ਕਾਂਗਰਸ ਦਾ ਪ੍ਰਧਾਨ ਤਿੰਨ ਚਾਰ ਸਾਲ ਪਹਿਲਾਂ ਕਾਂਗਰਸੀ ਬਣਨ ਵਾਲਾ ਨਹੀਂ
Published : Oct 7, 2020, 1:12 am IST
Updated : Oct 7, 2020, 1:12 am IST
SHARE ARTICLE
image
image

ਕਾਂਗਰਸ ਦਾ ਪ੍ਰਧਾਨ ਤਿੰਨ ਚਾਰ ਸਾਲ ਪਹਿਲਾਂ ਕਾਂਗਰਸੀ ਬਣਨ ਵਾਲਾ ਨਹੀਂ

ਇਸ ਦੇ ਵਿਹੜੇ 'ਚ ਜੰਮਿਆ ਪਲਿਆ ਸੁਖਜਿੰਦਰ ਸਿੰਘ ਤੇ ਤ੍ਰਿਪਤ ਰਾਜਿੰਦਰ ਸਿੰਘ ਬਣੇਗਾ
 

ਚੰਡੀਗੜ੍ਹ, 6 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਾਹੁਲ ਯਾਤਰਾ ਦੀ ਕਾਮਯਾਬੀ 'ਤੇ ਬਾਗ਼ੋ ਬਾਗ਼ ਹੋ ਕੇ ਉਸ ਵੱਡੇ ਸਵਾਲ ਬਾਰੇ ਵੀ ਦਿਲ ਖੋਲ੍ਰ ਕੇ ਗੱਲ ਕੀਤੀ ਜਿਸ ਬਾਰੇ ਹੁਣ ਤਕ ਉਹ ਗੋਲ ਮੋਲ ਗੱਲ ਹੀ ਕਰਦੇ ਆ ਰਹੇ ਸਨ। ਨਵਜੋਤ ਸਿੰਘ ਸਿੱਧੂ ਦੀ ਦੋਸਤੀ ਨੂੰ ਖ਼ੀਦਣ ਲਈ ਉਸ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਜਾਂ ਡਿਪਟੀ ਮੁੱਖ ਮੰਤਰੀ ਬਣਾਉਣ ਦੀ ਚਰਚਾ ਦਾ ਜ਼ਿਕਰ ਜਦ ਇਕ ਨੀਊਜ਼ ਚੈਨਲ ਨੇ, ਰਾਹੁਲ ਫੇਰੀ ਤੋਂ ਬਾਅਤ ਕੀਤਾ ਤਾਂ ਕੈਪਟਨ ਨੇ ਇਕ ਪਲ ਦੀ ਦੇਰੀ ਲਾਏ ਬਿਨਾਂ ਸਿੱਧਾ ਸਪਾਟ ਜਵਾਬ ਦਿਤਾ ਕਿ 3-4 ਸਾਲ ਪਹਿਲਾਂ ਬਣਿਆ ਕਾਂਗਰਸੀ ਕਿਵੇਂ ਪ੍ਰਧਾਨ ਬਣ ਸਕਦਾ ਹੈ ਜਦਕਿ ਕਾਂਗਰਸ ਦੇ ਵਿਹੜੇ ਵਿਚ ਜੰਮੇ ਪਲੇ ਅਤੇ ਪ੍ਰਵਾਨ ਚੜ੍ਹੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤ ਰਾਜਿੰਦਰ ਸਿੰਘ ਇਸ ਅਹੁਦੇ ਦੇ ਜ਼ਿਆਦਾ ਵੱਡੇ ਹੱਕਦਾਰ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਦੋਵੇਂ ਤਾਂ ਯੂਥ ਕਾਂਗਰਸੀ ਬਣ ਕੇ ਵੀ ਕਾਂਗਰਸ ਦੀ ਸੇਵਾ ਕਰਦੇ ਰਹੇ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਚੈਨਲ ਕੋਲ ਹੋਰ ਵੀ ਕਈ ਵੱਡੇ ਐਲਾਨ ਕੀਤੇ ਜਿਵੇਂ ਇਕ ਲੱਖ ਨੌਜੁਆਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ। ਸਪੱਸ਼ਟ ਹੈ ਕਿ ਕੈਪਟਨ ਨੂੰ ਝੁਕਾਉਣ ਵਿਚ ਅਤੇ ਨਵਜੋਤ ਸਿਧੂ ਲਈ, ਕੈਪਟਨ ਤੋਂ ਬਾਹਰੋ ਬਾਹਰ ਰਹਿ ਕੇ, ਥਾਂ ਬਣਾਉਣ ਵਿਚ ਸ੍ਰੀ ਹਰੀਸ਼ ਰਾਵਤ ਨੂੰ ਵੀ ਸਫ਼ਲਤਾ ਨਹੀਂ ਮਿਲੀ ਤੇ ਕੈਪਟਨ ਅਮਰਿੰਦਰ ਸਿੰਘ ਦਾ ਇਕ ਕੱਦਾਵਰ ਅਤੇ ਨਾ ਝੁਕimageimageਣ ਵਾਲੇ ਆਗੂ ਵਜੋਂ ਕੱਦ ਹੋਰ ਵੀ ਉੱਚਾ ਹੋਇਆ ਹੈ। ਇਹੀ ਗੱਲ ਸ: ਪ੍ਰਤਾਪ ਸਿੰਘ ਬਾਜਵਾ ਅਤੇ ਦੂਲੋ ਵਰਗਿਆਂ ਦੇ ਸਬੰਧ ਵਿਚ ਵੀ ਸੱਚ ਹੋ ਨਿਬੜੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement