ਬੇਰੁਜ਼ਗਾਰਾਂ 'ਤੇ ਮਿਹਰਬਾਨ ਹੋਈ ਸਰਕਾਰ, 'ਅਪਣੀ ਗੱਡੀ ਅਪਣਾ ਰੁਜ਼ਗਾਰ' ਯੋਜਨਾ ਸ਼ੁਰੂ
Published : Jan 8, 2020, 6:18 pm IST
Updated : Jan 8, 2020, 6:18 pm IST
SHARE ARTICLE
file photo
file photo

ਵਾਹਨ ਖ਼ਰੀਣ 'ਤੇ ਮਿਲੇਗੀ 15 ਫ਼ੀ ਸਦੀ ਸਬਸਿਡੀ

ਚੰਡੀਗੜ੍ਹ : ਅਜੋਕੇ ਸਮੇਂ ਬੇਰੁਜ਼ਗਾਰੀ ਦੀ ਸਮੱਸਿਆ ਵਿਕਰਾਲ ਰੁਖ ਅਖ਼ਤਿਆਰ ਕਰਦੀ ਜਾ ਰਹੀ ਹੈ। ਭਾਵੇਂ ਸਰਕਾਰਾਂ ਵਲੋਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਸਮੇਂ ਸਮੇਂ ਉਪਰਾਲੇ ਕੀਤੇ ਜਾਂਦੇ ਰਹੇ ਹਨ ਪਰ ਅਜੇ ਤਕ ਕੋਈ ਸਾਰਥਕ ਹੱਲ ਨਹੀਂ ਨਿਕਲ ਸਕਿਆ। ਹੁਣ ਪੰਜਾਬ ਸਰਕਾਰ ਨੇ ਬੇਰੁਜ਼ਗਾਰਾਂ ਨੂੰ ਕਿੱਤੇ ਲਾਉਣ ਲਈ ਨਵੀਂ ਸਕੀਮ ਲਿਆਂਦੀ ਹੈ। ਇਸ ਦੇ ਤਹਿਤ ਪੰਜਾਬ ਸਰਕਾਰ ਨੇ 'ਅਪਣੀ ਗੱਡੀ ਅਪਣਾ ਰੁਜ਼ਗਾਰ' ਯੋਜਨਾ ਸ਼ੁਰੂ ਕਰਨ ਦੀ ਤਿਆਰੀ ਖਿੱਚ ਲਈ ਹੈ। ਇਸ ਯੋਜਨਾ ਤਹਿਤ ਰਾਜ ਅੰਦਰ ਬੇਰੁਜ਼ਗਾਰ ਵਿਅਕਤੀਆਂ ਨੂੰ ਤਿੰਨ ਪਹੀਆ ਵਾਲੇ ਵਾਹਨ (ਆਟੋ) ਅਤੇ ਚੋਪਹੀਆ ਵਾਹਨ (ਕਾਰ ਆਦਿ) ਖ਼ਰੀਦਣ 'ਤੇ 15 ਫ਼ੀ ਸਦੀ ਤਕ ਦੀ ਸਬਸਿਡੀ ਦਿਤੀ ਜਾਵੇਗੀ।

PhotoPhoto

ਸਰਕਾਰ ਨੇ ਇਹ ਫ਼ੈਸਲਾ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਕੀਤਾ ਗਿਆ ਹੈ। ਇਸ ਯੋਜਨਾ ਰਾਹੀਂ ਵਾਹਨ ਦੀ ਔਨ ਰੋਡ ਕੀਮਤ 'ਤੇ 15 ਫ਼ੀ ਸਦੀ ਸਬਸਿਡੀ ਜਾਂ 75000 ਰੁਪਏ ਅਤੇ 50,000 ਰੁਪਏ, ਜੋ ਵੀ ਘੱਟ ਤੋਂ ਘੱਟ ਰਾਸ਼ੀ ਹੋਵੇਗੀ, ਦਿਤੀ ਜਾਵੇਗੀ। ਬਾਕੀ ਬਚਦੀ ਰਕਮ ਪੰਜਾਬ ਰਾਜ ਸਹਿਕਾਰੀ ਬੈਂਕ ਵਲੋਂ ਫਾਇਨਾਂਸ ਕੀਤੀ ਜਾਵੇਗੀ।

PhotoPhoto

ਦੱਸ ਦਈਏ ਕਿ ਮਹਾਰਾਸ਼ਟਰ, ਕਰਨਾਟਕਾ ਅਤੇ ਪੱਛਮੀ ਬੰਗਾਲ ਵਰਗੇ ਸੂਬਿਆਂ ਵਲੋਂ ਅਜਿਹੀਆਂ ਯੋਜਨਾਵਾਂ ਚਲਾਈਆਂ ਗਈਆਂ ਸਨ। ਪੰਜਾਬ ਸਰਕਾਰ ਨੇ ਵੀ ਉਪਰੋਕਤ ਯੋਜਨਾਵਾਂ ਦੀ ਸਟੱਡੀ ਤੋਂ ਬਾਅਦ ਇਸ ਸਕੀਮ ਨੂੰ ਪੰਜਾਬ ਅੰਦਰ ਅਪਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਸੂਬਿਆਂ ਵਿਚ ਸਵੈ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਲੋਕਾਂ ਨੂੰ ਵਾਹਨ ਖ਼ਰੀਦਣ 'ਤੇ ਸਬਸਿਡੀ ਦਿਤੀ ਜਾਂਦੀ ਹੈ।

PhotoPhoto

ਸ਼ੁਰੂਆਤ 'ਚ ਇਸ ਸਕੀਮ ਦਾ ਲਾਭ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ   ਵਰਗੇ ਸ਼ਹਿਰਾਂ ਦੇ ਲੋਕ ਉਠਾ ਸਕਦੇ ਹਨ। ਇਸ ਤਹਿਤ ਸਭ ਤੋਂ ਪਹਿਲਾਂ 600 ਵਾਹਨਾਂ 'ਤੇ ਸਬਸਿਡੀ ਦੇਣ ਦੀ ਯੋਜਨਾ ਹੈ।

PhotoPhoto

ਇਸ ਦੌਰਾਨ ਸਰਕਾਰ ਨੇ ਟੈਕਸੀ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਕੰਪਨੀ ਓਬਰ ਨਾਲ ਸਮਝੌਤਾ ਕੀਤਾ ਹੈ। ਇਸ ਦੇ ਤਹਿਤ ਅੰਮ੍ਰਿਤਸਰ, ਪਟਿਆਲਾ ਵਿਚ 50 ਕਾਰਾਂ, ਲੁਧਿਆਣਾ ਵਿਚ 100 ਅਤੇ ਰੋਪੜ ਵਿਚ 400 ਕਾਰਾਂ ਦੀ ਫੰਡਿੰਗ ਕਰਨ ਦਾ ਪ੍ਰਸਤਾਵ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement