ਕਰਤਾਰਪੁਰ ਕੋਰੀਡੋਰ ’ਚ ਹੋਵੇਗਾ ਭਾਰਤ-ਪਾਕਿਸਤਾਨ ਵਿਚਾਲੇ ਕਬੱਡੀ ਦਾ ਮੁਕਾਬਲਾ
Published : Nov 7, 2021, 11:54 pm IST
Updated : Nov 7, 2021, 11:54 pm IST
SHARE ARTICLE
image
image

ਕਰਤਾਰਪੁਰ ਕੋਰੀਡੋਰ ’ਚ ਹੋਵੇਗਾ ਭਾਰਤ-ਪਾਕਿਸਤਾਨ ਵਿਚਾਲੇ ਕਬੱਡੀ ਦਾ ਮੁਕਾਬਲਾ

ਮਾਰਚ ਦੇ ਅਖ਼ੀਰ ’ਚ ਹੋ ਸਕਦੈ ਇਹ ਅੰਤਰਰਾਸ਼ਟਰੀ ਮੈਚ 
 

ਨਵੀਂ ਦਿੱਲੀ, 7 ਨਵੰਬਰ : ਅਪ੍ਰੈਲ ’ਚ ਹੋਣ ਵਾਲੇ ਚਾਰ ਦੇਸ਼ਾਂ ਦੇ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਤੋਂ ਪਹਿਲਾਂ ਕਰਤਾਰਪੁਰ ਲਾਂਘੇ ’ਤੇ ਮਾਰਚ 2022 ’ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਦੇਖਣ ਨੂੰ ਮਿਲੇਗਾ। ਪਾਕਿਸਤਾਨ ਕਬੱਡੀ ਫ਼ੈਡਰੇਸ਼ਨ ਦੇ ਸਕੱਤਰ ਰਾਣਾ ਮੁਹੰਮਦ ਸਰਵਰ ਨੇ ਇਸ ਦੀ ਜਾਣਕਾਰੀ ਦਿਤੀ। ਦੋਵੇਂ ਦੇਸ਼ ਮਾਰਚ ਵਿਚ ਕਰਤਾਰਪੁਰ ਲਾਂਘੇ ’ਤੇ ਇਕ ਅੰਤਰਰਾਸ਼ਟਰੀ ਮੈਚ ਖੇਡਣ ਲਈ ਤਿਆਰ ਹਨ। ਮੁਹੰਮਦ ਸਰਵਰ ਨੇ ਕਿਹਾ, “ਅਸੀਂ ਇਤਿਹਾਸ ਰਚਦੇ ਦੇਖਣ ਲਈ ਤਿਆਰ ਹਾਂ, ਕਿਉਂਕਿ ਪਾਕਿਸਤਾਨ ਅਤੇ ਭਾਰਤ ਕਰਤਾਰਪੁਰ ਲਾਂਘੇ ’ਤੇ ਅੰਤਰਰਾਸ਼ਟਰੀ ਮੈਚ ਖੇਡਣ ਲਈ ਸਹਿਮਤ ਹੋਏ ਹਨ। ਦੋਵੇਂ ਫ਼ੈਡਰੇਸ਼ਨਾਂ ਨੇ ਸਹਿਮਤੀ ਜਤਾਈ ਹੈ ਕਿ ਟੀਮਾਂ ਅੰਤਰਰਾਸ਼ਟਰੀ ਮੈਚ ਖੇਡਣ ਲਈ ਸਰਹੱਦ ਪਾਰ ਕਰਨਗੀਆਂ। ਮੈਚ ਤੋਂ ਬਾਅਦ ਦੋਵੇਂ ਟੀਮਾਂ ਆਪੋ-ਆਪਣੇ ਮੁਲਕਾਂ ਨੂੰ ਪਰਤ ਜਾਣਗੀਆਂ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement