Jalandhar News : ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ ਦਾ ਮਾਮਲਾ, ਹਾਦਸੇ ਦੀ ਸੀਸੀਟੀਵੀ ਫ਼ੁਟੇਜ ਆਈ ਸਾਹਮਣੇ

By : BALJINDERK

Published : Jan 8, 2025, 12:57 pm IST
Updated : Jan 8, 2025, 12:57 pm IST
SHARE ARTICLE
ਮ੍ਰਿਤਕ ਲੱਕੀ ਹਾਈ ਵੋਲਟੇਜ ’ਤੇ ਪੈਰ ਰੱਖਦੇ ਦੀ ਸੀਸੀਟੀਵੀ ਫ਼ੁਟੇਜ ’ਚ ਦਿਖਾਈ ਦਿੰਦਾ ਹੋਇਆ
ਮ੍ਰਿਤਕ ਲੱਕੀ ਹਾਈ ਵੋਲਟੇਜ ’ਤੇ ਪੈਰ ਰੱਖਦੇ ਦੀ ਸੀਸੀਟੀਵੀ ਫ਼ੁਟੇਜ ’ਚ ਦਿਖਾਈ ਦਿੰਦਾ ਹੋਇਆ

Jalandhar News : ਹਾਈ ਵੋਲਟੇਜ ਬਿਜਲੀ ਦੀ ਤਾਰ ’ਤੇ ਰੱਖਿਆ ਗਿਆ ਸੀ ਪੈਰ 

Jalandhar News in Punjabi : ਜਲੰਧਰ ਦੇ ਲੰਮਾ ਪਿੰਡ ਤੋਂ ਹੁਸ਼ਿਆਰਪੁਰ ਰੋਡ ’ਤੇ ਧਰਮ ਕਾਂਟੇ ਦੇ ਬਾਹਰ ਹਾਈ ਵੋਲਟੇਜ ਤਾਰ ਤੋਂ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ ਹੋਣ ਦੇ ਮਾਮਲੇ ਦੀ ਸੀਸੀਟੀਵੀ ਫ਼ੁਟੇਜ ਸਾਹਮਣੇ ਆਈ ਹੈ। ਇਸ ਸੀਸੀਟੀਵੀ ਫ਼ੁਟੇਜ ’ਚ ਦੇਖਿਆ ਜਾ ਸਕਦਾ ਹੈ ਕਿ ਲੜਕਾ ਧਿਆਨ ਨਾਲ ਲੰਘ ਰਿਹਾ ਹੈ। ਜਦੋਂ ਉਸ ਦਾ ਪੈਰ ਹਾਈ ਵੋਲਟੇਜ ਤਾਰ 'ਤੇ  ਟਿੱਕ ਗਿਆ ਪੈਰ ਤਾਂ ਉਸ ਨੂੰ ਕਰੰਟ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਡਿੱਗਦਿਆਂ ਹੀ ਉਸ ਦੀ ਮੌਤ ਹੋ ਗਈ ।

ਇਸ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਜਦੋਂ ਉਸ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਲੱਕੀ ਵਾਸੀ ਸੰਤੋਖਪੁਰਾ ਵਜੋਂ ਹੋਈ ਹੈ।

ਦੱਸ ਦਈਏ ਕਿ ਮੰਗਲਵਾਰ ਸਵੇਰੇ ਹੋਏ ਹਾਦਸੇ ਤੋਂ ਬਾਅਦ ਜਦੋਂ ਦੇਰ ਸ਼ਾਮ ਤੱਕ ਪਰਿਵਾਰ ਨੂੰ ਕੋਈ ਇਨਸਾਫ਼ ਨਹੀਂ ਮਿਲਿਆ ਤਾਂ ਦੇਰ ਸ਼ਾਮ ਤੱਕ ਪਰਿਵਾਰ ਵੱਲੋਂ ਨੈਸ਼ਨਲ ਹਾਈਵੇਅ ਪ੍ਰਸ਼ਾਸਨ ਖਿਲਾਫ਼ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮਗਰੋਂ ਮੌਕੇ ’ਤੇ ਪੁੱਜੇ ਏਸੀਪੀ ਨਿਰਮਲ ਨੇ ਕਾਰਵਾਈ ਦਾ ਭਰੋਸਾ ਦੇ ਕੇ ਧਰਨਾ ਚੁਕਵਾਇਆ।

(For more news apart from case death young man due to electrocution,CCTV footage accident came to light News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement