ਸੌਦਾ ਸਾਧ ਵਲੋਂ ਸਵਾਂਗ ਮੌਕੇ ਪਹਿਨੀ ਪੁਸ਼ਾਕ ਦਾ ਸੱਚ ਆਵੇਗਾ ਸਾਹਮਣੇ
Published : Aug 8, 2020, 10:09 am IST
Updated : Aug 8, 2020, 10:09 am IST
SHARE ARTICLE
File Photo
File Photo

ਡੇਰਾ ਪ੍ਰੇਮੀ ਹੋਣ ਦਾ ਦਾਆਵਾ ਕਰਨ ਵਾਲੇ ਨੇ ਡੇਰੇ ਦੇ ਚਾਰ ਪ੍ਰਬੰਧਕਾਂ ਨੂੰ ਲੀਗਲ ਨੋਟਿਸ ਭੇਜਿਆ

ਚੰਡੀਗੜ੍ਹ, 7 ਅਗੱਸਤ (ਨੀਲ ਭਲਿੰਦਰ ਸਿੰਘ) : ਬਲਾਤਕਾਰ ਜਿਹੇ ਸੰਗੀਨ ਦੋਸ਼ਾਂ ਕਾਰਨ ਸਜ਼ਾ ਯਾਫ਼ਤਾ ਸੌਦਾ ਸਾਧ ਗੁਰਮੀਤ ਰਾਮ ਰਹੀਮ ਵਲੋਂ 2007 ਵਿਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤ ਛਕਾਉਣ ਵਾਲਾ ਸਵਾਂਗ ਰਚਣ ਮੌਕੇ ਪਾਈ ਗਈ ਵਿਵਾਦਤ ਪੌਸ਼ਾਕ ਦਾ ਸੱਚ ਹੁਣ ਸਾਇਦ ਕਨੂੰਨੀ ਰਸਤੇ ਸਾਹਮਣੇ ਆ ਸਕੇ। ਅੱੱਜ  ਡੇਰੇ ਦੇ ਹੀ ਇਕ ਪੈਰੋਕਾਰ ਵਲੋਂ ਡੇਰੇ ਦੇ ਪ੍ਰਬੰਧਕਾਂ ਨੂੰ ਇਕ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ।  ਇਹ ਨੋਟਿਸ ਅਪਣੇ ਜਨਮ ਤੋਂ ਹੀ ਡੇਰੇ ਦਾ ਪੈਰੋਕਾਰ ਹੋਣ ਦਾ ਦਾਅਵਾ ਕਰਨ ਵਾਲੇ ਅਸ਼ੋਕ ਕੁਮਾਰ ਨਾਮਕ ਸ਼ਖ਼ਸ ਨੇ ਡੇਰੇ ਦੇ ਚਾਰ ਪ੍ਰਬੰਧਕਾਂ ਨੂੰ ਭੇਜਿਆ ਹੈ।

ਅਸ਼ੋਕ ਕੁਮਾਰ ਨੇ ਰੋਜ਼ਾਨਾ ਸਪੋਕਸਮੈਨ ਕੋਲ ਇਸ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਉਕਤ ਪ੍ਰਬੰਧਕਾਂ ਨੂੰ ਸਤ ਦਿਨਾਂ ਦੇ ਅਲਟੀਮੇਟਮ 'ਤੇ ਉਸ ਨੇ ਪੁਛਿਆ ਹੈ ਕਿ ਜਿਹੜੀ ਪੁਸ਼ਾਕ ਡੇਰਾ ਮੁਖੀ ਨੇ ਅਪ੍ਰੈਲ  2007 ਨੂੰ ਡੇਰੇ ਅੰਦਰ ਤੇ ਬਾਅਦ ਵਿਚ ਮਈ ਮਹੀਨੇ ਪੰਜਾਬ ਦੇ ਸਲਾਬਤਪੁਰਾ ਡੇਰੇ ਵਿਚ ਸਵਾਂਗ ਰਚਣ ਵੇਲੇ ਪਹਿਨੀ ਸੀ ਉਹ ਪੌਸ਼ਾਕ ਕਿਥੋਂ ਆਈ ਸੀ?

File PhotoFile Photo

ਇਹ ਲੀਗਲ ਨੋਟਿਸ ਡੇਰੇ ਦੇ ਸੀਨੀਅਰ ਵਾਈਸ ਚੇਅਰਮੈਨ ਡਾ. ਪ੍ਰਿਥਵੀ ਰਾਜ ਨੈਣ, ਵਾਈਸ ਚੇਅਰਮੈਨ ਸੁਖਦੇਵ ਸਿੰਘ ਦੀਵਾਨਾ, ਵਾਈਸ ਚੇਅਰਮੈਨ ਮੋਹਣ ਸਿੰਘ ਉਰਫ ਮੋਹਨ ਲਾਲ, ਮੈਨੇਜਰ ਪ੍ਰਬੰਧਕੀ ਬਲਾਕ ਜੋਰਾ ਸਿੰਘ ਨੂੰ ਭੇਜਿਆ ਗਿਆ ਹੈ। ਲੀਗਲ ਨੋਟਿਸ ਰਾਹੀਂ ਇਹ ਵੀ ਪੁਛਿਆ ਗਿਆ ਹੈ ਕਿ ਵਿਵਾਦਤ ਪੌਸ਼ਾਕ ਸ਼ਰਧਾਲੂ ਤੋਂ ਕਿਸ ਪ੍ਰਬੰਧਕ ਨੇ ਫੜੀ ਸੀ ਤੇ ਵਿਵਾਦਤ ਪੌਸ਼ਾਕ ਵਿਚ ਡੇਰਾ ਮੁੱਖੀ ਦੀਆਂ ਫ਼ੋਟੋਆਂ ਕਿਸ ਨੇ ਅਖ਼ਬਾਰਾਂ ਨੂੰ ਜਾਰੀ ਕੀਤੀਆਂ ਸਨ ਤੇ ਅਖ਼ਬਾਰਾਂ ਵਿਚ ਲਗਵਾਏ ਗਏ ਇਸ਼ਤਿਹਾਰ ਦੇ ਪੈਸੇ ਡੇਰੇ ਵਿਚੋਂ ਕਿਸ ਨੇ ਦਿਤੇ ਸਨ ਤੇ ਪੰਜਾਬ ਵਿਚ ਦੰਗਾ ਕਰਾਉਣ ਦੀ ਸਾਜਿਸ਼ ਡੇਰੇ ਅੰਦਰ ਕਿਸ ਨੇ ਘੜੀ ਸੀ?

ਅਸ਼ੋਕ ਕੁਮਾਰ ਨੇ  ਕਿਹਾ ਕਿ ਡੇਰੇ ਅੰਦਰ ਕੋਈ ਵੀ ਪ੍ਰੇਮੀ ਜਦੋਂ ਆਮ ਤੌਰ 'ਤੇ ਡੇਰਾ ਮੁਖੀ ਲਈ ਕੋਈ ਪੌਸ਼ਾਕ ਲੈ ਕੇ ਆਉਂਦਾ ਸੀ ਤਾਂ ਬਕਾਇਦਾ ਤੌਰ 'ਤੇ ਇਸ ਦੀ ਐਂਟਰੀ ਰਜਿਸਟਰ ਵਿਚ ਹੁੰਦੀ ਸੀ ਕਿ ਕਿਹੜੀ ਪੌਸ਼ਾਕ ਕੌਣ ਲੈ ਕੇ ਆਇਆ ਹੈ ਤੇ ਉਸ ਦਾ ਪਿਛੋਕੜ ਕੀ ਹੈ, ਉਹ ਕਿਸ ਬਲਾਕ ਨਾਲ ਸਬੰਧ ਰਖਦਾ ਹੈ ਤੇ ਕਿੰਨੇ ਚਿਰ ਤੋਂ ਉਹ ਡੇਰੇ ਦਾ ਪੈਰੋਕਾਰ ਹੈ, ਉਨ੍ਹਾਂ ਕਿਹਾ ਕਿ ਇਹ ਗੱਲ ਕਿਵੇਂ ਹੋ ਸਕਦੀ ਹੈ ਕਿ ਇਸ ਵਿਵਾਦਤ ਪੌਸ਼ਾਕਦੀ ਐਂਟਰੀ ਬਾਰੇ ਕਿਸੇ ਨੂੰ ਪਤਾ ਹੀ ਨਾ ਹੋਵੇ। ਸੱਤ ਦਿਨਾਂ ਵਿਚ ਜਵਾਬ ਨਾ ਆਉਣ ਦੀ ਸੂਰਤ ਵਿਚ ਮਾਮਲਾ ਪੰਜਾਬ ਅਤੇ ਹਾਈ ਕੋਰਟ ਲਾਉਣ ਦੀ ਚਿਤਾਵਨੀ ਦਿਤੀ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement