ਖ਼ਬਰਾਂ |

ਤਾਜ਼ਾ |

ਰਾਮ ਮੰਦਰ ਦੀ ਥਾਂ ਹਸਪਤਾਲ ਬਣਾਉਣ ਦੀ ਗੱਲ ਕਰਨ ਵਾਲੇ ਕੇਜਰੀਵਾਲ ਦੇ ਮੂੰਹੋਂ ਮੰਦਰਾਂ ਦੀ ਗੱਲ ਸਿਰਫ਼ 'ਚੋਣਾਵੀਂ ਹਿੰਦੂ ਪ੍ਰੇਮ' ਹੈ : ਢਿੱਲੋਂ
Published : Jul 8, 2026, 12:00 pm IST
Updated : Jul 8, 2026, 12:00 pm IST
SHARE ARTICLE
Kejriwal, building a hospital instead of a Ram temple, talks about temples are just 'selective Hindu love': Dhillon
Kejriwal, building a hospital instead of a Ram temple, talks about temples are just 'selective Hindu love': Dhillon

ਅਯੋਧਿਆ 'ਚ ਰਾਮ ਮੰਦਰ ਦਾ ਵਿਰੋਧ, ਪੰਜਾਬ 'ਚ ਮੰਦਰਾਂ ਦੀ ਗੱਲ—ਕੇਜਰੀਵਾਲ ਦੀ ਦੋਹਰੀ ਸਿਆਸਤ ਬੇਨਕਾਬ : ਢਿੱਲੋਂ

ਚੰਡੀਗੜ੍ਹ: ਅਯੋਧਿਆ 'ਚ ਰਾਮ ਮੰਦਿਰ ਦੀ ਉਸਾਰੀ ਦਾ ਵਿਰੋਧ ਕਰਨ ਵਾਲਾ, ਰਾਮ ਮੰਦਿਰ ਦੀ ਜਗ੍ਹਾ ਹਸਪਤਾਲ ਬਨਾਉਣ ਦੀ ਗੱਲ ਕਰਨ ਵਾਲਾ ਵਾਲੇ ਅਰਵਿੰਦ ਕੇਜਰੀਵਾਲ ਦੇ ਮੂੰਹੋਂ ਮੰਦਰ ਬਣਾਉਣ ਦੀ ਗੱਲ ਸ਼ੋਭਾ ਨਹੀਂ ਦਿੰਦੀ, ਇਹ ਸਿਰਫ਼ ਕੇਜਰੀਵਾਲ ਦਾ 'ਚੋਣਾਵੀਂ ਹਿੰਦੂ ਪ੍ਰੇਮ' ਦਾ ਦਿਖਾਵਾ ਹੈ।

ਇਹ ਗੱਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਖਦਿਆਂ ਕਿਹਾ ਕਿ ਕੇਜਰੀਵਾਲ ਦੇ ਪੰਜਾਬ ਦੌਰੇ ਦੌਰਾਨ ਹਿੰਦੂ ਧਰਮ ਅਤੇ ਮੰਦਿਰਾਂ ਦੇ ਕੀਤਾ ਜਾ ਰਿਹਾ ਜ਼ਿਕਰ ਮਹਿਜ਼ 'ਚੋਣਵੀਂ ਸਿਆਸਤ' ਹੈ।  ਉਨ੍ਹਾਂ ਕਿਹਾ ਕਿ 'ਆਪ' ਸੁਪਰੀਮੋ ਦਾ ਪੂਰਾ ਸਿਆਸੀ ਰਿਕਾਰਡ ਗਵਾਹ ਹੈ ਕਿ ਸਨਾਤਨ ਧਰਮ ਅਤੇ ਮੰਦਿਰ ਉਨ੍ਹਾਂ ਲਈ ਸਿਰਫ਼ ਵੋਟਾਂ ਬਟੋਰਨ ਦਾ ਇੱਕ ਜ਼ਰੀਆ ਹਨ, ਜਿਸ ਦੇ ਪਾਖੰਡ ਨੂੰ ਪੰਜਾਬ ਦੇ ਸੂਝਵਾਨ ਲੋਕ ਹੁਣ ਚੰਗੀ ਤਰ੍ਹਾਂ ਸਮਝ ਚੁੱਕੇ ਹਨ।

ਢਿੱਲੋਂ ਨੇ ਕਿਹਾ ਕਿ ਜੋ ਵਿਅਕਤੀ ਅਯੁੱਧਿਆ ਵਿਖੇ ਸ਼੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਇਤਿਹਾਸਕ ਅਤੇ ਪਵਿੱਤਰ ਸਮਾਗਮ ਵਿੱਚ ਜਾਣ ਤੋਂ ਪਾਸਾ ਵੱਟ ਗਿਆ ਸੀ, ਉਹ ਅੱਜ ਪੰਜਾਬ ਦੀ ਧਰਤੀ 'ਤੇ ਆ ਕੇ ਹਿੰਦੂ ਭਾਈਚਾਰੇ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਦੋਂ ਪੂਰਾ ਦੇਸ਼ ਸ਼ਰਧਾ ਦੇ ਸਮੁੰਦਰ ਵਿੱਚ ਡੁੱਬਿਆ ਹੋਇਆ ਸੀ, ਉਦੋਂ ਕੇਜਰੀਵਾਲ ਦਿੱਲੀ ਬੈਠ ਕੇ ਸੁੰਦਰਕਾਂਡ ਦੇ ਪਾਠ ਦਾ ਸਿਆਸੀ ਡਰਾਮਾ ਰਚ ਰਹੇ ਸਨ।

ਕੇਜਰੀਵਾਲ ਦੇ ਧਾਰਮਿਕ ਗਿਆਨ 'ਤੇ ਸਵਾਲ ਚੁੱਕਦਿਆਂ ਭਾਜਪਾ ਪ੍ਰਧਾਨ ਨੇ ਕਿਹਾ ਕਿ ਜਨਵਰੀ 2025 ਵਿੱਚ ਰਾਵਣ ਬਾਰੇ ਗਲਤ ਅਤੇ ਵਿਵਾਦਤ ਬਿਆਨ ਦੇ ਕੇ 'ਅਧਰਮੀ' ਦਾ ਖਿਤਾਬ ਖੱਟਣ ਵਾਲੇ ਕੇਜਰੀਵਾਲ ਅੱਜ ਪੰਜਾਬ ਵਿੱਚ ਧਾਰਮਿਕ ਪ੍ਰਵਚਨ ਦੇ ਰਹੇ ਹਨ। ਜਿਸ ਇਨਸਾਨ ਨੂੰ ਰਾਮਾਇਣ ਦੀ ਮੁੱਢਲੀ ਸਮਝ ਤੱਕ ਨਹੀਂ ਹੈ, ਉਹ ਅੱਜ ਪੰਜਾਬੀਆਂ ਨੂੰ ਧਰਮ ਦਾ ਪਾਠ ਪੜ੍ਹਾਉਣ ਤੁਰਿਆ ਹੈ।

ਉਨ੍ਹਾਂ ਕਿਹਾ ਕਿ ਜਦੋਂ ਵੀ ਸਨਾਤਨ ਧਰਮ ਦੇ ਸਨਮਾਨ ਦੀ ਗੱਲ ਆਉਂਦੀ ਹੈ ਤਾਂ ਇਸਨੂੰ ਗੁੱਸਾ ਚੜ੍ਹਦਾ ਹੈ, ਪਰ ਵੋਟਾਂ ਦੀ ਖਾਤਰ ਮੰਦਿਰਾਂ ਦੇ ਗੇੜੇ ਮਾਰਨ ਦਾ ਦਿਖਾਵਾ ਕਰਨਾ ਇਹ ਕਦੇ ਨਹੀਂ ਭੁੱਲਦੇ।

ਢਿੱਲੋਂ ਨੇ ਸਿੱਧਾ ਸਵਾਲ ਕਰਦਿਆਂ ਪੁੱਛਿਆ ਕਿ ਦਿੱਲੀ ਵਿੱਚ ਇੱਕ ਦਹਾਕੇ ਤੱਕ ਸੱਤਾ ਸੁੱਖ ਭੋਗਣ ਵਾਲੇ ਕੇਜਰੀਵਾਲ ਦੱਸਣ ਕਿ ਉਨ੍ਹਾਂ ਨੇ ਉੱਥੇ ਕਿਸੇ ਇੱਕ ਵੀ ਵੱਡੇ ਮੰਦਿਰ ਜਾਂ ਹਿੰਦੂ ਧਾਰਮਿਕ ਸੰਸਥਾ ਦੇ ਵਿਕਾਸ ਲਈ ਕੀ ਕੀਤਾ? ਅੱਜ ਪੰਜਾਬ ਦੀ ਧਰਤੀ 'ਤੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਕੇਜਰੀਵਾਲ ਨੂੰ ਪਹਿਲਾਂ ਦਿੱਲੀ ਦੇ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਧਰਮ ਅਤੇ ਸੱਭਿਆਚਾਰ ਲਈ ਕੀ ਯੋਗਦਾਨ ਰਿਹਾ ਹੈ।

ਢਿੱਲੋਂ ਨੇ ਕਿਹਾ ਕਿ ਸਾਢੇ ਚਾਰ ਸਾਲਾਂ ਤੋਂ ਪੰਜਾਬ ਦਾ ਸਰਮਾਇਆ ਲੁੱਟਣ ਵਾਲਿਆਂ ਦੇ ਮੂੰਹ ਤੋਂ ਧਰਮ ਦੀ ਗੱਲ ਸ਼ੋਭਾ ਨਹੀਂ ਦਿੰਦੀ।‌ ਪੰਜਾਬ ਦੇ ਲੋਕ ਸਿਆਸੀ ਲਾਹੇ ਲਈ ਧਾਰਮਿਕ ਭਾਵਨਾਵਾਂ ਦੀ ਵਰਤੋਂ ਕਰਨ ਵਾਲਿਆਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਦਿੱਲੀ ਤੋਂ ਸੱਤਾਹੀਣ ਹੋਣ ਮਗਰੋਂ ਹੁਣ ਕੇਜਰੀਵਾਲ ਪੰਜਾਬ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡ ਕੇ ਆਪਣਾ ਡੁੱਬਦਾ ਸਿਆਸੀ ਭਵਿੱਖ ਬਚਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੇਅੰਤ ਸਿੰਘ ਦੇ ਕਤਲ ਮਾਮਲੇ 'ਚ MHA ਦੇ Ex. ਅਧਿਕਾਰੀ ਦਾ ਵੱਡਾ ਖੁਲਾਸਾ

15 Jul 2026 2:55 PM

'ਸਤਲੁਜ' ਫਿਲਮ 'ਤੇ Ravneet Bittu LIVE | "ਖਾਲੜਾ ਸਾਬ੍ਹ ਨਾਲ ਕੋਈ ਦਿੱਕਤ ਨਹੀਂ, ਪਰ..." | Press Conference

13 Jul 2026 2:55 PM

ਕੈਬ ਐਸੋਸੀਏਸ਼ਨ ਵਾਲਿਆਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ, ਭਾਰੀ ਪੁਲਿਸ ਫੋਰਸ ਤਾਇਨਾਤ

13 Jul 2026 2:56 PM

ਫਿਲਮ 'ਸਤਲੁਜ' ਵਿਵਾਦ ਮਾਮਲੇ 'ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ

12 Jul 2026 2:49 PM

PM Modi ਦਾ New Zealand ਚ ਸਿੱਖ ਵਿਰੋਧੀ ਤੱਤਾ ਨੂੰ ਕਰਾਰਾ ਜਵਾਬ,ਸਿੱਖਾਂ ਦੀ ਸੇਵਾ ਅਤੇ ਸਾਹਸ ਪੂਰੀ ਦੁਨੀਆ ਲਈ ਮਿਸਾਲ

12 Jul 2026 2:48 PM
Advertisement