਬਾਅਦ ਯਾਦਵ ਨੇ ਅਪਣੀ ਧੀ ਨਾਲ ਛਾਲ ਮਾਰ ਦਿਤੀ | ਪੁਲਿਸ ਅਧਿਕਾਰੀ ਨੇ ਕਿਹਾ ਕਿ ਉਸੇ ਮੰਜ਼ਿਲ 'ਤੇ ਰਹਿਣ ਵਾਲੀ ਯਾਦਵ ਦੀ ਭੈਣ ਮੁਤਾਬਕ ਦੋਹਾਂ ਵਿਚ ਬਹੁਤ ਝਗੜੇ ਹੁੰਦੇ ਸਨ | ਅਧਿਕਾਰੀ ਨੇ ਕਿਹਾ ਕਿ ਲਾਸ਼ਾਂ ਨੂੰ  ਪੋਸਟਮਾਰਟਮ ਲਈ ਭੇਜ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ |     (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement