ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ 2 ਕਥਿਤ ਖਾੜਕੂ ਦਿੱਲੀ 'ਚ ਗ੍ਰਿਫ਼ਤਾਰ
Published : Sep 8, 2020, 12:29 am IST
Updated : Sep 8, 2020, 12:29 am IST
SHARE ARTICLE
image
image

ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ 2 ਕਥਿਤ ਖਾੜਕੂ ਦਿੱਲੀ 'ਚ ਗ੍ਰਿਫ਼ਤਾਰ

ਦੋਸ਼ ਕਿ ਪੰਜਾਬ 'ਚ ਸੀ ਵੱਡੀ ਸਾਜ਼ਸ਼ ਨੂੰ ਅੰਜਾਮ ਦੇਣ ਦੀ ਤਿਆਰੀ
 

ਨਵੀਂ ਦਿੱਲੀ, 7 ਸਤੰਬਰ: ਦਿੱਲੀ ਪੁਲਿਸ ਨੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਸਬੰਧਤ ਦੋ ਕਥਿਤ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਅਤਿਵਾਦੀਆਂ ਦੀ ਇਹ ਗ੍ਰਿਫ਼ਤਾਰੀ ਹਲਕੀ ਗੋਲਾਬਾਰੀ ਤੋਂ ਬਾਅਦ ਹੋਈ ਹੈ। ਫੜੇ ਗਏ ਅਤਿਵਾਦੀਆਂ ਦੇ ਨਾਂ ਭੁਪਿੰਦਰ ਉਰਫ਼ ਦਿਲਾਵਰ ਸਿੰਘ ਤੇ ਕੁਲਵੰਤ ਸਿੰਘ ਦੱਸੇ ਜਾ ਰਹੇ ਹਨ ਜੋ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਨਾਲ ਸਬੰੇਧਤ ਹਨ।
ਇਨ੍ਹਾਂ ਦੋਵਾਂ ਕਥਿਤ ਅਤਿਵਾਦੀਆਂ ਕੋਲੋਂ ਭਾਰੀ ਮਾਤਰਾ 'ਚ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਦੋਵੇਂ ਅੱਤਵਾਦੀਆਂ ਖ਼ਿਲਾਫ਼ ਪੰਜਾਬ 'ਚ ਕਈ ਮਾਮਲੇ ਦਰਜ ਹਨ। ਪੁਲਿਸ ਸੂਤਰਾਂ ਮੁਤਾਬਕ ਇਹ ਹਥਿਆਰ ਲੈਣ ਲਈ ਦਿੱਲੀ ਆਏ ਸਨ, ਜਿਸ ਤੋਂ ਬਾਅਦ ਪੁਲਿਸ ਦੇ ਹੱਥੇ ਚੜ੍ਹ ਗਏ। ਇਨ੍ਹਾਂ ਦੋਵਾਂ ਦੀ ਪੰਜਾਬ ਅੰਦਰ ਕਿਸੇ ਵੱਡੀ ਘਟਨਾ ਨੂੰ ਅੰਜਾਮ ਯੋਜਨਾ ਸੀ, ਜਿਸ ਦੇ ਤਹਿਤ ਇਹ ਇਥੇ ਆਏ ਸਨ। ਸੂਤਰਾਂ ਮੁਤਾਬਕ ਜਦੋਂ ਪੁਲਿਸ ਨੇ ਦੋਵਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਅੱਗੋਂ ਪੁਲਿਸ 'ਤੇ ਫ਼ਾਇਰਿੰਗ ਸ਼ੁਰੂ ਕਰ ਦਿਤੀ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿimageimageਆ। ਇਨ੍ਹਾਂ ਨੂੰ ਪਛਮੀ ਦਿੱਲੀ ਇਲਾਕੇ 'ਚੋਂ ਕਾਬੂ ਕੀਤਾ ਗਿਆ ਹੈ ਜਿੱਥੇ ਇਨ੍ਹਾਂ ਕੋਲੋਂ 6 ਪਸਤੌਲ ਤੇ 40 ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।   (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement