ਸ੍ਰੀਲੰਕਾ ਦੇ ਰਾਸ਼ਟਰਪਤੀ ਵਿਕਰਮਾਸਿੰਘੇ ਆਉਣਗੇ ਭਾਰਤ
Published : Oct 7, 2022, 6:47 am IST
Updated : Oct 7, 2022, 6:47 am IST
SHARE ARTICLE
image
image

ਸ੍ਰੀਲੰਕਾ ਦੇ ਰਾਸ਼ਟਰਪਤੀ ਵਿਕਰਮਾਸਿੰਘੇ ਆਉਣਗੇ ਭਾਰਤ

 


ਕੋਲੰਬੋ, 6 ਅਕਤੂਬਰ : ਸ੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਜਲਦ ਹੀ ਭਾਰਤ ਦਾ ਦੌਰਾ ਕਰ ਸਕਦੇ ਹਨ | ਵੀਰਵਾਰ ਨੂੰ  ਉਸ ਨੇ ਸ੍ਰੀਲੰਕਾ ਦੀ ਸੰਸਦ ਵਿਚ ਐਲਾਨ ਕੀਤਾ ਕਿ ਉਹ ਟਾਪੂ ਦੇਸ਼ ਦੇ ਸੱਭ ਤੋਂ ਭੈੜੇ ਆਰਥਿਕ ਸੰਕਟ 'ਤੇ ਚਰਚਾ ਕਰਨ ਲਈ ਨਵੀਂ ਦਿੱਲੀ ਆਉਣ ਦੀ ਉਮੀਦ ਕਰਦਾ ਹੈ | ਸਦਨ ਨੂੰ  ਜਾਪਾਨ, ਸਿੰਗਾਪੁਰ ਅਤੇ ਫ਼ਿਲੀਪੀਨਜ਼ ਦੇ ਅਪਣੇ ਹਾਲੀਆ ਦੌਰਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਭਾਰਤ ਨਾਲ ਅਪਣੀ ਗੱਲਬਾਤ ਜਾਰੀ ਰੱਖ ਰਹੇ ਹਾਂ |
ਸੰਸਦ ਵਿਚ ਸਿੰਘੇ ਨੇ ਕਿਹਾ ਕਿ ਜਾਪਾਨ ਵਿਚ ਪ੍ਰਧਾਨ ਮੰਤਰੀ ਮੋਦੀ ਨਾਲ ਅਪਣੀ ਸੰਖੇਪ ਮੁਲਾਕਾਤ ਦੌਰਾਨ, ਮੈਂ ਉਨ੍ਹਾਂ ਨੂੰ  ਸ੍ਰੀਲੰਕਾ ਦੀ ਸਥਿਤੀ ਬਾਰੇ ਜਾਣਕਾਰੀ ਦੇਣ ਲਈ ਨਵੀਂ ਦਿੱਲੀ ਆਉਣ ਦੀ ਅਪਣੀ ਇੱਛਾ ਦੱਸੀ ਸੀ |
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੀਐਮ ਮੋਦੀ ਨੇ ਹਮੇਸ਼ਾ ਸਾਨੂੰ ਅਪਣਾ ਸਮਰਥਨ ਦਿਤਾ ਹੈ | ਮੈਂ ਹਮੇਸ਼ਾ ਸਾਡੇ ਸੰਕਟ ਵਿਚ ਭਾਰਤ ਦੀ ਸਹਾਇਤਾ ਦੀ ਸ਼ਲਾਘਾ ਕੀਤੀ ਹੈ | ਭਾਰਤ ਸਾਡੇ ਪੁਨਰ-ਨਿਰਮਾਣ ਦੇ ਯਤਨਾਂ ਵਿਚ ਅਪਣਾ ਸਮਰਥਨ ਦੇਣ ਦੀ ਕੋਸ਼ਿਸ਼ ਜਾਰੀ ਰਖੇਗਾ | (ਏਜੰਸੀ)

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement