ਈਡੀ ਨੂੰ ਮਿਲਿਆ ਭੁਪਿੰਦਰ ਹਨੀ ਦਾ ਹੋਰ 3 ਦਿਨਾਂ ਦਾ ਰਿਮਾਂਡ
Published : Feb 8, 2022, 6:06 pm IST
Updated : Feb 8, 2022, 6:06 pm IST
SHARE ARTICLE
Bhupinder Singh Honey's ED custody extended till Feb 11
Bhupinder Singh Honey's ED custody extended till Feb 11

 4 ਦਿਨਾਂ ਬਾਅਦ ਅੱਜ ਹੋਈ ਸੀ ਪੇਸ਼ੀ

 

ਜਲੰਧਰ: ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦਾ ਅੱਜ ਰਿਮਾਂਡ ਖ਼ਤਮ ਹੋ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਅੱਜ ED ਦੇ ਅਧਿਕਾਰੀਆਂ ਨੇ ਜਲੰਧਰ ਦੀ ਅਦਾਲਤ 'ਚ ਪੇਸ਼ ਕੀਤਾ। ED ਦੇ ਵਕੀਲ ਨੇ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਸੈਸ਼ਨ ਜੱਜ ਨੇ ਹਨੀ ਨੂੰ 3 ਦਿਨਾਂ ਦੀ ਰਿਮਾਂਡ 'ਤੇ ਭੇਜ ਦਿੱਤਾ ਹੈ। ਭੁਪਿੰਦਰ ਹਨੀ ਨੂੰ ਜਲੰਧਰ ਦੀ ਜੁਡੀਸ਼ੀਅਲ ਕੋਰਟ ਜ਼ਿਲ੍ਹਾ ਸੈਸ਼ਨ ਜੱਜ ਰੁਪਿੰਦਰਜੀਤ ਚਹਿਲ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਬਹਿਸ ਈਡੀ ਦੇ ਵਕੀਲ ਲੋਕੇਸ਼ ਨਾਰੰਗ ਅਤੇ ਭੁਪਿੰਦਰ ਸਿੰਘ ਹਨੀ ਦੇ ਵਕੀਲ ਹਰਨੀਤ ਸਿੰਘ ਓਬਰਾਏ ਦੀਆਂ ਦਲੀਲਾਂ 'ਤੇ ਹੋਈ।

Bhupinder Singh Honey's ED custody extended till Feb 11Bhupinder Singh Honey's ED custody extended till Feb 11

ਹਨੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 3 ਫਰਵਰੀ ਦੀ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹ ਗ੍ਰਿਫਤਾਰੀ ਉਸ ਸਮੇਂ ਕੀਤੀ ਗਈ ਜਦੋਂ ਹਨੀ 2018 ਦੇ ਗੈਰ-ਕਾਨੂੰਨੀ ਰੇਤ ਮਾਈਨਿੰਗ ਮਾਮਲੇ ਦੇ ਸਬੰਧ ਵਿਚ ਆਪਣਾ ਬਿਆਨ ਦੇਣ ਲਈ ਈਡੀ ਦਫ਼ਤਰ ਗਿਆ ਸੀ। ਉਸ ਨੂੰ ਪੁੱਛਗਿੱਛ ਦੌਰਾਨ ਅਤੇ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਸਹਿਯੋਗ ਨਾ ਕਰਨ ਅਤੇ ਟਾਲ-ਮਟੋਲ ਦੇ ਜਵਾਬ ਦੇਣ ਲਈ ਗ੍ਰਿਫਤਾਰ ਕੀਤਾ ਗਿਆ ਸੀ।

Bhupinder Singh Honey's ED custody extended till Feb 11Bhupinder Singh Honey's ED custody extended till Feb 11

ਹਨੀ 4 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਈਡੀ ਦੀ ਹਿਰਾਸਤ ਵਿਚ ਹੈ। ਏਜੰਸੀ ਨੇ ਉਸ ਦੀ 14 ਦਿਨਾਂ ਦੀ ਹਿਰਾਸਤ ਮੰਗੀ ਸੀ। ਜੱਜ ਨੇ ਹੁਕਮ ਸੁਣਾਉਂਦੇ ਹੋਏ ਹਨੀ ਨੂੰ 8 ਫਰਵਰੀ ਤੱਕ ਚਾਰ ਦਿਨਾਂ ਲਈ ਹਿਰਾਸਤ 'ਚ ਰੱਖਣ ਦੀ ਇਜਾਜ਼ਤ ਦਿੱਤੀ ਸੀ। ਇਹ ਵੀ ਹੁਕਮ ਦਿੱਤਾ ਗਿਆ ਸੀ ਕਿ ਈਡੀ ਦੀ ਹਿਰਾਸਤ ਦੌਰਾਨ, ਹਨੀ ਨੂੰ ਦੂਜੇ ਦਿਨ ਦੋ ਘੰਟੇ ਲਈ ਆਪਣੇ ਵਕੀਲ ਤੱਕ ਪਹੁੰਚ ਕਰਨ ਦਿੱਤੀ ਜਾਵੇਗੀ। ਈਡੀ ਵੱਲੋਂ 18 ਜਨਵਰੀ ਦੇ ਛਾਪੇ ਵਿੱਚ ਹਨੀ ਅਤੇ ਉਸਦੇ ਸਾਥੀਆਂ ਦੀਆਂ ਜਾਇਦਾਦਾਂ ਤੋਂ ਖਾਸ ਤੌਰ 'ਤੇ 10 ਕਰੋੜ ਰੁਪਏ ਨਕਦ, 21 ਲੱਖ ਰੁਪਏ ਦਾ ਸੋਨਾ, 12 ਲੱਖ ਰੁਪਏ ਦੀ ਰੋਲੇਕਸ ਘੜੀ ਅਤੇ ਕਈ ਅਪਰਾਧਕ ਦਸਤਾਵੇਜ਼ ਮਿਲੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement