ਅੱਜ ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤਾ ਜਾਵੇਗਾ ਮੌਜੂਦਾ ਕੈਪਟਨ ਸਰਕਾਰ ਦਾ ਆਖ਼ਰੀ ਬਜਟ
Published : Mar 8, 2021, 9:34 am IST
Updated : Mar 8, 2021, 9:34 am IST
SHARE ARTICLE
punjab budget
punjab budget

ਮੁਲਾਜ਼ਮਾਂ ਲਈ ਕੋਈ ਰਾਹਤ ਹੋ ਸਕਦੀ ਜਿਸ ਕਰ ਕੇ ਸੱਭ ਨਜ਼ਰਾਂ ਕੈਪਟਨ ਸਰਕਾਰ ਦੇ ਇਸ ਆਖ਼ਰੀ ਬਜਟ ਉਤੇ ਲੱਗੀਆਂ ਹਨ।  

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ 8 ਮਾਰਚ ਨੂੰ  ਪੇਸ਼ ਕੀਤੇ ਜਾਣ ਵਾਲੇ ਕੈਪਟਨ ਦੀ ਮੌਜੂਦਾ ਸਰਕਾਰ ਦੇ ਕਾਰਜਕਾਲ ਦੇ ਆਖ਼ਰੀ ਬਜਟ ਉਤੇ ਸੱਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ।  ਸਾਲ 2021-22 ਦਾ ਇਹ ਬਜਟ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਪੇਸ਼ ਕੀਤਾ ਜਾਣਾ ਹੈ।  ਵਿੱਤ ਮੰਤਰੀ ਪਿਛਲੇ ਦਿਨੀਂ ਬਜਟ ਨੂੰ  ਅੰਤਮ ਛੋਹਾਂ ਦੇਣ ਵਿਚ ਲੱਗੇ ਹੋਏ ਸਨ ਅਤੇ ਕਾਂਗਰਸ ਸਮੇਤ ਲੋਕਾਂ ਦੇ ਚੁਣੇ ਹੋਏ ਸੱਭ ਵਿਧਾਇਕਾਂ ਦਾ ਖ਼ਿਆਲ ਰਖਣਾ ਹੈ ਅਤੇ ਇਸ ਬਜਟ ਦੇ ਸਿਰ ਉਤੇ ਹੀ ਕੈਪਟਨ ਸਰਕਾਰ ਲੋਕਾਂ ਨੂੰ ਬਾਕੀ ਰਹਿੰਦੇ ਵਾਅਦੇ ਪੂਰੇ ਕਰਨ ਦਾ ਵਿਸ਼ਵਾਸ ਦੇ ਕੇ ਮੁੜ ਸੱਤਾ ਵਿਚ ਆਉਣ ਦੀ ਤਿਆਰੀ ਵਿਚ ਹੈ। 

BUDGETBUDGET

ਭਾਵੇਂ ਬਜਟ ਪ੍ਰਸਤਾਵ ਸਰਕਾਰ ਦਾ ਗੁਪਤ ਦਸਤਾਵੇਜ਼ ਹੁੰਦੇ ਹਨ, ਜਿਨ੍ਹਾਂ ਬਾਰੇ ਬਜਟ ਪੇਸ਼ ਹੋਣ ਤੋਂ ਪਹਿਲਾਂ ਨਹੀਂ ਦਸਿਆ ਜਾਂਦਾ ਪਰ ਜਿਸ ਤਰ੍ਹਾਂ ਸਰਕਾਰ ਦੇ ਮੰਤਰੀ ਬਿਆਨ ਦੇ ਰਹੇ ਹਨ, ਉਸ ਤੋਂ ਸੰਕੇਤ ਮਿਲਦੇ ਹਨ ਕਿ ਸਰਕਾਰ ਆਖ਼ਰੀ ਬਜਟ ਵਿਚ ਹਰ ਵਰਗ ਨੂੰ  ਰਾਹਤ ਦੇਣ ਦਾ ਯਤਨ ਕਰੇਗੀ।  

Manpreet Singh BadalManpreet Singh Badal

ਵਿਸ਼ੇਸ਼ ਤੌਰ ਉਤੇ ਕਿਸਾਨਾਂ ਤੇ ਖੇਤ ਮਜ਼ਦੂਰ ਤੋਂ ਇਲਾਵਾ ਬੇਰੁਜ਼ਗਾਰ ਨੌਜਵਾਨ ਲਈ ਅਹਿਮ ਐਲਾਨ ਹੋ ਸਕਦੇ ਹਨ। ਮੁਕੰਮਲ ਕਰਜ਼ਾ ਮਾਫ਼ੀ ਤੋਂ ਇਲਾਵਾ ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰਨ, ਗ਼ਰੀਬ ਵਰਗ ਦੇ ਭੂਮੀਹੀਣ ਲੋਕਾਂ ਨੂੰ  5 ਮਰਲੇ ਦੇ ਪਲਾਟ ਦੇਣ ਅਤੇ ਪੈਨਸ਼ਨਾਂ ਵਿਚ ਵਾਧੇ ਵਰਗੇ ਐਲਾਨ ਆਉਂਦੀਆਂ ਵਿਧਾਨ ਸਭਾ ਚੋੋਣਾਂ ਨੇੜੇ ਆਉਣ ਕਾਰਨ ਹੋ ਸਕਦੇ ਹਨ। ਮੁਲਾਜ਼ਮਾਂ ਲਈ ਕੋਈ ਰਾਹਤ ਹੋ ਸਕਦੀ ਜਿਸ ਕਰ ਕੇ ਸੱਭ ਨਜ਼ਰਾਂ ਕੈਪਟਨ ਸਰਕਾਰ ਦੇ ਇਸ ਆਖ਼ਰੀ ਬਜਟ ਉਤੇ ਲੱਗੀਆਂ ਹਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement