ਵਾਲ-ਵਾਲ ਬਚੇ ਜੱਸ ਬਾਜਵਾ, ਧਰਨੇ ਤੋਂ ਵਾਪਸ ਪਰਤਦਿਆਂ ਵਾਪਰਿਆ ਭਿਆਨਕ ਸੜਕ ਹਾਦਸਾ
Published : Oct 7, 2020, 2:58 pm IST
Updated : Oct 7, 2020, 3:47 pm IST
SHARE ARTICLE
punjabi singer jass bajwa
punjabi singer jass bajwa

ਕਾਰ ਸਾਹਮਣੇ ਆ ਰਹੇ ਟਰੱਕ ਨਾਲ ਜਾ ਟਕਰਾ ਗਈ। 

ਜਲੰਧਰ: ਪੰਜਾਬ ਦੇ ਗਾਇਕ ਜੱਸ ਬਾਜਵਾ ਨਾਲ ਦੇਰ ਰਾਤ ਸੜਕ ਹਾਦਸਾ ਵਾਪਰ ਗਿਆ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਗਾਇਕ ਜੱਸ ਬਾਜਵਾ  ਹਰਿਆਣਾ 'ਚ ਧਰਨਾ ਲਾਉਣ ਤੋਂ ਬਾਅਦ ਆਪਣੀ ਕਾਰ ਨੰਬਰ ਪੀ. ਬੀ. 13 ਬੀ. ਸੀ. 3300 ਰਾਹੀਂ ਚੰਡੀਗੜ੍ਹ ਆ ਰਹੇ ਸਨ।  

photopunjabi singer jass bajwa road accident

ਕਾਰ ਦੀ ਹਾਲਤ ਵੇਖ ਕੇ ਪਤਾ ਲਗਾਇਆ ਜਾ ਸਕਦਾ ਹੈ ਕਿ  ਹਾਦਸਾ ਕਿੰਨਾ ਭਿਆਨਕ ਹੋਵੇਗਾ, ਕਿਉਂਕਿ ਜੱਸ ਬਾਜਵਾ ਦੀ ਕਾਰ  ਦਾ ਅਗਲਾ ਹਿੱਸਾ ਕਾਫ਼ੀ ਨੁਕਸਾਨਿਆ ਗਿਆ ਹੈ।

photopunjabi singer jass bajwa road accident

ਹਾਲਾਂਕਿ ਜੱਸ ਬਾਜਵਾ ਅਤੇ ਕਾਰ ਵਿੱਚ ਬੈਠੇ ਹੋਰ ਸਾਥੀ ਵਾਲ-ਵਾਲ ਬਚ ਗਏ। ਕਿਸੇ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਗੱਡੀ ਜੱਸ ਬਾਜਵਾ ਦਾ ਡਰਾਈਵਰ ਚਲਾ ਰਿਹਾ ਸੀ।

photopunjabi singer jass bajwa road accident

 ਹਾਦਸਾ ਸੜਕ ਉੱਤੇ ਅਚਾਨਕ ਅਵਾਰਾ ਪਸ਼ੂ ਕਾਰ ਦੇ ਅੱਗੇ ਆਉਣ ਨਾਲ ਵਾਪਰਿਆ ਹੈ, ਜਿਸ ਨੂੰ ਬਚਾਉਂਦੇ-ਬਚਾਉਂਦੇ ਉਨ੍ਹਾਂ ਦੀ ਕਾਰ ਸਾਹਮਣੇ ਆ ਰਹੇ ਟਰੱਕ ਨਾਲ ਜਾ ਟਕਰਾ ਗਈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement