ਤਿੰਨ ਬਿੱਲ ਕਿਸਾਨਾਂ ਦੀ ਆਰਥਿਕਤਾ ਨੂੰ ਤਬਾਹ ਕਰਨਗੇ
Published : Sep 8, 2020, 2:51 am IST
Updated : Sep 8, 2020, 2:51 am IST
SHARE ARTICLE
image
image

ਤਿੰਨ ਬਿੱਲ ਕਿਸਾਨਾਂ ਦੀ ਆਰਥਿਕਤਾ ਨੂੰ ਤਬਾਹ ਕਰਨਗੇ

ਸੰਗਰੂਰ, 7 ਸਤੰਬਰ (ਬਲਵਿੰਦਰ ਸਿੰਘ ਭੁੱਲਰ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਤਰਫੋਂ ਤਾਲਮੇਲ ਪ੍ਰੋਗਰਾਮ ਦੇ ਤਹਿਤ ਡੀ.ਸੀ. ਦਫਤਰ ਸੰਗਰੂਰ ਇਕ ਦਿਨ ਦਾ ਰੋਸ਼ ਧਰਨਾ ਦਿੱਤਾ ਗਿਆ, ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਦੱਸਿਆ ਕਿ ਪਿਛਲੇ ਦਿਨ ਕਿਸਾਨ ਸੰਘਰਸ਼ ਕਮੇਟੀ ਉੱਪਰ ਸਰਕਾਰ ਦੀ ਤਰਫੋਂ ਲਾਠੀਚਾਰਜ ਕੀਤਾ ਗਿਆ ਅਤੇ ਬਹੁਤ ਸਾਰੇ ਸੰਘਰਸ਼ ਕਰਦੇ ਕਿਸਾਨਾਂ 'ਤੇ ਝੂਠੇ ਪਰਚੇ ਪਾਏ ਗਏ। ਸੂਬੇ ਦੇ ਕਾਰਜਕਾਰੀ ਪ੍ਰਧਾਨ ਸੋਮਾ ਸਿੰਘ ਲੋਗੋਂਵਾਲ ਨੇ ਦੱਸਿਆ ਕਿ ਮੌਕੇ ਦੀ ਸਰਕਾਰ ਸਘਰਸ਼ ਕਰਦੇ ਲੋਕਾਂ ਦੀ ਆਵਾਜ਼ ਬੰਦ ਕਰਨਾ ਚਾਹੁੰਦੀ ਹੈ ਪਰ ਸੰਘਰਸ਼ ਕਰਦੇ ਲੋਕ ਸਰਕਾਰ ਦੀਆਂ ਗਿੱਦੜ ਧਮਕੀਆਂ ਤੋਂ ਨਹੀਂ ਡਰਦੇ। ਬੁਲਾਰਿਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਤਰਫੋਂ ਪਿਛਲੀ 5 ਜੂਨ ਨੂੰ ਕਿਸਾਨ ਮਜ਼ਦੂਰ ਵਿਰੋਧੀ ਬਿੱਲ ਲੈ ਕੇ ਆਈ ਹੈ। ਇਹ ਤਿੰਨ ਬਿੱਲ ਕਿਸਾਨਾਂ ਦੀ ਆਰਥਿਕਤਾ ਨੂੰ ਤਬਾਹ ਕਰਨਗੇਂ ਅਤੇ ਇਸ ਦੇ ਨਾਲ ਬਿਜਲੀ ਐਕਟ 2020 ਲਾਗੂ ਕਰਕੇ ਕਿਸਾਨਾਂ ਦੀ ਜ਼ਮੀਨ ਖੋਹਣ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਅਸਲ ਵਿੱਚ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕਰ ਰਹੀਆਂ ਹਨ। ਬੁਲਾਰਿਆ ਨੇ ਮੰਗ ਕੀਤੀ ਕਿ ਕਿਰਤੀ ਲੋਕਾਂ ਦੇ ਹੱਕ ਵਿੱਚ ਆਵਾਜ਼ ਉਠਾਉਣ ਵਾਲੇ ਬੁੱਧੀਜੀਵੀਆਂ ਪੱਤਰਕਾਰਾਂ ਵਕੀਲਾਂ ਸਹਿਤਕਾਰਾਂ 'ਤੇ ਪਾਬੰਦੀਆਂ ਖਤਮ ਕਰੋ ਅਤੇ ਝੂਠੇ ਪੁਲਸ ਕੇਸ ਰੱਦ ਕਰੋ। ਬਿਜਲੀ ਬਿੱਲ 2020 ਵਾਪਿਸ ਲਓ, ਨਿੱਜੀ ਕਰਨ ਬੰਦ ਕਰੋ। ਸਾਰੀਆਂ ਫਸਲਾਂ ਦੇ ਘੱਟੋ ਘਟ ਸਮਰਥਨ ਮੁੱਲ ਸਵਾਮੀਨਾਥਨ ਰਿਪੋਰਟ ਫਾਰਮੂਲੇ ਸੀ + 50 ਪ੍ਰਤੀਸ਼ਤ ਅਨੁਸਾਰ ਲਾਭ ਕਾਰੀ ਮੁੱਲ ਦਿਓ ਅਤੇ ਸਾਰੀ ਫਸਲ ਖਰੀਦਣ ਦੀ ਕਾਨੂੰਨੀ ਤੌਰ 'ਤੇ ਗਰੰਟੀ ਕਰੋ ਇਸ ਧਰਨੇ ਨੂੰ ਸੰਬੋਧਨ ਕਰਨ ਸਮੇਂ ਬਹਾਲ ਸਿੰਘ ਢੀਂਡਸਾ, ਜਗਤਾਰ ਸਿੰਘ ਕਾਲਾਝਾੜ, ਕ੍ਰਿਪਾਲ ਸਿੰਘ ਧੂਰੀ, ਜਸਵੰਤ ਸਿੰਘ ਤੋਲਾਵਾਲ, ਧਰਮਿੰਦਰ ਸਿੰਘ ਪਿਸੌimageimageਰ, ਹਰਬੰਸ ਸਿੰਘ ਲੱਗ, ਦਰਸ਼ਨ ਸਿੰਘ ਸਾਦੀਹਰੀ ਹਾਜ਼ਰ ਸਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement