ਜਿਨਪਿੰਗ ਵੀ ਪੁਤਿਨ ਵਾਂਗ ਕਰ ਸਕਦੇ ਹਨ ਕੋਈ ਕਾਰਵਾਈ : ਸਿਨਹਾ
Published : Mar 8, 2022, 7:34 am IST
Updated : Mar 8, 2022, 7:34 am IST
SHARE ARTICLE
image
image

ਜਿਨਪਿੰਗ ਵੀ ਪੁਤਿਨ ਵਾਂਗ ਕਰ ਸਕਦੇ ਹਨ ਕੋਈ ਕਾਰਵਾਈ : ਸਿਨਹਾ


ਭਾਰਤ ਨੂੰ  ਅਪਣੀ ਸੁਰੱਖਿਆ ਯਕੀਨੀ ਕਰਨੀ ਹੋਵੇਗੀ

ਨਵੀਂ ਦਿੱਲੀ, 7 ਮਾਰਚ : ਸਾਬਕਾ ਵਿਦੇਸ਼ ਮੰਤਰੀ ਯਸ਼ਵੰਤ ਸਿਨਹਾ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਤੁਲਨਾ ਉਸ ਡਰਾਈਵਰ ਨਾਲ ਕੀਤੀ ਹੈ ਜੋ ਕਿਸੇ ਹਾਦਸੇ ਦੀ ਚਿੰਤਾ ਕੀਤੇ ਬਿਨਾਂ ਤੇਜ਼ ਰਫ਼ਤਾਰ ਨਾਲ ਅਪਣੀ ਕਾਰ ਕਿਸੇ ਚੌਕ 'ਚ ਵੀ ਭਜਾ ਦੇਵੇ | ਉਨ੍ਹਾਂ ਇਕ ਖ਼ਬਰ ਏਜੰਸੀ ਨਾਲ ਗੱਲ ਕਰਦਿਆਂ ਕਿਹਾ ਕਿ ਜੇ ਕਲ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰ ਦਿੰਦੇ ਹਨ ਤਾਂ ਕਿਸੇ ਨੂੰ  ਕੋਈ ਹੈਰਾਨੀ ਨਹੀਂ ਹੋਵੇਗੀ |
ਰੂਸ ਤੇ ਯੂਕਰੇਨ ਦਰਮਿਆਨ ਜਾਰੀ ਜੰਗ ਸਬੰਧੀ ਟਿਪਣੀ ਕਰਦਿਆਂ ਸਾਬਕਾ ਵਿੱਤ ਤੇ ਵਿਦੇਸ਼ ਮੰਤਰੀ ਸਿਨਹਾ ਨੇ ਕਿਹਾ ਕਿ ਭਾਰਤ ਨੂੰ  ਇਸ ਗਲ ਲਈ ਤਿਆਰ ਰਹਿਣਾ ਚਾਹੀਦਾ ਹੈ ਕਿ ਜੇ ਪਾਕਿਸਤਾਨ ਜਾਂ ਚੀਨ ਨਾਲ
ਉਸ ਦਾ ਸੰਘਰਸ਼ ਹੁੰਦਾ ਹੈ ਤਾਂ ਉਹ ਇਕੱਲਾ ਹੈ | ਉਸ ਨੂੰ  ਖ਼ੁਦ ਹੀ ਅਪਣੀ ਸੁਰੱਖਿਆ ਕਰਨੀ ਹੋਵੇਗੀ | ਵਖ-ਵਖ ਮੁੱਦਿਆਂ 'ਤੇ ਅਕਸਰ ਸਰਕਾਰ ਨੂੰ  ਘੇਰਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਨ ਵਾਲੇ ਭਾਜਪਾ ਦੇ ਸਾਬਕਾ ਆਗੂ ਸਿਨਹਾ ਨੇ ਕਿਹਾ ਕਿ ਯੂ. ਐਨ. ਸੁਰੱਖਿਆ ਕੌਂਸਲ ਅਤੇ ਹੋਰ ਸਟੇਜਾਂ 'ਤੇ ਪੋਲਿੰਗ ਤੋਂ ਦੂਰ ਰਹਿਣ ਦੇ ਭਾਰਤ ਦੇ ਫ਼ੈਸਲੇ ਤੋਂ ਇਕ ਸੰਦੇਸ਼ ਇਹ ਵੀ ਗਿਆ ਹੈ ਕਿ ਭਾਰਤ, ਗ਼ਲਤ ਕੰਮ 'ਚ ਰੂਸ ਦਾ ਸਾਥ ਦੇ ਰਿਹਾ ਹੈ |
  ਸਿਨ੍ਹਾ ਜੋ ਵਾਜਪਾਈ ਸਰਕਾਰ 'ਚ ਮੰਤਰੀ ਰਹੇ, ਨੇ ਕਿਹਾ ਕਿ ਅਪਣੀ ਸੁਰੱਖਿਆ ਲਈ ਰੂਸ ਦੀ ਚਿੰਤਾ ਠੀਕ ਸੀ ਪਰ ਜੰਗ ਦਾ ਤਰੀਕਾ ਗ਼ਲਤ ਹੈ | ਯੂਕਰੇਨ ਅਤੇ ਰੂਸ ਦਰਮਿਆਨ ਜੰਗ ਹੋਣ ਸਮੇਂ ਭਾਰਤ ਨੂੰ  ਰੂਸ ਨਾਲ ਗਲਬਾਤ ਕਰਨੀ ਚਾਹੀਦੀ ਸੀ ਤੇ ਮੁੱਦੇ ਦਾ ਹੱਲ ਲੱਭਣ ਲਈ ਦੋਹਾਂ ਦੇਸ਼ਾਂ 'ਤੇ ਦਬਾਅ ਬਣਾਉਣਾ ਚਾਹੀਦਾ ਸੀ | ਰੂਸ ਨਾਲ ਸਾਡੀ ਪੁਰਾਣੀ ਦੋਸਤੀ ਹੈ | ਉਹ ਹਰ ਮੌਕੇ 'ਤੇ ਭਾਰਤ ਦੇ ਕੰਮ ਆਇਆ ਹੈ | ਉਹ ਸਾਡਾ ਬਹੁਤ ਕੀਮਤੀ ਦੋਸਤ ਹੈ ਪਰ ਬਹੁਤ ਨਜ਼ਦੀਕੀ ਦੋਸਤ ਜੇ ਗ਼ਲਤੀ ਕਰਦਾ ਹੈ ਤਾਂ ਦੋਸਤ ਹੋਣ ਦੇ ਨਾਤੇ ਭਾਰਤ ਦਾ ਫ਼ਰਜ਼ ਬਣਦਾ ਹੈ ਕਿ ਉਹ ਉਸ ਨੂੰ  ਗ਼ਲਤੀ ਕਰਨ ਤੋਂ ਰੋਕੇ | (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement